Home /News /lifestyle /

Relief Migraine Pain: ਮਾਈਗਰੇਨ ਦੀ ਸ਼ਿਕਾਇਤ ਹੋਵੇਗੀ ਦੂਰ, ਅਪਣਾਓ ਇਹ ਯੋਗ ਆਸਣ, ਹੋਵੇਗਾ ਲਾਭ

Yoga Poses Relief Migraine Pain:  ਜੀਵਨਸ਼ੈਲੀ ਵਿੱਚ ਆਏ ਬਦਲਾਵਾਂ ਕਾਰਨ ਸਾਨੂੰ ਨਾ ਚਾਹੁੰਦੇ ਹੋਏ ਵੀ ਕਈ ਬਿਮਾਰੀਆਂ ਨੇ ਘੇਰ ਲਿਆ ਹੈ। ਕਿਸੇ ਨੂੰ ਸ਼ੂਗਰ ਦੀ ਸਮੱਸਿਆ ਹੈ ਅਤੇ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ। ਇਸੇ ਤਰ੍ਹਾਂ ਇੱਕ ਬਹੁਤ ਆਮ ਬਿਮਾਰੀ ਹੈ ਮਾਈਗਰੇਨ ਦੀ, ਜਿਸ ਵਿੱਚ ਵਿਅਕਤੀ ਨੂੰ ਲਗਾਤਾਰ ਤੇਜ਼ ਸਿਰ ਦਰਦ ਹੁੰਦਾ ਹੈ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ। ਇਹ ਦਰਦ ਅੱਧੇ ਸਿਰ ਜਾਂ ਪੂਰੇ ਸਿਰ ਵਿੱਚ ਵੀ ਹੋ ਸਕਦਾ ਹੈ। ਅਸੀਂ ਬਹੁਤ ਵਾਰ ਕੋਈ ਨਾ ਕੋਈ ਦੇਸੀ ਉਪਾਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤਰ੍ਹਾਂ ਸਾਨੂੰ ਪਤਾ ਹੀ ਨਹੀਂ ਚਲਦਾ ਕਿ ਬਿਮਾਰੀ ਬਹੁਤ ਵੱਧ ਗਈ ਹੈ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕੋਈ ਉਪਰੀ ਦਰਦ ਨਹੀਂ ਹੈ ਬਲਕਿ ਇਹ ਸਾਡੀਆਂ ਨਸਾਂ ਨਾਲ ਜੁੜਿਆਂ ਹੁੰਦਾ ਹੈ ਜਿਸ ਦਾ ਸਹੀ ਸਮੇਂ ਤੇ ਇਲਾਜ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਇਹ ਸ਼ਿਕਾਇਤ ਹੈ ਤਾਂ ਤੁਸੀਂ ਦਵਾਈਆਂ ਲੈਣ ਦੇ ਬਜਾਏ ਇਸਨੂੰ ਯੋਗਾ ਨਾਲ ਵੀ ਠੀਕ ਕਰ ਸਕਦੇ ਹੋ। ਯੋਗਾ ਮਾਈਗਰੇਨ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਲਾਭਦਾਇਕ ਹੈ। ਵੈਸੇ ਤਾਂ ਯੋਗਾ ਗੁਰੂ ਬਹੁਤ ਸਾਰੇ ਆਸਣਾਂ ਦੀ ਸਿਫਾਰਿਸ਼ ਕਰਦੇ ਹਨ ਪਰ ਉਹਨਾਂ ਵਿੱਚ ਸਭ ਤੋਂ ਪ੍ਰਮੁੱਖ ਆਸਣ ਬ੍ਰਿਜ ਪੋਜ਼ ਹੈ। ਆਪਣੇ ਸਰੀਰ ਨੂੰ ਇੱਕ ਪੁਲ ਵਾਂਗ ਮੋੜਨਾ ਬ੍ਰਿਜ ਪੋਜ਼ ਹੈ, ਇਹ ਸਿਰ ਦੇ ਨਰਵਸ ਸਿਸਟਮ ਨੂੰ ਆਰਾਮ ਦਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਬਾਲ ਪੋਜ਼ ਅਤੇ ਪ੍ਰਾਣਾਯਾਮ ਵੀ ਕਰ ਸਕਦੇ ਹੋ ਇਸ ਨਾਲ ਵੀ ਬਹੁਤ ਰਾਹਤ ਮਿਲਦੀ ਹੈ।

