Skin Care Tips: ਇਹਨਾਂ ਚੀਜ਼ਾਂ ਦੀ ਵਰਤੋਂ ਨਾਲ ਬਣਾਓ Glowing Skin, ਮਿਲਦੇ ਹਨ ਕਈ ਫ਼ਾਇਦੇ

ਦੱਸ ਦੇਈਏ ਕਿ ਤੁਸੀਂ ਸਰਦੀਆਂ ਵਿੱਚ ਸਕਿਨ ਨੂੰ ਸੌਫਟ ਅਤੇ ਚਮਕਦਾਰ ਬਣਾਉਣ ਲਈ ਦੁੱਧ ਨਾਲ ਓਟਸ ਦੀ ਵਰਤੋਂ ਕਰ ਸਕਦੇ ਹੋ। ਦੁੱਧ ਅਤੇ ਓਟਸ ਫੇਸ ਪੈਕ ਲਗਾਉਣ ਨਾਲ ਨਾ ਸਿਰਫ ਸਕਿਨ ਸੌਫਟ ਅਤੇ ਚਮਕਦਾਰ ਹੋਵੇਗੀ ਬਲਕਿ ਇਹ ਸਨਬਰਨ, ਟੈਨਿੰਗ ਅਤੇ ਝੁਰੜੀਆਂ ਨੂੰ ਬਹੁਤ ਹੱਦ ਤੱਕ ਰਾਹਤ ਦੇਣ ਵਿੱਚ ਵੀ ਮਦਦ ਕਰੇਗਾ।

Skin Care Tips: ਇਹਨਾਂ ਚੀਜ਼ਾਂ ਦੀ ਵਰਤੋਂ ਨਾਲ ਬਣਾਓ Glowing Skin, ਮਿਲਦੇ ਹਨ ਕਈ ਫ਼ਾਇਦੇ

  • Share this:
ਸਰਦੀਆਂ (Winter) ਵਿੱਚ ਸ਼ਾਇਦ ਹੀ ਕੋਈ ਹੋਵੇ ਜਿਸਦੀ ਸਕਿਨ (skin) ਰੁੱਖੀ ਅਤੇ ਬੇਜਾਨ ਨਾ ਹੋਵੇ। ਲੋਕ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਰੈਡੀਮੇਡ ਜਾਂ ਹੋਮਮੇਡ ਫੇਸ ਪੈਕ ਅਤੇ ਕਈ ਤਰ੍ਹਾਂ ਦੇ ਸਕਿਨ ਕੇਰ ਉਤਪਾਦਾਂ ਦੀ ਵਰਤੋਂ ਕਰਦੇ ਹਨ। ਪਰ ਫਿਰ ਵੀ ਸਕਿਨ ਸੌਫਟ ਅਤੇ ਚਮਕਦਾਰ ਨਹੀਂ ਹੁੰਦੀ ਹੈ। ਇਸ ਮਾਮਲੇ ਵਿੱਚ ਤੁਸੀਂ ਸਕਿਨ ਲਈ ਦੁੱਧ (milk) ਨਾਲ ਇੱਕ ਬਹੁਤ ਹੀ ਕਿਫਾਇਤੀ ਚੀਜ਼ ਦੀ ਵਰਤੋਂ ਕਰ ਸਕਦੇ ਹੋ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਹੜੀ ਚੀਜ਼ ਹੈ, ਇਸ ਲਈ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਸਰਦੀਆਂ ਵਿੱਚ ਸਕਿਨ ਨੂੰ ਸੌਫਟ ਅਤੇ ਚਮਕਦਾਰ ਬਣਾਉਣ ਲਈ ਦੁੱਧ ਨਾਲ ਓਟਸ ਦੀ ਵਰਤੋਂ ਕਰ ਸਕਦੇ ਹੋ। ਦੁੱਧ ਅਤੇ ਓਟਸ ਫੇਸ ਪੈਕ ਲਗਾਉਣ ਨਾਲ ਨਾ ਸਿਰਫ ਸਕਿਨ ਸੌਫਟ ਅਤੇ ਚਮਕਦਾਰ ਹੋਵੇਗੀ ਬਲਕਿ ਇਹ ਸਨਬਰਨ, ਟੈਨਿੰਗ ਅਤੇ ਝੁਰੜੀਆਂ ਨੂੰ ਬਹੁਤ ਹੱਦ ਤੱਕ ਰਾਹਤ ਦੇਣ ਵਿੱਚ ਵੀ ਮਦਦ ਕਰੇਗਾ।

