Home /News /lifestyle /

HDFC ਬੈਂਕ ਦੇ ਗਾਹਕਾਂ ਦੇ ਖਾਤੇ 'ਚ ਹੋਏ ਕਰੋੜਾਂ ਟਰਾਂਸਫਰ, SMS ਆਉਣ 'ਤੇ ਘਬਰਾ ਗਏ ਲੋਕ

ਪ੍ਰਾਈਵੇਟ ਸੈਕਟਰ ਦੀ ਦਿੱਗਜ ਐਚਡੀਐਫਸੀ ਬੈਂਕ (HDFC Bank) ਦਾ ਅਜਿਹਾ ਕ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੋਕਾਂ ਨੂੰ ਇਹ ਗਲਤਫਹਿਮੀ ਹੋ ਗਈ ਹੈ ਕਿ ਉਹ ਕਰੋੜਪਤੀ ਬਣ ਗਏ ਹਨ। ਪਿਛਲੇ ਐਤਵਾਰ ਨੂੰ ਬੈਂਕ ਦੇ 100 ਗਾਹਕਾਂ ਦੇ ਖਾਤਿਆਂ 'ਚ 1300 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ। ਖਾਤੇ 'ਚ ਇੰਨੀ ਵੱਡੀ ਰਕਮ ਦੇਖ ਕੇ ਗਾਹਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਪਰ ਉਨ੍ਹਾਂ ਦੀ ਇਹ ਖੁਸ਼ੀ ਥੋੜ੍ਹੇ ਸਮੇਂ ਵਿੱਚ ਹੀ ਚਲੀ ਗਈ।

ਹੋਰ ਪੜ੍ਹੋ ...
  • Share this:

HDFC ਬੈਂਕ ਨੇ ਆਪਣੇ ਗਾਹਕਾਂ ਦੇ ਖਾਤੇ ਵਿੱਚ 13-13 ਕਰੋੜ ਰੁਪਏ ਟਰਾਂਸਫਰ ਕੀਤੇ ਹਨ। ਜਿਵੇਂ ਹੀ ਗਾਹਕਾਂ ਦੇ ਬੈਂਕ 'ਚ ਰਜਿਸਟਰਡ ਮੋਬਾਈਲ ਨੰਬਰ 'ਤੇ ਪੈਸੇ ਟਰਾਂਸਫਰ ਦਾ ਮੈਸੇਜ ਆਇਆ ਤਾਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਲਾਟਰੀ ਲੱਗ ਗਈ ਹੈ। ਪਰ ਜਦੋਂ ਉਨ੍ਹਾਂ ਨੇ ਖਾਤਾ ਚੈੱਕ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਪਲਾਂ ਵਿਚ ਹੀ ਗਾਇਬ ਹੋ ਗਈ।

ਲੋਕਾਂ ਨੂੰ ਇੰਝ ਲੱਗਾ ਕੇ ਉਨ੍ਹਾਂ ਦੇ ਖਾਤੇ 'ਚ 13 ਕਰੋੜ ਰੁਪਏ ਆ ਗਏ : ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਦਾ ਇਹ ਕਾਰਨਾਮਾ ਖ਼ਬਰਾਂ ਦੀਆਂ ਸੁਰਖੀਆਂ ਬਣ ਗਿਆ ਹੈ। ਇਹ ਮਾਮਲਾ ਤਾਮਿਲਨਾਡੂ ਦੇ ਟੀ ਨਗਰ ਸਥਿਤ ਐਚਡੀਐਫਸੀ ਬੈਂਕ ਦੀ ਸ਼ਾਖਾ ਦਾ ਹੈ। ਐਤਵਾਰ ਨੂੰ ਬ੍ਰਾਂਚ ਦੇ 100 ਗਾਹਕਾਂ ਨੂੰ ਇੱਕ ਐਸਐਮਐਸ ਮਿਲਿਆ ਕਿ ਉਨ੍ਹਾਂ ਦੇ ਖਾਤੇ ਵਿੱਚ 13 ਕਰੋੜ ਰੁਪਏ ਜਮ੍ਹਾ ਹੋ ਗਏ ਹਨ। ਘਬਰਾਏ ਹੋਏ ਇਕ ਗਾਹਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਦੋਂ ਪੁਲੀਸ ਨੇ ਜਲਦਬਾਜ਼ੀ ਵਿੱਚ ਬਰਾਂਚ ਨਾਲ ਸੰਪਰਕ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆਇਆ।

ਤਕਨੀਕੀ ਨੁਕਸ ਕਾਰਨ ਹੋਈ ਇਹ ਗਲਤੀ : ਪੁਲਿਸ ਜਾਂਚ 'ਚ ਬੈਂਕ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਗਲਤੀ ਨਾਲ ਖਾਤਾਧਾਰਕਾਂ ਨੂੰ ਐੱਸ.ਐੱਮ.ਐੱਸ. ਚਲਾ ਗਿਆ ਸੀ। ਇਸ ਬ੍ਰਾਂਚ ਵਿੱਚ ਹੋਈ ਸਾਫਟਵੇਅਰ ਦੀ ਗੜਬੜ ਨੂੰ ਠੀਕ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇਹ ਗਲਤੀ ਹੋਈ ਹੈ।

ਐਚਡੀਐਫਸੀ ਬੈਂਕ (HDFC Bank) ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਪੁਲਿਸ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਸਭ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਜ਼ਿਕਰਯੋਗ ਹੈ ਕਿ ਬੈਂਕ ਦਾ ਸਿਸਟਮ ਹੈਕ ਨਹੀਂ ਹੋਇਆ ਅਤੇ ਨਾ ਹੀ ਗਾਹਕਾਂ ਦੇ ਖਾਤਿਆਂ 'ਚ 13-13 ਕਰੋੜ ਰੁਪਏ ਟਰਾਂਸਫਰ ਹੋਏ ਹਨ। ਸਿਰਫ਼ ਉਸ ਨੂੰ ਇਸ ਸਬੰਧੀ ਇੱਕ ਮੈਸੇਜ ਮਿਲਿਆ ਸੀ।
Published by:rupinderkaursab
First published:

Tags: Bank, Business, HDFC, MONEY

ਅਗਲੀ ਖਬਰ