HOME » NEWS » Life

ਬਿਜ਼ਨੈਸ ਲਈ ਮੋਦੀ ਸਰਕਾਰ ਬਿਨਾਂ ਗਾਰੰਟੀ ਦੇ ਰਹੀ ਹੈ 50,000 ਦਾ ਲੋਨ

News18 Punjabi | News18 Punjab
Updated: June 25, 2020, 9:21 PM IST
share image
ਬਿਜ਼ਨੈਸ ਲਈ ਮੋਦੀ ਸਰਕਾਰ ਬਿਨਾਂ ਗਾਰੰਟੀ ਦੇ ਰਹੀ ਹੈ 50,000 ਦਾ ਲੋਨ

  • Share this:
  • Facebook share img
  • Twitter share img
  • Linkedin share img
ਬਿਜ਼ਨੈਸ ਲਈ ਮੋਦੀ ਸਰਕਾਰ ਬਿਨਾਂ ਗਾਰੰਟੀ ਦੇ ਰਹੀ ਹੈ 50,000 ਦਾ ਲੋਨ ਦੇ ਰਹੀ ਹੈ। ਇਸ ਲੋਨ ਦਾ 10 ਕਰੋੜ ਲੋਕ ਫਾਇਦਾ ਚੁੱਕ ਸਕਦੇ ਹਨ। ਇਹ ਲੋਨ ਮੋਦੀ ਸਰਕਾਰ ਬਿਨਾਂ ਗਾਰੰਟੀ ਦੇ ਰਹੀ ਹੈ। ਜੇਕਰ ਤੁਸੀ ਕੋਈ ਨਵਾਂ ਬਿਜ਼ਨੈਸ ਸ਼ੁਰੂ ਕਰਨ ਦਾ ਪਲਾਨ ਕਰ ਰਹੇ ਹਨ ਅਤੇ ਉਸਦੇ ਲਈ ਕਰਜ਼ ਨਾ ਮਿਲਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਤੋਹਫਾ ਤੁਹਾਡੇ ਲਈ ਹੈ। ਕੋਰੋਨਾ ਵਾਇਰਸ ਅਤੇ ਲੌਕਡਾਉਨ ਦੇ ਕਾਰਨ ਮੋਦੀ ਸਰਕਾਰ ਮੁਦਰਾ ਸ਼ਿਸੂ ਯੋਜਨਾ (Shishu Mudra Yojana) ਦੇ ਤਹਿਤ ਲੋਨ ਦੇ ਰਹੀ ਹੈ ਅਤੇ ਵਿਆਜ ਦਰਾਂ ਵਿੱਚ 2 ਫ਼ੀਸਦੀ ਤੱਕ ਦੀ ਛੁੱਟ ਦੇ ਰਹੀ ਹੈ। ਇਸ ਯੋਜਨਾ ਨਾਲ 9 ਕਰੋੜ 37 ਲੱਖ ਲੋਕਾਂ ਨੂੰ ਲਾਭ ਮਿਲੇਗਾ।

ਲੋਨ ਇੱਥੋ ਮਿਲੇਗਾ
ਇਹ ਲੋਨ ਤੁਹਾਨੂੰ ਦੁਕਾਨ ਖੋਲ੍ਹਣ, ਰੇਹੜੀ ਜਾਂ ਕੋਈ ਹੋਰ ਛੋਟਾ ਕੰਮ ਸ਼ੁਰੂ ਕਰਨ ਲਈ ਲੈ ਸਕਦੇ ਹਨ।ਇਹ ਲੋਨ ਛੋਟੇ ਫਾਇਨੈਂਸ , ਐਮ ਐਫ ਆਈ ਅਤੇ ਐਨ ਬੀ ਐਫ ਸੀ ਦੁਆਰਾ ਇਹ ਲੋਨ ਦਿੱਤਾ ਜਾਂਦਾ ਹੈ।
ਇਸ ਯੋਜਨਾ ਵਿੱਚ ਬਿਨਾਂ ਕਿਸੇ ਗਾਰੰਟੀ ਦੇ ਲੋਨ ਦਿੱਤਾ ਜਾਂਦਾ ਹੈ।ਇਸ ਦੇ ਨਾਲ https : / / www . udyamimitra . in ਆਨਲਾਈਨ ਪੋਰਟਲ ਉੱਤੇ ਜਾਕੇ ਵੀ ਲੋਨ ਲਈ ਅਪਲਾਈ ਕਰ ਸਕਦੇ ਹਨ।

ਇਹ ਲੋਨ ਕੀ ਹੈ
Shishu Mudra Yojana ਦੇ ਤਹਿਤ ਲੋਨ ਨੂੰ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਸਰਕਾਰ ਇਸ ਲੋਨ ਵਿਚ ਤੁਹਾਨੂੰ 2 ਫ਼ੀਸਦੀ ਤੱਕ ਦੀ ਛੁੱਟ ਦੇ ਰਹੀ ਹੈ।

ਇਸ ਲੋਨ ਉਤੇ ਕਿੰਨ੍ਹਾ ਵਿਆਜ ਲੱਗਦਾ ਹੈ
ਇਸ ਯੋਜਨਾ ਦੇ ਤਹਿਤ 9ਤੋਂ 12 ਫ਼ੀਸਦੀ ਤੱਕ ਦਾ ਵਿਆਜ ਲੱਗਦਾ ਹੈ। ਜਿਸ ਵਿੱਚ ਸਰਕਾਰ ਨੇ ਹੁਣ 2 ਫ਼ੀਸਦੀ ਤੱਕ ਦੀ ਛੂਟ ਦੇ ਦਿੱਤੀ ਹੈ। ਲੋਨ ਲੈਣ ਵਾਲੇ ਵਿਅਕਤੀ ਨੂੰ ਇਹ ਛੁੱਟ 1 ਜੂਨ 2020 ਤੋਂ 31 ਮਈ 2021 ਤੱਕ ਮਿਲ ਸਕਦੀ ਹੈ।ਇਸ ਦੇ ਲਈ ਇਸ ਸਾਲ ਵਿੱਚ 1540 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਲੋਨ ਬਗੈਰ ਗਾਰੰਟੀ ਦੇ ਮਿਲਦਾ ਹੈ। ਇਸ ਲੋਨ ਨੂੰ ਲੈਣ ਲਈ ਕੋਈ ਗਾਰੰਟੀ ਕਾਰਡ ਦੀ ਵੀ ਲੋੜ ਨਹੀ ਹੈ।ਲੋਨ ਲੈਣ ਵਾਲੇ ਨੂੰ ਮੁਦਰਾ ਕਾਰਡ ਮਿਲੇਗਾ।
First published: June 25, 2020, 9:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading