• Home
  • »
  • News
  • »
  • lifestyle
  • »
  • MILK CRATE CHALLENGE TRENDING ON SOCIAL MEDIA DOCTORS ADVISE NOT TO GH RP

ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ ਮਿਲਕ ਕ੍ਰੇਟ ਚੈਲੇਂਜ, ਡਾਕਟਰਾਂ ਨੇ ਦਿੱਤੀ ਨਾ ਕਰਨ ਦੀ ਸਲਾਹ

ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ ਮਿਲਕ ਕ੍ਰੇਟ ਚੈਲੇਂਜ, ਡਾਕਟਰਾਂ ਨੇ ਦਿੱਤੀ ਨਾ ਕਰਨ ਦੀ ਸਲਾਹ

ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ ਮਿਲਕ ਕ੍ਰੇਟ ਚੈਲੇਂਜ, ਡਾਕਟਰਾਂ ਨੇ ਦਿੱਤੀ ਨਾ ਕਰਨ ਦੀ ਸਲਾਹ

  • Share this:
ਸਿਹਤ ਮਾਹਰਾਂ ਨੇ ਬੁੱਧਵਾਰ ਨੂੰ ਲੋਕਾਂ ਨੂੰ ਇੰਟਰਨੈੱਟ ਤੇ ਨਵੇਂ ਵਾਇਰਲ ਚੈਲੇਂਜ ਮਿਲਕ ਕ੍ਰੇਟ ਚੈਲੇਂਜ ਨੂੰ ਨਾ ਕਰਨ ਦੀ ਸਵਾਹ ਦਿੱਤੀ ਹੈ। ਟਿਕਟੌਕ ਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਹਾਲ ਹੀ ਵਿੱਚ ਅਜਿਹੀਆਂ ਵੀਡੀਓਜ਼ ਦਾ ਹੜ੍ਹ ਆ ਗਿਆ ਹੈ ਜਿਸ ਵਿੱਚ ਅਮਰੀਕਾ ਤੇ ਹੋਰ ਦੇਸ਼ਾਂ ਦੇ ਲੋਕ ਦੁੱਧ ਦੇ ਕਰੇਟਾਂ ਦਾ ਪਿਰਾਮਿਡ ਬਣਾ ਕੇ ਇਸ ਤੇ ਚੜ੍ਹ ਰਹੇ ਹਨ। ਇਸ ਵਿੱਚ ਜ਼ਿਆਦਾਤਰ ਤਾਂ ਅਸਫਲ ਹੀ ਹੋ ਰਹੇ ਹਨ।

ਜ਼ਿਆਦਾਤਰ ਵਿਡੀਓ ਵਿੱਚ ਦੇਖਿਆ ਗਿਆ ਹੈ ਕਿ ਬੈਲੇਂਸ ਵਿਗੜਨ ਨਾਲ ਲੋਕ ਕਰੇਟ ਦੇ ਢੇਰ ਵਿੱਚ ਜਾਂ ਸਿੱਧਾ ਜ਼ਮੀਨ ਤੇ ਡਿੱਗ ਜਾਂਦੇ ਹਨ। ਇਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਰਹੀਆਂ ਹਨ ਤੇ ਕੋਲ ਖੜ੍ਹੇ ਲੋਕ ਫੋਨ ਤੇ ਵੀਡੀਓ ਬਣਾ ਰਹੇ ਹਨ।

ਕੈਨਸਸ ਹੈਲਥ ਸਿਸਟਮ ਯੂਨੀਵਰਸਿਟੀ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਡਾ.ਚੈਡ ਕੈਨਨ ਨੇ ਕਿਹਾ "ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਿਰ ਤੇ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਹੈ ਤੇ ਇਸ ਦੇ ਕਈ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ।" ਉਨ੍ਹਾਂ ਅੱਗੇ ਕਿਹਾ ਜੇ "ਤੁਸੀਂ ਦੁੱਧ ਦੇ ਕਰੇਟ 'ਤੋਂ ਉਤਦੇ ਡਿੱਗੋਗੇ ਤਾਂ ਆਪਣੀ ਪਿੱਠ ਤੁੜਵਾ ਬੈਠੋਗੇ ਤੇ ਅਧਰੰਗ ਦਾ ਸ਼ਿਕਾਰ ਹੋ ਜਾਵੋਗੇ।"

ਬਾਲਟੀਮੋਰ ਸਿਟੀ ਹੈਲਥ ਨੇ ਦੱਸਿਆ ਕਿ ਹਸਪਤਾਲ ਪਹਿਲਾਂ ਹੀ ਮਹਾਂਮਾਰੀ ਦੇ ਦਬਾਅ ਹੇਠ ਹਨ। ਇਸ ਲਈ ਇੱਕ ਅਧਿਕਾਰਤ ਟਵੀਟ ਰਾਹੀਂ ਕਿਹਾ ਗਿਆ ਕਿ “ਮਿਲਕਕ੍ਰੇਟ ਚੈਲੇਂਜ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਦੇਖ ਲਓ ਕਿ ਤੁਹਾਡੇ ਨੇੜਲੇ ਹਸਪਤਾਲਾਂ ਵਿੱਚ ਤੁਹਾਡੇ ਲਈ ਬੈੱਡ ਖਾਲ੍ਹੀ ਹੈ ਵੀ ਜਾਂ ਨਹੀਂ, ਕਿਉਂਕਿ ਦੇਸ਼ ਭਰ ਵਿੱਚ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਬੈੱਡਸ ਦੀ ਕਮੀਂ ਹੈ।” ਹਾਲਾਂਕਿ ਹੈਸ਼ਟੈਗ ਬੁੱਧਵਾਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਅਸਾਨੀ ਨਾਲ ਖੋਜਿਆ ਜਾ ਸਕਦਾ ਸੀ, ਪਰ ਟਿੱਕਟੌਕ 'ਤੇ ਇਸ ਦਾ ਕੁੱਝ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ।


ਹਾਲਾਂਕਿ ਇਸ ਟ੍ਰੈ਼ਂਡ ਨੇ ਟਾਈਡ ਪੋਡ ਚੈਲੇਂਜ ਦੀ ਯਾਦ ਦਿਵਾ ਦਿੱਤੀ ਸੀ ਜਿਸ ਕਾਰਨ ਕਈ ਬੱਚਿਆਂ ਦੀ ਜਾਨ ਗਈ ਸੀ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਵੀ ਕਿਹਾ ਕਿ ਸੰਯੁਕਤ ਰਾਜ ਵਿੱਚ ਇਨ੍ਹਾਂ ਵਿਡੀਓਜ਼ ਵਿੱਚ ਦਿਖਾਈ ਦੇਣ ਵਾਲੇ ਸਾਰੇ ਲੋਕਾਂ ਨੂੰ ਮੁਫਤ ਡਾਕਟਰੀ ਇਲਾਜ ਨਹੀਂ ਮਿਲੇਣਾ ਚਾਹੀਦਾ।

'ਸਟਾਰ ਟ੍ਰੇਕ' ਦੇ ਅਭਿਨੇਤਾ ਜਾਰਜ ਟੇਕੀ ਨੇ ਇਹ ਤੱਕ ਕਹਿ ਦਿੱਤਾ "ਤੁਸੀਂ ਮਿਲਕ ਕ੍ਰੇਟ ਚੈਲੇਂਜ ਕਰੋਗੇ ਪਰ ਕੋਰੋਨਾ ਵੈਕਸੀਨ ਨਹੀਂ ਲਵਾਓਗੇ।" ਵੈਕਸੀਨ ਮੁਫਤ ਅਤੇ ਵਿਆਪਕ ਤੌਰ 'ਤੇ ਉਪਲਬਧ ਹੋਣ ਦੇ ਬਾਵਜੂਦ, ਅੱਧੇ ਤੋਂ ਵੱਧ ਅਮਰੀਕੀਆਂ ਨੂੰ ਕੋਵਿਡ ਵੈਕਸੀਨ ਨਹੀਂ ਲੱਗੀ ਹੈ।
Published by:Ramanpreet Kaur
First published: