ਸਰਦੀਆਂ ਦੇ ਮੌਸਮ 'ਚ ਨਾ ਸਿਰਫ ਸਕਿਨ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਸਗੋਂ ਵਾਲਾਂ ਦੀ ਨਮੀ ਵੀ ਖਤਮ ਹੋ ਜਾਂਦੀ ਹੈ, ਜਿਸ ਕਾਰਨ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਇੰਨਾ ਹੀ ਨਹੀਂ ਵਾਲਾਂ ਦੇ ਟੁੱਟਣ ਅਤੇ ਡੈਂਡਰਫ ਦੀ ਸਮੱਸਿਆ ਵੀ ਕਾਫੀ ਵਧ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਅਕਸਰ ਕਰਦੇ ਹੋ। ਫਿਰ ਇਸ ਵਿੱਚ ਖਾਸ ਕੀ ਹੈ?
ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੁਝ ਖਾਸ ਚੀਜ਼ਾਂ ਨਾਲ ਆਪਣੇ ਵਾਲਾਂ ਵਿੱਚ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਨਾਰੀਅਲ ਦੇ ਤੇਲ 'ਚ ਮਿਲਾ ਕੇ ਇਸ ਦੀ ਵਰਤੋਂ ਕਰਨ ਨਾਲ ਵਾਲ ਸਿਹਤਮੰਦ ਅਤੇ ਚਮਕਦਾਰ ਬਣ ਜਾਣਗੇ। ਵਾਲਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ, ਨਾਲ ਹੀ ਡੈਂਡਰਫ ਤੋਂ ਵੀ ਛੁਟਕਾਰਾ ਮਿਲੇਗਾ। ਨਾਰੀਅਲ ਤੇਲ ਵਾਲਾਂ ਵਿੱਚ ਨਮੀ ਅਤੇ ਵਿਕਾਸ ਨੂੰ ਵਧਾਉਣ ਵਿੱਚ ਵੀ ਬਹੁਤ ਮਦਦ ਕਰੇਗਾ।
ਆਓ ਜਾਣਦੇ ਹਾਂ ਨਾਰੀਅਲ ਦੇ ਤੇਲ 'ਚ ਕਿਹੜੀਆਂ ਚੀਜ਼ਾਂ ਮਿਲਾ ਕੇ ਲਗਾਉਣਾ ਫਾਇਦੇਮੰਦ ਹੋਵੇਗਾ:
ਕੇਲੇ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾਓ
ਤੁਸੀਂ ਵਾਲਾਂ ਨੂੰ ਪੋਸ਼ਣ, ਮਜ਼ਬੂਤ ਅਤੇ ਸੁਧਾਰ ਕਰਨ ਲਈ ਨਾਰੀਅਲ ਦੇ ਤੇਲ ਵਿੱਚ ਕੇਲੇ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਵਧੀਆ ਹੇਅਰ ਮਾਸਕ ਹੈ ਜੋ ਸਪਲਿਟ ਐਂਡਸ- ਦੋਮੂੰਹੇ ਵਾਲਾਂ (Split Ends) ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਮਦਦ ਕਰੇਗਾ। ਇਸ ਦੇ ਲਈ ਇੱਕ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਫਿਰ ਇਸ 'ਚ ਤਿੰਨ ਤੋਂ ਚਾਰ ਚੱਮਚ ਨਾਰੀਅਲ ਤੇਲ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ 'ਤੇ ਮਾਸਕ ਦੀ ਤਰ੍ਹਾਂ ਲਗਾਓ। ਫਿਰ ਇਕ ਘੰਟੇ ਬਾਅਦ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ।
ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾਓ
ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਇਸ ਦੇ ਨਾਲ ਹੀ ਵਾਲ ਰੇਸ਼ਮੀ-ਚਮਕਦਾਰ ਅਤੇ ਮਜ਼ਬੂਤ ਬਣ ਜਾਂਦੇ ਹਨ। ਇੰਨਾ ਹੀ ਨਹੀਂ ਇਸ ਨਾਲ ਵਾਲਾਂ 'ਚੋਂ ਡੈਂਡਰਫ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਦੇ ਲਈ ਤੁਹਾਨੂੰ ਤਿੰਨ ਤੋਂ ਚਾਰ ਚੱਮਚ ਨਾਰੀਅਲ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਇਸ 'ਚ ਇਕ ਚੱਮਚ ਨਿੰਬੂ ਦਾ ਰਸ ਮਿਲਾ ਲਓ। ਫਿਰ ਇਸ ਮਿਸ਼ਰਣ ਨਾਲ ਕੁਝ ਦੇਰ ਤੱਕ ਸਕੈਲਪ ਦੀ ਮਾਲਿਸ਼ ਕਰੋ ਅਤੇ ਵਾਲਾਂ ਦੀ ਲੰਬਾਈ 'ਤੇ ਵੀ ਇਸ ਦੀ ਵਰਤੋਂ ਕਰੋ। ਇਕ ਘੰਟੇ ਬਾਅਦ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ।
ਨਾਰੀਅਲ ਦੇ ਤੇਲ ਵਿੱਚ ਸ਼ਹਿਦ ਮਿਲਾਓ
ਵਾਲਾਂ ਨੂੰ ਰੇਸ਼ਮੀ-ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਨਾਰੀਅਲ ਦੇ ਤੇਲ ਵਿਚ ਸ਼ਹਿਦ ਮਿਲਾ ਕੇ ਲਗਾਓ। ਇਸ ਦੇ ਲਈ ਨਾਰੀਅਲ ਦੇ ਤੇਲ ਨੂੰ ਥੋੜ੍ਹਾ ਗਰਮ ਕਰੋ। ਫਿਰ ਇਸ 'ਚ ਸ਼ਹਿਦ ਮਿਲਾ ਕੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਇਸ ਮਿਸ਼ਰਣ ਨੂੰ ਵਾਲਾਂ 'ਚ ਲਗਾਓ ਅਤੇ ਕੁਝ ਦੇਰ ਤੱਕ ਮਾਲਿਸ਼ ਕਰੋ। ਕਰੀਬ ਇਕ ਘੰਟੇ ਬਾਅਦ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: DIY hairstyle tips, Hairdos, Hairstyle, Health, Health care, Health tips, Lifestyle