HOME » NEWS » Life

whatsapp ਦੀ ਵਰਤੋਂ ਕਰਨ ਵਾਲੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ਜੇਲ੍ਹ

News18 Punjabi | News18 Punjab
Updated: March 27, 2021, 3:30 PM IST
share image
whatsapp ਦੀ ਵਰਤੋਂ ਕਰਨ ਵਾਲੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ਜੇਲ੍ਹ
whatsapp ਦੀ ਵਰਤੋਂ ਕਰਨ ਵਾਲੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ਜੇਲ੍ਹ

  • Share this:
  • Facebook share img
  • Twitter share img
  • Linkedin share img
ਅੱਜਕੱਲ ਸਾਰੇ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਵਟਸਐਪ ਇੰਸਟੈਂਟ ਮੈਸੇਜਿੰਗ ਐਪ ਦੀ ਵਰਤੋਂ ਜ਼ਿਆਦਾਤਰ ਲੋਕ ਕਰ ਰਹੇ ਹਨ। ਵਾਟਸਐਪ ਰਾਹੀ ਤੁਸੀਂ ਇੱਕ ਦੂਜੇ ਨੂੰ ਹਰ ਕਿਸਮ ਦੇ ਫੋਟੋ-ਵੀਡੀਓ ਅਤੇ ਸੰਦੇਸ਼ ਭੇਜਦੇ ਹੋ। ਇਸ ਸਭ ਦੇ ਵਿਚਕਾਰ ਤੁਸੀਂ ਅਕਸਰ ਅਣਜਾਣੇ ਵਿੱਚ ਵੱਡੀਆਂ ਗਲਤੀਆਂ ਕਰ ਬੈਠਦੇ ਹੋ ਜਿਸ ਕਾਰਨ ਤੁਹਾਨੂੰ ਜੇਲ ਵਿਚ ਜਾਣਾ ਪੈ ਸਕਦਾ ਹੈ। ਵਾਟਸਐਪ ਚਲਾਉਣ ਮੌਕੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।

- ਜੇ ਤੁਸੀਂ ਵਟਸਐਪ 'ਤੇ ਪੋਰਨ ਜਾਂ ਅਸ਼ਲੀਲ ਵੀਡੀਓ ਸਾਂਝਾ ਕਰਦੇ ਫੜੇ ਜਾਂਦੇ ਹੋ, ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਿਸ ਤੁਹਾਡੇ ਵਿਰੁੱਧ ਸਖਤ ਕਦਮ ਵੀ ਲੈ ਸਕਦੀ ਹੈ। ਨਾਲ ਹੀ, ਤੁਹਾਡਾ ਵਟਸਐਪ ਅਕਾਊਂਟ ਵੀ ਹਮੇਸ਼ਾ ਲਈ ਬਲੌਕ ਕੀਤਾ ਜਾ ਸਕਦਾ ਹੈ।

- ਤੁਹਾਡੇ WhatsApp ਉਤੇ ਸਿਰਫ ਤਹਾਡਾ ਕੰਟਰੋਲ ਹੋਣਾ ਚਾਹੀਦਾ ਹੈ।  ਅਜਿਹੀ ਸਥਿਤੀ ਵਿੱਚ, ਸਮੇਂ ਸਮੇਂ ਤੇ ਵਟਸਐਪ ਦੀਆਂ ਸੈਟਿੰਗਾਂ ਅਤੇ ਸੰਪਰਕ ਸੂਚੀ ਦੀ ਜਾਂਚ ਕਰੋ। ਅਜਿਹਾ ਨਾ ਹੋਵੇ ਕੋਈ ਵੀ ਤੁਹਾਨੂੰ ਵਟਸਐਪ ਉਤੇ ਸੁਨੇਹਾ ਭੇਜ ਦੇਵੇ। ਫਾਲਤੂ ਲੋਕਾਂ ਬਲੋਕ ਕਰੋ ਅਤੇ ਉਨ੍ਹਾਂ ਨੰਬਰ ਨੂੰ ਡਲੀਟ ਕਰੋ ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ।
- ਬਹੁਤ ਸਾਰੇ ਲੋਕ ਆਪਣੇ WhatsApp ਪ੍ਰੋਫਾਈਲ ਵਿਚ ਆਪਣੇ ਪੂਰੇ ਵੇਰਵੇ ਪਾ ਦਿੰਦੇ ਹਨ। ਸੁਰੱਖਿਆ ਦੇ ਮਾਮਲੇ ਵਿਚ ਅਜਿਹਾ ਨਹੀਂ ਕਰਨਾ ਚਾਹੀਦਾ। ਪਰੋਫਾਈਲ ਫੋਟੋਆਂ ਵਿਚ ਪੂਰੀ ਪਰਿਵਾਰਕ ਤਸਵੀਰ ਨਾ ਲਗਾਓ। ਆਮ ਤੌਰ 'ਤੇ ਕਿਸੇ ਨੂੰ ਪ੍ਰੋਫਾਈਲ ਫੋਟੋਆਂ ਵਿੱਚ ਗਰੁੱਪ ਫੋਟੋਆਂ ਸ਼ਾਮਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪ੍ਰੋਫਾਈਲ ਫੋਟੋਆਂ ਦੀ ਗੋਪਨੀਯਤਾ ਲਈ ਵੀ ਤਿੰਨ ਵਿਕਲਪ ਹਨ, ਜੋ ਤੁਸੀਂ ਸੈੱਟ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਫੋਟੋ ਉਹੀ ਲੋਕ ਵੇਖਣਗੇ ਜਿਨਾਂ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ।

-ਜ਼ਿਆਦਾਤਰ  ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਪਰ ਟੂ- ਫੈਕਟਰ ਪ੍ਰਮਾਣੀਕਰਣ ਦੀ ਵਰਤੋਂ ਨਹੀਂ ਕਰਦੇ, ਅਜਿਹੇ ਵਿਚ  ਸਿਮ ਸਵੈਪ ਕਰਨ ਨਾਲ ਤੁਹਾਡੇ ਨੰਬਰ ਤੋਂ ਇਕ ਹੋਰ ਵਟਸਐਪ ਅਕਾਊਂਟ ਦੀ ਵਰਤੋਂ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਵਟਸਐਪ ਦੀਆਂ ਸੈਟਿੰਗਾਂ ਵਿਚ ਜਾ ਕੇ ਦੋ ਫੈਕਟਰ ਪ੍ਰਮਾਣਿਕਤਾ ਨੂੰ ਚਾਲੂ ਕਰੋ। ਇਸ ਤੋਂ ਬਾਅਦ ਕੋਈ ਵੀ ਤੁਹਾਡੇ ਨੰਬਰ ਨਾਲ ਵਟਸਐਪ ਦੀ ਵਰਤੋਂ ਨਹੀਂ ਕਰ ਸਕੇਗਾ।- ਵਟਸਐਪ ਨੇ ਐਪ ਨੂੰ ਲਾਕ ਕਰਨ ਲਈ ਖਾਸ ਤੌਰ 'ਤੇ ਫਿੰਗਰਪ੍ਰਿੰਟ ਅਤੇ ਫੇਸ ਆਈਡੀ ਲਾਕ ਦਿੱਤਾ ਹੈ, ਪਰ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਸੈਟਿੰਗ ਦੇ ਨਾਲ, ਵਟਸਐਪ ਐਪ ਵਿਚ ਆਟੋਮੈਟਿਕ ਲੌਕ ਦਾ ਵਿਕਲਪ ਵੀ ਉਪਲਬਧ ਹੈ। ਤੁਸੀਂ ਇਸ ਦੀ ਸੈਟਿੰਗ ਨੂੰ ਪ੍ਰਾਈਵੇਸੀ ਸੈਟਿੰਗ ਵਿੱਚ ਮਿਲ ਜਾਵੇਗੀ।
Published by: Ashish Sharma
First published: March 27, 2021, 3:30 PM IST
ਹੋਰ ਪੜ੍ਹੋ
ਅਗਲੀ ਖ਼ਬਰ