Home /News /lifestyle /

Microsoft Windows 11 ਦੀਆਂ ਅਪਡੇਟਸ ਹੋਈਆਂ ਜਾਰੀ, ਜਾਣੋ ਨਵੇਂ ਫੀਚਰ ਅਤੇ ਅਪਡੇਟਸ ਇੰਸਟਾਲ ਕਰਨ ਦੇ ਸਟੈੱਪ

ਮਾਈਕ੍ਰੋਸਾਫਟ ਵਿੰਡੋਜ਼ (Microsoft Windows) ਕੰਪਿਊਟਰ ਸਾਫਟਵੇਅਰ ਦੀ ਦੁਨੀਆਂ ਦਾ ਬਾਦਸ਼ਾਹ ਹੈ। ਇਸ ਵਕਤ ਮਾਈਕ੍ਰੋਸਾਫਟ ਵਿੰਡੋਜ਼ ਦਾ ਵਰਜਨ 11 ਚੱਲ ਰਿਹਾ ਹੈ। ਹੁਣ ਮਾਈਕ੍ਰੋਸਾਫਟ ਨੇ ਵਿੰਡੋਜ਼ 11 ਦਾ ਅਪਡੇਟਡ ਵਰਜਨ ਪੇਸ਼ ਕਰ ਦਿੱਤਾ ਹੈ। ਵਿੰਡੋਜ਼ 11 ਵਿਚ ਕਈ ਨਵੀਂ ਅਪਡੇਟਸ ਜਾਰੀ ਕੀਤੇ ਗਏ ਹਨ। ਇਹ ਨਵਾਂ ਅਪਡੇਟ ਸਟਾਰਟ ਮੀਨੂੰ ਅਤੇ ਫਾਈਲ ਐਕਸਪਲੋਰਰ ਸਮੇਤ ਕਈ ਨਵੇਂ ਫੀਚਰਸ ਲੈ ਕੇ ਆਉਂਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਨੇ ਆਪਣੇ ਇਕ ਬਲੌਗ ਰਾਹੀਂ ਨਵੀਂ ਅਪਡੇਟ ਦੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਨਵਾਂ ਵਿੰਡੋਜ਼ 11 2022 ਅਪਡੇਟ 190 ਤੋਂ ਵੱਧ ਦੇਸ਼ਾਂ ਵਿਚ ਜਾਰੀ ਹੋ ਗਿਆ ਹੈ। ਇਸ ਲਈ ਜੇਕਰ ਤੁਸੀਂ ਵੀ ਚਾਹੋ ਤਾਂ ਵਿੰਡੋਜ਼ 11 ਨੂੰ ਅਪਡੇਟ ਕਰ ਸਕਦੇ ਹੋ। ਆਉ ਦੱਸਦੇ ਹਾਂ ਤੁਹਾਨੂੰ ਇਸਦਾ ਪੂਰਾ ਤਰੀਕਾ –

ਸਭ ਤੋਂ ਪਹਿਲਾਂ ਲੈਪਟਾਪ ਦੀ ਸੈਟਿੰਗਸ ਵਿਚ ਜਾਓ ਅਤੇ ਵਿੰਡੋਜ਼ ਅਪਡੇਟ ਦੀ ਆਪਸ਼ਨ ਚੁਣੋ।

ਇਸ ਤੋਂ ਬਾਦ ‘ਚੈੱਕ ਫਾਰ ਅਪਡੇਟਸ’ ਉੱਤੇ ਕਲਿਕ ਕਰੋ।

ਜੇਕਰ ਤੁਹਾਡੇ ਪੀਸੀ ਲਈ ਅਪਡੇਟਸ ਉਪਲੱਬਧ ਹੋਣ, ਤਾਂ ਤੁਸੀਂ ਅਪਡੇਸਟ ਡਾਊਨਲੋਡ ਤੇ ਕਲਿੱਕ ਕਰ ਸਕਦੇ ਹੋ।

ਇਸ ਨਾਲ ਹੀ ਤੁਸੀਂ ਅਪਡੇਟ ਨੂੰ ਰੋਕ ਸਕਦੇ ਹੋ ਜਾਂ ਅਪਡੇਟ ਦਾ ਸਮਾਂ ਸੈੱਟ ਕਰ ਸਕਦੇ ਹੋ।

ਇਸ ਤਰ੍ਹਾਂ ਵਿੰਡੋਜ਼ ਅਪਡੇਟ ਕਰਨ ਸਦਕਾ ਤੁਹਾਨੂੰ ਕਈ ਨਵੇਂ ਫੀਚਰ ਮਿਲਣਗੇ। ਤੁਹਾਡੇ ਸਟਾਰਟ ਮੀਨੂੰ ਵਿਚ ਕਈ ਨਵੀਆਂ ਤਬਦਲੀਆਂ ਵਾਪਰਨਗੀਆਂ ਅਤੇ ਇਸਦੀ ਰਫਤਾਰ ਵਿਚ ਤੇਜ਼ੀ ਆਵੇਗੀ। ਤੁਹਾਡੀ ਆਵਾਜ਼ ਨਾਲ ਪੀਸੀ ਨੂੰ ਕੰਟਰੋਲ ਕਰਨ ਲਈ ਵੌਇਸ ਐਕਸੈਸ ਅਤੇ ਵਾਧੂ ਸੁਰੱਖਿਆ ਲਈ ਸਮਾਰਟ ਐਪ ਕੰਟਰੋਲ ਦੀ ਆਪਸ਼ਨ ਮਿਲੇਗੀ।

ਇਸ ਤੋਂ ਇਲਾਵਾ ਸਿਸਟਮ ਵਾਈਡ ਲਾਈਵ ਕੈਪਸ਼ਨ ਦਾ ਫੀਚਰ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਕਿਸੇ ਵੀ ਆਡੀਓ ਫਾਈਲ ਲਈ ਸਾਫਟਵੇਅਰ ਆਪਣੇ ਆਪ ਕੈਪਸ਼ਨ ਤਿਆਰ ਕਰੇਗਾ। ਇਸਦੇ ਨਾਲ ਹੀ ਨਵੇਂ ਗੇਮਿੰਗ ਫੀਚਰ, ਮਾਈਕ੍ਰੋਸਾਫਟ ਸਟੋਰ ਆਦਿ ਦੀ ਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਬਿਹਤਰ ਬਣਾਉਣ ਲਈ Windows Studio Effects4 ਵਿਚ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਵਿੰਡੋਜ਼ ਲੈਪਟਾਪ ਚਲਾਉਣ ਵਾਲੇ ਉਪਭੋਗਤਾ ਜਿਨ੍ਹਾਂ ਦੇ ਲੈਪਟਾਪ ਵਿਚ ਪਹਿਲਾਂ ਤੋਂ ਵਿੰਡੋਜ਼ 11 ਸਾਫਟਵੇਅਰ ਕਾਰਜਸ਼ੀਲ ਹੈ, ਹੀ ਇਹਨਾਂ ਨਵੀਆਂ ਅਪਡੇਟਸ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹਨ। ਹੋਰਨਾਂ ਵਰਤੋਂਕਾਰਾਂ ਲਈ ਵਿੰਡੋਜ਼ ਦਾ 11 ਵਰਜਨ ਇੰਸਟਾਲ ਕਰਨਾ ਜ਼ਰੂਰੀ ਹੈ, ਜੋ ਇਹਨਾਂ ਫੀਚਰਾਂ ਸਮੇਤ ਹੀ ਆਵੇਗਾ।

Published by:Drishti Gupta
First published:

Tags: Microsoft, Tech News, Tech updates, Technical, Technology