Mix Veg Raita Recipe: ਭਾਰਤੀ ਭੋਜਨ ਵਿੱਚ ਜਦੋਂ ਫੁੱਲ ਮੀਲ ਦੀ ਗੱਲ ਆਉਂਦੀ ਹੈ ਤਾਂ ਥਾਲੀ ਵਿੱਚ ਦੋ ਤਰ੍ਹਾਂ ਦੀ ਸਬਜ਼ੀ, ਰੋਟੀ, ਸਲਾਦ ਤੇ ਰਾਇਤਾ ਜ਼ਰੂਰ ਸ਼ਾਮਲ ਕੀਤਾ ਜਾਂਦਾ ਹੈ। ਸ਼ਾਇਦ ਇੱਕ ਭਾਰਤੀ ਖਾਣਾ ਹੀ ਹੈ, ਜਿਸ ਵਿੱਚ ਰਾਇਤੇ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਪੱਛਮੀ ਸਮਾਜ ਵਿੱਚ ਅਜਿਹੀ ਚੀਜ਼ ਨੂੰ ਸਾਈਡ ਡਿਸ਼ ਕਹਿ ਦਿੱਤਾ ਜਾਂਦਾ ਹੈ। ਰਾਇਤਾ ਭਾਰਤ ਵਿੱਚ ਕਈ ਤਰੀਕਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਮਿਕਸ ਫਰੂਟ, ਬੂੰਦੀ, ਖੀਰਾ, ਪੂਦੀਨਾ ਤੇ ਹੋਰ ਵੀ ਬਹੁਤ ਕੁੱਝ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਤੁਹਾਨੂੰ ਕਈ ਕਿਸਮ ਦੇ ਰਾਇਤੇ ਮਿਲ ਜਾਣਗੇ। ਅੱਜ ਅਸੀਂ ਤੁਹਾਨੂੰ ਮਿਕਸ ਵੈਜ ਰਾਇਤਾ ਬਣਾਉਣ ਬਾਰੇ ਦੱਸਾਂਗੇ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਹ ਤੁਹਾਡੇ ਖਾਣੇ ਦੇ ਸੁਆਦ ਨੂੰ ਜ਼ਰੂਰ ਵਧਾਏਗਾ। ਤਾਂ ਆਓ ਜਾਣਦੇ ਹਾਂ ਮਿਕਸ ਵੈਜ ਰਾਇਤਾ ਬਣਾਉਣ ਦੀ ਵਿਧੀ...
ਮਿਕਸ ਵੈਜ ਰਾਇਤਾ ਬਣਾਉਣ ਲਈ ਸਮੱਗਰੀ
ਦਹੀਂ - 3 ਕੱਪ, ਗਾਜਰ - 1 ਕੱਪ (ਬਾਰੀਕ ਕੱਟੀ ਹੋਈ), ਖੀਰਾ - 1 (ਬਾਰੀਕ ਕੱਟਿਆ ਹੋਇਆ), ਚੁਕੰਦਰ - ਅੱਧਾ ਕੱਪ (ਬਾਰੀਕ ਕੱਟਿਆ ਹੋਇਆ), ਗੋਭੀ - 1 ਕੱਪ (ਬਾਰੀਕ ਕੱਟੀ ਹੋਈ), ਹਰੀ ਮਿਰਚ - 1 (ਬਾਰੀਕ ਕੱਟੀ ਹੋਈ), ਹਰਾ ਧਨੀਆ - 1 ਚਮਚ (ਬਾਰੀਕ ਕੱਟੀ ਹੋਈ), ਲੂਣ - ਸੁਆਦ ਅਨੁਸਾਰ, ਜੀਰਾ ਪਾਊਡਰ - ਅੱਧਾ ਚਮਚ (ਭੁੰਨਿਆ ਹੋਇਆ), ਚਾਟ ਮਸਾਲਾ - 1/2 ਚਮਚ
ਮਿਕਸ ਵੈਜ ਰਾਇਤਾ ਬਣਾਉਣ ਦੀ ਵਿਧੀ :
-ਮਿਕਸ ਵੈਜ ਰਾਇਤਾ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ ਦਹੀਂ ਕੱਢ ਲਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
-ਇਸ ਦਹੀਂ 'ਚ ਗਾਜਰ, ਖੀਰਾ, ਗੋਭੀ, ਚੁਕੰਦਰ ਅਤੇ ਗੋਭੀ ਪਾ ਕੇ ਮਿਕਸ ਕਰ ਲਓ।
-ਇਸ ਤੋਂ ਬਾਅਦ ਇਸ 'ਚ ਹਰੀ ਮਿਰਚ, ਧਨੀਆ ਪਾ ਕੇ ਕੁਝ ਦੇਰ ਲਈ ਰੱਖ ਦਿਓ।
-ਰਾਇਤਾ 'ਚ ਨਮਕ, ਜੀਰਾ ਪਾਊਡਰ ਅਤੇ ਚਾਟ ਮਸਾਲਾ ਮਿਲਾ ਕੇ ਮਹਿਮਾਨਾਂ ਨੂੰ ਸਰਵ ਕਰੋ।
ਮਿਕਸ ਵੈਜ ਰਾਇਤਾ ਤੁਹਾਡੇ ਮੇਨ ਕੋਰਸ ਦੀ ਡਿਸ਼ ਨੂੰ ਵਧੀਆ ਤਰੀਕੇ ਨਾਲ ਕਾਂਪਲੀਮੈਂਟ ਕਰੇਗਾ। ਇਸ ਨੂੰ ਤੁਸੀਂ ਰੋਟੀ, ਪਰਾਠਾ, ਬਿਰਯਾਨੀ, ਪੁਲਓ ਜਾਂ ਕਿਸੇ ਵੀ ਸਬਜ਼ੀ ਨਾਲ ਸਰਵ ਕਰ ਸਕਦੇ ਹੋ। ਇਸ ਕੰਬੀਨੇਸ਼ਨ ਨਾਲ ਖਾਣੇ ਦਾ ਸੁਆਦ ਵੱਧ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cucumber Raita Recipe, Food, Healthy Food, Vegetables