ਦੁੱਧ-ਓਟਸ ਫੇਸ ਪੈਕ ਬਣਾਉਣ ਲਈ, ਪਹਿਲਾਂ ਤੁਸੀਂ ਦੋ ਵੱਡੇ ਚਮਚ ਓਟਸ ਲਓ। ਹੁਣ ਅੱਧਾ ਕੱਪ ਦੁੱਧ ਲਓ ਅਤੇ ਇਸ ਦੁੱਧ ਵਿੱਚ ਓਟਸ ਨੂੰ ਅੱਧੇ ਘੰਟੇ ਲਈ ਭਿਉਂ ਦਿਓ। ਫਿਰ, ਜਦੋਂ ਓਟਸ ਚੰਗੀ ਤਰ੍ਹਾਂ ਭਿੱਜ ਜਾਵੇ, ਤਾਂ ਇਸ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਇੱਕ ਮੋਟਾ ਪੇਸਟ ਤਿਆਰ ਕਰੋ।

ਇਸ ਤਰ੍ਹਾਂ ਕਰੋ ਫੇਸ ਪੈਕ ਦੀ ਵਰਤੋਂ
ਪਹਿਲਾਂ ਕੋਟਨ ਬਾੱਲ ਵਿੱਚ ਗੁਲਾਬ ਜਲ ਲਓ ਅਤੇ ਇਸ ਨਾਲ ਆਪਣਾ ਚਿਹਰਾ ਸਾਫ਼ ਕਰੋ। ਜਾਂ ਕਿਸੇ ਫੇਸ ਵਾਸ਼ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰੋ ਅਤੇ ਸੁੱਖਾ ਲਓ। ਹੁਣ ਆਪਣੇ ਚਿਹਰੇ ਅਤੇ ਗਰਦਨ 'ਤੇ ਦੁੱਧ-ਓਟਸ ਫੇਸ ਪੈਕ ਨੂੰ ਚੰਗੀ ਤਰ੍ਹਾਂ ਲਗਾਓ। ਫਿਰ ਇਸ ਨੂੰ ਲਗਾਉਣ ਤੋਂ ਬਾਅਦ ਪੰਜ ਮਿੰਟ ਤੱਕ ਚਿਹਰੇ ਤੇ ਮਸਾਜ ਕਰੋ। ਫਿਰ ਇਸ ਪੈਕ ਨੂੰ ਦਸ ਮਿੰਟਾਂ ਲਈ ਚਿਹਰੇ 'ਤੇ ਛੱਡ ਦਿਓ ਅਤੇ ਫਿਰ ਸਾਦੇ ਪਾਣੀ ਨਾਲ ਸਾਫ਼ ਕਰੋ।

ਇਸ ਫੇਸ ਪੈਕ ਦੇ ਲਾਭ

ਮਿਲਕ-ਓਟਸ ਫੇਸ ਪੈਕ ਲਗਾਉਣ ਨਾਲ ਸਕਿਨ ਦੀ ਡ੍ਰਾਇੰਨੇਸ ਖਤਮ ਹੋ ਜਾਂਦੀ ਹੈ। ਨਾਲ ਹੀ ਸਕਿਨ ਤੋਂ ਵਾਧੂ ਤੇਲ ਨਿਕਲ ਜਾਂਦਾ ਹੈ ਅਤੇ ਡੱਲਨੈੱਸ ਘੱਟ ਹੁੰਦੀ ਹੈ। ਚਿਹਰੇ 'ਤੇ ਮੁਹਾਸੇ ਅਤੇ ਦਾਗ-ਧੱਬੇ ਤੋਂ ਵੀ ਇਸ ਪੈਕ ਦੀ ਵਰਤੋਂ ਕਰਕੇ ਰਾਹਤ ਮਿਲਦੀ ਹੈ। ਨਾਲ-ਨਾਲ ਸਕਿਨ ਨੂੰ ਸੌਫਟ ਅਤੇ ਚਮਕਦਾਰ ਬਣਾਉਣ ਵਿੱਚ ਵੀ ਮਦਦ ਹੋਂਦੀ ਹਨ।
Published by:Amelia Punjabi
First published: