ਅਗਰ ਤੁਸੀਂ ਵੀ ਵਰਤ ਰਹੇ ਹੋ Windows 7, ਤਾਂ ਖ਼ਰਾਬ ਹੋ ਸਕਦੈ ਤੁਹਾਡਾ ਕੰਪਿਊਟਰ


Updated: January 16, 2019, 4:38 PM IST
ਅਗਰ ਤੁਸੀਂ ਵੀ ਵਰਤ ਰਹੇ ਹੋ Windows 7, ਤਾਂ ਖ਼ਰਾਬ ਹੋ ਸਕਦੈ ਤੁਹਾਡਾ ਕੰਪਿਊਟਰ
ਅਗਰ ਤੁਸੀਂ ਵੀ ਵਰਤ ਰਹੇ ਹੋ Windows 7, ਤਾਂ ਖ਼ਰਾਬ ਹੋ ਸਕਦੈ ਤੁਹਾਡਾ ਕੰਪਿਊਟਰ

Updated: January 16, 2019, 4:38 PM IST
ਮਾਈਕ੍ਰੋਸਾਫਟ ਆਪਣੇ ਕੰਪਿਊਟਰ ਆੱਪਰੇਟਿੰਗ ਸਿਸਟਮ Window 7 ਦਾ ਮੇਨਸਟ੍ਰੀਮ ਸਪੋਰਟ ਬੰਦ ਕਰਨ ਤੋਂ ਬਾਅਦ ਹੁਣ ਇਸਦਾ ਐਕਸਟੈਂਡਿਡ ਸਪੋਰਟ (ਅਪਡੇਟਸ) ਵੀ ਬੰਦ ਕਰਨ ਜਾ ਰਹੀ ਹੈ, ਕੰਪਨੀ ਨੇ ਇਸ ਵਿੱਚ ਨਵੇਂ ਫੀਚਰਸ ਨੂੰ ਜੋੜਨਾ ਪਹਿਲਾਂ ਹੀ ਬੰਦ ਕਰ ਦਿੱਤਾ ਸੀ ਤੇ ਹੁਣ 14 ਜਨਵਰੀ 2020 ਤੋਂ ਇਸਦਾ ਐਕਸਟੈਂਡਿਡ ਸਪੋਰਟ ਵੀ ਬੰਦ ਕਰ ਦੇਵੇਗੀ। ਮਾਈਕ੍ਰੋਸਾੱਫਟ ਨੇ ਸੋਮਵਾਰ ਨੂੰ ਇੱਕ ਪੋਸਟ ਵਿੱਚ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਐਕਸਟੈਂਡਿਡ ਸਪੋਰਟ ਦੇ ਖ਼ਤਮ ਹੋਣ ਤੋਂ ਬਾਅਦ ਕੰਪਿਊਟਰ ਕੰਮ ਕਰਨਾ ਬੰਦ ਨਹੀਂ ਕਰੇਗਾ ਪਰ ਯੂਜ਼ਰਸ ਨੂੰ ਇਸ ਵਿੱਚ ਸਕਿਓਰਿਟੀ ਅਪਡੇਟਸ ਮਿਲਣੇ ਬੰਦ ਹੋ ਜਾਣਗੇ। ਇਸ ਤੋਂ ਇਲਾਵਾ 20 ਜਨਵਰੀ 2020 ਤੋਂ ਬਾਅਦ ਵੀ Windows 7 ਇੰਸਟਾੱਲੇਸ਼ਨ ਤੇ ਐਕਟੀਵੇਸ਼ਨ ਮੌਜੂਦ ਰਹੇਗਾ। ਕੰਪਨੀ ਨੇ ਨਾਲ ਹੀ ਯੂਜ਼ਰਸ ਨੂੰ ਸਲਾਹ ਦਿੱਤੀ ਹੈ ਕਿ ਸਕਿਓਰਿਟੀ ਰਿਸਕ ਤੇ ਵਾਇਰਸ ਤੋਂ ਬਚਣ ਲਈ ਤੁਸੀਂ ਖ਼ੁਦ ਨੂੰ Windows 10 ਵਿੱਚ ਅੱਪਗ੍ਰੇਡ ਕਰ ਲਓ।

ਕੰਪਿਊਟਰ ਤੇ ATM ਹੋ ਸਕਦੇ ਹਨ ਅਸੁਰੱਖਿਅਤ

ਦੇਸ਼ ਵਿੱਚ ਜ਼ਿਆਦਾਤਰ ਕੰਪਿਊਟਰਸ ਤੇ ਏਟੀਐਮ ਮਸ਼ੀਨਾਂ ਵਿੱਚ Windows 7 ਦਾ ਇਸਤੇਮਾਲ ਕੀਤਾ ਜਾਂਦਾ ਹੈ ਅਜਿਹੇ ਵਿੱਚ ਅਗਰ ਇਸਦੇ ਅਪਡੇਟਸ ਮਿਲਣੇ ਬੰਦ ਹੋ ਜਾਣਗੇ ਤਾਂ ਇਸ ਨਾਲ ਸਕਿਓਰਿਟੀ ਇਸ਼ੂ ਹੋ ਸਕਦੇ ਹਨ। ਇਸ ਤੋਂ ਇਲਾਵਾ ਕੰਪਿਊਟਰਸ ਤੇ ਏਟੀਐਮ ਵਿੱਚ ਸਕਿਓਰਿਟੀ ਨੂੰ ਲੈ ਕੇ ਵੀ ਹੋ ਸਕਦਾ ਹੈ।

Windows 10 ਵਿੱਚ ਕੀਤੇ ਗਏ ਪ੍ਰਾਈਵੇਸੀ ਅਪਡੇਟਸ

ਮਾਈਕ੍ਰੋਸਾੱਫਟ ਨੇ 2015 ਵਿੱਚ Window 10 ਨੂੰ ਲਾਂਚ ਕੀਤਾ ਸੀ ਪਰ Windows 7 ਲਈ ਸਪੋਰਟ ਉਪਲੱਬਧ ਹੋਣ ਦੇ ਕਾਰਣ Windows 10 ਨੂੰ ਲੋਕਾਂ ਨੇ ਨਹੀਂ ਅਪਣਾਇਆ। ਕੰਪਨੀ ਨੇ ਹੁਣ Windows 10 ਵਿੱਚ ਕਈ ਪ੍ਰਾਈਵੇਸੀ ਅੱਪਡੇਟਸ ਕੀਤੇ ਹਨ ਤਾਂ ਅਜਿਹਾ ਹੋ ਸਕਦਾ ਹੈ ਕਿ ਯੂਜ਼ਰਸ ਇਸਨੂੰ ਜਲਦ ਅਪਣਾ ਲੈਣ। ਫਿਲਹਾਲ Windows 10 ਦੀ ਉਪਲੱਬਧਤਾ 70 ਕਰੋੜ ਤੋਂ ਵੱਧ ਡਿਵਾਈਸਾਂ ਉੱਤੇ ਐਕਟਿਵ ਹਨ ਤੇ ਹਾਲ ਹੀ ਵਿੱਚ ਵੈੱਬ ਐਨਾਲਿਟਿਕਸ 70 ਕਰੋੜ ਤੋਂ ਵੱਧ ਡਿਵਾਈਸਾਂ ਉੱਤੇ ਐਕਟਿਵ ਹਨ ਤੇ ਹਾਲ ਹੀ ਵਿੱਚ ਵੈੱਬ ਐਨਾਲਿਟਿਕਸ ਫਰਮ ਸਟੇਟਕਾਊਂਟਰ ਤੇ ਨੈੱਟ ਮੈਮਾਰਕੇਟਸ ਨੇ ਇਸਨੂੰ ਸਭ ਤੋਂ ਪ੍ਰਸਿੱਧ ਆੱਪਰੇਟਿੰਗ ਸਿਸਟਮ ਐਲਾਣ ਕੀਤਾ ਹੈ।
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...