ਜੇਕਰ ਬ੍ਰਿਜ਼ ਪੋਜ਼ ਦੀ ਗੱਲ ਕਰੀਏ ਤਾਂ ਇੱਕ ਤਰੀਕੇ ਨਾਲ ਤੁਸੀਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਮੋੜਨਾ ਹੈ ਜਿਵੇਂ ਕੋਈ ਪੁਲ ਹੋਵੇ। ਇਸੇ ਲਈ ਇਸਦਾ ਨਾਮ ਬ੍ਰਿਜ਼ ਯਾਨੀ ਪੁਲ ਆਸਣ ਹੈ। ਇਹ ਤਣਾਅ ਨੂੰ ਘੱਟ ਕਰਦਾ ਹੈ ਜਿਸ ਨਾਲ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਮਾਈਗਰੇਨ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਇਸ ਤੋਂ ਇਲਾਵਾ ਹੋਰ ਵੀ ਯੋਗ ਅਭਿਆਸ ਹਨ ਜਿਹਨਾਂ ਦੀ ਮਦਦ ਨਾਲ ਤੁਸੀਂ ਮਾਈਗਰੇਨ ਦੇ ਦਰਦ ਤੋਂ ਆਰਾਮ ਪ੍ਰਾਪਤ ਕਰ ਸਕਦੇ ਹੋ। ਜਿਵੇਂ ਸਭ ਤੋਂ ਸੌਖਾ ਅਤੇ ਸਰੀਰ ਦੀ ਸਭ ਤੋਂ ਆਰਾਮਦਾਇਕ ਸਥਿਤੀ ਵਾਲਾ ਪੋਜ਼ ਹੈ ਸ਼ਵ ਆਸਣ। ਇਸ ਵਿੱਚ ਤੁਹਾਨੂੰ ਆਰਾਮ ਨਾਲ ਜ਼ਮੀਨ 'ਤੇ ਇੱਕ ਲਾਸ਼ ਵਾਂਗ ਲੇਟਣਾ ਹੈ ਅਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ। ਇਸ ਨਾਲ ਸਰੀਰ ਦੀ ਥਕਵਤ ਦੇ ਨਾਲ ਮਾਈਗਰੇਨ ਵਿੱਚ ਵੀ ਆਰਾਮ ਮਿਲਦਾ ਹੈ।

ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਥੋੜ੍ਹਾ ਔਖਾ ਪਰ ਕਾਰਗਰ ਯੋਗ ਆਸਣ ਹੈ ਡਾਊਨਵਰਡ ਫੇਸਿੰਗ ਡੌਗ ਪੋਜ਼। ਹੈਲਥਲਾਈਨ ਮੁਤਾਬਕ ਇਸ ਤਰ੍ਹਾਂ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਲਚੀਲਾ ਬਣਦਾ ਹੈ।

ਬਾਲ ਪੋਜ਼ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਬਹੁਤ ਸੌਖਾ ਅਤੇ ਦਰਦ ਤੋਂ ਅਰਾਮ ਦੇਣ ਵਾਲਾ ਯੋਗ ਆਸਣ ਹੈ। ਇਸ ਨੂੰ ਕੋਈ ਵੀ ਬੜੀ ਆਸਾਨੀ ਨਾਲ ਕਰ ਸਕਦੇ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸਨੂੰ ਦਿਨ ਵਿੱਚ 4-5 ਕਰਨਾ ਚਾਹੀਦਾ ਹੈ। ਇਸ ਲਈ ਜੇਕਰ ਤੁਸੀਂ ਮਾਈਗਰੇਨ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਉੱਪਰ ਦੱਸੇ ਯੋਗ ਅਭਿਆਸ ਕਰਕੇ ਇਸ ਤੋਂ ਰਾਹਤ ਪ੍ਰਾਪਤ ਕਰ ਸਕਦੇ ਹੋ।

Published by:Rupinder Kaur Sabherwal
First published:

Tags: Health, Health care, Health care tips, Health news, Health tips, Migraine