HOME » NEWS » Life

ਰੋਟੀ ਪਕਾਉਣ ਲਈ ਗ਼ਰੀਬਾਂ ਨੂੰ LPG Cylinder ਗੈਸ ਤੋਂ ਸਸਤਾ ