Mistakes in Relationship: ਪਿਆਰ ਵਿੱਚ ਪੈਣ ਤੋਂ ਬਾਅਦ ਅਸੀਂ ਅਪਣੇ ਸਾਥੀ ਦੀਆਂ ਕਈ ਗਲਤੀਆਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਸਿਆਣੇ ਕਹਿੰਦੇ ਹਨ ਕਿ ਜੇ ਗਲਤੀ ਇੱਕ ਵਾਰ ਹੋਵੇ ਤਾਂ ਉਹ ਗਲਤੀ ਮੰਨੀ ਜਾਂਦੀ ਹੈ ਤੇ ਜੇ ਵਾਰ ਵਾਰ ਹੋਵੇ ਤਾਂ ਉਸ ਨੂੰ ਆਦਤ ਸਮਝਣਾ ਚਾਹੀਦਾ ਹੈ। ਰਿਸ਼ਤੇ ਵਿੱਚ ਝਗੜੇ ਹੋਣਾ ਆਮ ਗੱਲ ਹੈ ਪਰ ਇਹ ਝਗੜੇ ਕੀ ਤੁਹਾਡੇ ਪਾਰਟਨਰ ਦੀਆਂ ਗਲਤੀਆਂ ਕਾਰਨ ਹੋ ਰਹੇ ਹਨ ਇਹ ਜਾਣਨ ਲਈ ਤੁਸੀਂ ਆਪਣੇ ਸਾਥੀ ਦੀਆਂ ਗਲਤੀਆਂ ਦਾ ਪੈਟ੍ਰਨ ਸਮਝਣ ਦੀ ਕੋਸ਼ਿਸ਼ ਕਰੋ ਤੇ ਕੁੱਝ ਅਜਿਹੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਤੁਹਾਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਉਹ ਗਲਤੀਆਂ ਕਿਹੜੀਆਂ ਹਨ, ਆਓ ਜਾਣਦੇ ਹਾਂ...
ਝੂਠ ਬੋਲਣ ਵਾਲੇ ਤੋਂ ਬਣਾਓ ਦੂਰੀ
ਵਿਸ਼ਵਾਸ ਹਰ ਰਿਸ਼ਤੇ ਦੀ ਨੀਂਹ ਹੁੰਦੀ ਹੈ। ਅਜਿਹੇ 'ਚ ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਵਾਰ-ਵਾਰ ਝੂਠ ਬੋਲਦਾ ਹੈ ਤਾਂ ਤੁਹਾਡੇ ਲਈ ਇਸ ਰਿਸ਼ਤੇ ਨੂੰ ਬਚਾਉਣਾ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਤੁਸੀਂ ਆਪਣੇ ਸਾਥੀ ਨੂੰ ਸੱਚ ਬੋਲਣ ਦੀ ਸਲਾਹ ਦੇ ਸਕਦੇ ਹੋ। ਦੂਜੇ ਪਾਸੇ, ਜੇਕਰ ਸਾਥੀ ਵਾਰ-ਵਾਰ ਝੂਠ ਬੋਲਦਾ ਹੈ ਤਾਂ ਆਪਣੇ ਸਾਥੀ ਤੋਂ ਵੱਖ ਹੋਣਾ ਬਿਹਤਰ ਹੋਵੇਗਾ।
ਨਜ਼ਰਅੰਦਾਜ਼ ਕਰਨ ਵਾਲੇ ਨੂੰ ਕਹੋ ਅਲਵਿਦਾ
ਜੇਕਰ ਤੁਹਾਡਾ ਪਾਰਟਨਰ ਲਗਾਤਾਰ ਤੁਹਾਡੀਆਂ ਫ਼ੋਨ ਕਾਲਾਂ ਅਤੇ ਮੈਸੇਜ ਨੂੰ ਨਜ਼ਰਅੰਦਾਜ਼ ਕਰਦਾ ਹੈ, ਤਾਂ ਤੁਹਾਨੂੰ ਆਪਣੇ ਰਿਸ਼ਤੇ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਕਾਲਾਂ ਅਤੇ ਮੈਸੇਜਿਸ ਤੋਂ ਬਚਣ ਦਾ ਸਿੱਧਾ ਮਤਲਬ ਹੈ ਕਿ ਤੁਹਾਡਾ ਸਾਥੀ ਤੁਹਾਡੇ ਨਾਲ ਗੱਲ ਕਰਨ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰੱਖਦਾ। ਅਜਿਹੇ 'ਚ ਤੁਸੀਂ ਇਕੱਲੇ ਇਸ ਰਿਸ਼ਤੇ ਨੂੰ ਜ਼ਿਆਦਾ ਦੇਰ ਤੱਕ ਨਹੀਂ ਖਿੱਚ ਸਕਦੇ।
ਧੋਖਾ ਦੇਣ ਵਾਲੇ ਨੂੰ ਨਾ ਦਿਓ ਦੂਜਾ ਮੌਕਾ
ਅੱਜ ਦੇ ਆਧੁਨਿਕ ਜੀਵਨ ਸ਼ੈਲੀ ਵਿੱਚ ਇੱਕ ਤੋਂ ਵੱਧ ਰਿਸ਼ਤਿਆਂ ਵਿੱਚ ਉਲਝਣਾ ਇੱਕ ਆਮ ਰੁਝਾਨ ਬਣ ਗਿਆ ਹੈ। ਅਜਿਹੇ 'ਚ ਤੁਹਾਡੇ ਨਾਲ ਧੋਖਾ ਹੋਣ ਦੀ ਸਥਿਤੀ 'ਚ ਆਪਣੇ ਪਾਰਟਨਰ ਦੇ ਨਾਲ ਰਹਿਣਾ ਬੇਕਾਰ ਹੈ। ਦੂਜੇ ਪਾਸੇ, ਜੇਕਰ ਤੁਹਾਡਾ ਸਾਥੀ ਵਾਰ-ਵਾਰ ਧੋਖਾ ਦਿੰਦਾ ਹੈ, ਤਾਂ ਬ੍ਰੇਕਅੱਪ ਕਰਨਾ ਹੀ ਬਿਹਤਰ ਹੋਵੇਗਾ। ਜੇਕਰ ਤੁਹਾਡਾ ਸਾਥੀ ਵਾਰ ਵਾਰ ਆਫਣੀ ਐਕਸ ਨੂੰ ਯਾਦ ਕਰਦਾ ਰਹਿੰਦਾ ਹੈ ਤਾਂ ਵੀ ਉਸ ਨਾਲ ਦੂਰ ਬਣਾ ਕੇ ਰੱਖਣਾ ਬਿਹਤਰ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, How to strengthen the relationship, Live-in relationship, Relationship, Relationship Tips