Home /News /lifestyle /

ਚੇੱਨਈ ਦੀ ਕੰਪਨੀ ਨੇ ਕਰਮਚਾਰੀਆਂ ਨੂੰ ਤੋਹਫੇ 'ਚ ਦਿੱਤੀਆਂ ਕਰੋੜਾਂ ਦੀਆਂ BMW ਕਾਰਾਂ, ਜਾਣੋ ਕਿਉਂ

ਦੀਵਾਲੀ 'ਤੇ ਤੁਸੀਂ ਆਪਣੀ ਕੰਪਨੀ ਤੋਂ ਕਿਸ ਤੋਹਫ਼ੇ ਦੀ ਉਮੀਦ ਕਰਦੇ ਹੋ? ਡ੍ਰਾਈ ਫਰੂਟਸ ਦਾ ਪੈਕੇਟ, ਕੋਈ ਕੰਬਲ ਜਾਂ ਕਰੌਕਰੀ ਸੈੱਟ। ਭਾਰਤ ਵਿੱਚ ਆਮ ਤੌਰ 'ਤੇ ਕੰਪਨੀਆਂ ਦੁਆਰਾ ਇਸ ਤਰ੍ਹਾਂ ਦੇ ਤੋਹਫ਼ੇ ਦੇਣ ਦਾ ਰੁਝਾਨ ਹੈ। ਪਰ ਚੇੱਨਈ ਦੀ ਇੱਕ ਕੰਪਨੀ ਨੇ ਇਨਾਮ ਵਜੋਂ ਆਪਣੇ ਕੁਝ ਕਰਮਚਾਰੀਆਂ ਨੂੰ ਕਰੋੜਾਂ ਰੁਪਏ ਦੀ BMW ਕਾਰ ਗਿਫਟ ਕੀਤੀ ਹੈ।

ਹੋਰ ਪੜ੍ਹੋ ...
  • Share this:

ਖਾਸ ਗੱਲ ਇਹ ਹੈ ਕਿ ਇਹ ਇਨਾਮ ਸਰਪ੍ਰਾਈਜ਼ ਵਜੋਂ ਦਿੱਤਾ ਗਿਆ ਸੀ। ਇਹ ਮਹਿੰਗਾ ਤੋਹਫ਼ਾ ਲੈਣ ਵਾਲੇ ਮੁਲਾਜ਼ਮਾਂ ਨੂੰ ਕੁਝ ਸਮਾਂ ਪਹਿਲਾਂ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਮਹਿੰਗੀਆਂ ਕਾਰਾਂ ਚੇੱਨਈ ਸਥਿਤ ਆਈਟੀ ਕੰਪਨੀ ਦੇ ਆਪਣੇ ਪੰਜ ਕਰਮਚਾਰੀਆਂ ਨੂੰ ਕੋਵਿਡ-19 ਮਹਾਂਮਾਰੀ ਦੇ ਔਖੇ ਸਮੇਂ ਵਿੱਚ ਸਹਾਰਾ ਦੇਣ ਲਈ ਗਿਫਟ ਕੀਤੀਆਂ ਗਈਆਂ ਹਨ।

Kissflow Inc., ਇੱਕ ਅੰਤਰਰਾਸ਼ਟਰੀ ਸਾਫਟਵੇਅਰ ਸੇਵਾ ਪ੍ਰਦਾਤਾ, ਨੇ ਆਪਣੇ ਪੰਜ ਕਰਮਚਾਰੀਆਂ ਨੂੰ ਉਹਨਾਂ ਦੀ ਕੰਪਨੀ ਪ੍ਰਤੀ ਵਫ਼ਾਦਾਰੀ ਅਤੇ ਵਚਨਬੱਧਤਾ ਲਈ ਇੱਕ BMW ਕਾਰ ਤੋਹਫੇ ਵਿੱਚ ਦਿੱਤੀ ਹੈ।

Kissflow Inc. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁਰੇਸ਼ ਸੰਬੰਦਮ ਨੇ ਕਿਹਾ ਕਿ ਜਿਨ੍ਹਾਂ ਪੰਜ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਹ ਕੰਪਨੀ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਜਿਨ੍ਹਾਂ ਲੋਕਾਂ ਨੂੰ ਕਾਰਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਕੁਝ ਮਾਮੂਲੀ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਨੇ ਕੰਪਨੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਪੰਜ ਮੁਲਾਜ਼ਮਾਂ ਦੇ ਪਰਿਵਾਰਾਂ ਸਮੇਤ ਉਨ੍ਹਾਂ ਨੂੰ BMW ਕਾਰ ਦੀਆਂ ਚਾਬੀਆਂ ਸੌਂਪੀਆਂ ਗਈਆਂ।

ਦੱਸਿਆ ਜਾ ਰਿਹਾ ਹੈ ਕਿ BMW ਕਾਰ ਦੇਣ ਲਈ ਆਯੋਜਿਤ ਪ੍ਰੋਗਰਾਮ ਨੂੰ ਗੁਪਤ ਰੱਖਿਆ ਗਿਆ ਸੀ ਕਿ ਜਿਨ੍ਹਾਂ ਨੂੰ ਇਹ ਤੋਹਫਾ ਮਿਲਿਆ ਹੈ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕੰਪਨੀ ਨੇ ਕਰਮਚਾਰੀਆਂ ਨੂੰ ਪਰਿਵਾਰ ਸਮੇਤ ਇਕ ਈਵੈਂਟ 'ਚ ਬੁਲਾਇਆ ਸੀ। ਕੰਪਨੀ ਨੇ ਆਪਣੀਆਂ ਸੇਵਾਵਾਂ ਦੇ 10 ਸਾਲ ਪੂਰੇ ਹੋਣ 'ਤੇ ਇਕ ਸਮਾਗਮ ਦਾ ਆਯੋਜਨ ਕੀਤਾ ਸੀ।
Published by:rupinderkaursab
First published:

Tags: Auto, Auto industry, Auto news, Automobile, BMW car, BMW M4

ਅਗਲੀ ਖਬਰ