• Home
  • »
  • News
  • »
  • lifestyle
  • »
  • MIRA RAJPUT HAS A SIMPLE WAY TO CURE BEACH VACAY SUNBURN AND YOU NEED TO TRY IT GH AP

ਸ਼ਾਹਿਦ ਕਪੂਰ ਦੀ ਪਤਨੀ Mira Rajput ਤੋਂ ਸਿੱਖੋ ਸਕਿਨ ਕੇਅਰ ਦੇ TIPS

ਸ਼ਾਹਿਦ ਕਪੂਰ ਦੀ ਪਤਨੀ Mira Rajput ਤੋਂ ਸਿੱਖੋ ਸਕਿਨ ਕੇਅਰ ਦੇ TIPS

  • Share this:
Celebrity Skin Care Tips:  ਸ਼ਾਹਿਦ ਕਪੂਰ ਤੇ ਉਸ ਦੀ ਪਤਨੀ ਮੀਰਾ ਰਾਜਪੂਤ ਨੇ ਹਾਲ ਹੀ ਵਿੱਚ ਮਾਲਦੀਵ ਵਿੱਚ ਛੁੱਟੀਆਂ ਮਨਾਈਆਂ ਤੇ ਉਸ ਦੌਰਾਨ ਮੀਰਾ ਰਾਜਪੂਤ ਦੀ ਬਿਕਨੀ ਵਿੱਚ ਖਿੱਚੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈਆਂ। ਇੱਕ ਹਫ਼ਤੇ ਦੀ ਛੁੱਟੀ ਤੋਂ ਬਾਅਦ, ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ ਹੀ ਸ਼ਾਹਿਦ ਤੇ ਮੀਰਾ ਨੇ ਸ਼ਹਿਰ ਵਿੱਚ ਵਾਪਸੀ ਕਰ ਲਈ ਹੈ।

ਮੀਰਾ ਇੱਕ ਸੋਸ਼ਲ ਮੀਡੀਆ ਸਟਾਰ ਹੈ ਜਿਸ ਕੋਲ ਸਕਿਨ ਦੀ ਦੇਖਭਾਲ ਨਾਲ ਸਬੰਧਤ ਕਈ ਘਰੇਲੂ ਨੁਸਖੇ ਹਨ। ਬੀਤੇ ਦਿਨ ਮੀਰਾ ਰਾਜਪੂਤ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਅਜਿਹੀ ਸਮੱਗਰੀ ਦੀ ਵਰਤੋਂ ਬਾਰੇ ਦੱਸਿਆ ਜਿਸ ਨਾਲ ਤੁਸੀਂ ਪ੍ਰਭਾਵਸ਼ਾਲੀ ਢੰਗ ਨਾਲ ਸਨਬਰਨ ਨੂੰ ਘਟਾ ਸਕਦੇ ਹੋ। ਮੀਰਾ ਨੇ ਆਪਣੇ ਚਿਹਰੇ 'ਤੇ ਸਨਬਰਨ ਲਈ ਕੱਚੇ ਦੁੱਧ ਦੀ ਵਰਤੋਂ ਕਰਨ ਦੀ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਅਤੇ ਇਹ ਸਿਰਫ ਸਨਬਰਨ ਦਾ ਇਲਾਜ ਕਰਨ ਦਾ ਹੀ ਨਹੀਂ ਬਲਕਿ ਟੈਨ ਨੂੰ ਸਾਫ ਕਰਨਾ ਦਾ ਸਭ ਤੋਂ ਤੇਜ਼ ਤਰੀਕਾ ਹੈ।

ਤੁਹਾਨੂੰ ਸਿਰਫ ਕੱਚੇ ਦੁੱਧ ਦਾ ਇੱਕ ਕਟੋਰਾ ਤੇ ਰੂੰ ਦੀ ਜ਼ਰੂਰਤ ਹੋਵੇਗੀ। ਕੱਚੇ ਦੁੱਧ ਨਾਲ ਭਿੱਜੀ ਹੋਈ ਰੂੰ ਨੂੰ ਲਓ ਅਤੇ ਇਸ ਨੂੰ ਆਪਣੇ ਸਾਰੇ ਚਿਹਰੇ 'ਤੇ ਸਰੀਰ ਦੇ ਪ੍ਰਭਾਵਿਤ ਖੇਤਰਾਂ 'ਤੇ ਲਗਾਓ। ਕਟੋਰੇ ਵਿੱਚ ਦੁੱਧ ਖਤਮ ਹੋਣ ਤੱਕ ਪ੍ਰਕਿਰਿਆ ਨੂੰ ਦੁਹਰਾਓ। ਇਸ ਨੂੰ ਉਦੋਂ ਤੱਕ ਲੱਗਾ ਰਹਿਣ ਦਿਓ ਜਦੋਂ ਤੱਕ ਇਹ ਸੁੱਕ ਨਾ ਜਾਵੇ ਅਤੇ ਠੰਡੇ ਪਾਣੀ ਨਾਲ ਧੋ ਲਓ । ਮੀਰਾ ਅਕਸਰ ਸਕਿਨਕੇਅਰ 'ਤੇ ਅਪਡੇਟ ਸ਼ੇਅਰ ਕਰਨ ਲਈ ਇੰਸਟਾਗ੍ਰਾਮ ਪੋਸਟਾਂ ਪਾਉਂਦੀ ਰਹਿੰਦੀ ਹੈ।

ਸਕਿਨ ਲਈ ਬਹੁਤ ਲਾਭਕਾਰੀ ਹੈ ਦੁੱਧ: ਜ਼ਿਕਰਯੋਗ ਹੈ ਕਿ ਦੁੱਧ ਤੁਰੰਤ ਟੈਨ ਨੂੰ ਘਟਾਉਂਦਾ ਹੈ। ਇਹ ਡੂੰਘੇ ਪੋਰਸ ਨੂੰ ਸਾਫ਼ ਕਰਨ ਦੇ ਨਾਲ ਨਾਲ ਪਿਗਮੈਂਟੇਸ਼ਨ ਨੂੰ ਘਟਾਉਂਦਾ ਹੈ। ਇਸ ਨਾਲ ਸਕਿਨ ਨੂੰ ਤੁਰੰਤ ਚਮਕ ਮਿਲਦੀ ਹੈ। ਇਸ ਨਾਲ ਕਿੱਲ ਮੁਹਾਸੇ ਦੇ ਦਾਗ ਵੀ ਸਾਫ ਹੋ ਜਾਂਦੇ ਹਨ। ਤੁਸੀਂ ਬੇਸਨ ਵਿੱਚ ਕੁਝ ਚਮਚ ਦੁੱਧ ਨੂੰ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ। ਤੁਸੀਂ ਆਪਣੀ ਸਕਿਨ ਨੂੰ ਸਾਫ ਕਰਨ ਲਈ ਦੁੱਧ ਵਿੱਚ ਇੱਕ ਚੁਟਕੀ ਹਲਦੀ ਮਿਲਾ ਸਕਦੇ ਹੋ। ਸਕਿਨ ਨੂੰ ਬਰਨ ਤੋਂ ਬਚਾਉਣ ਲਈ ਤੁਸੀਂ ਇਸ ਵਿੱਚ ਕੁੱਝ ਬੂੰਦਾਂ ਗੁਲਾਬ ਜਲ ਦੀਆਂ ਪਾ ਸਕਦੇ ਹੋ।
Published by:Amelia Punjabi
First published:
Advertisement
Advertisement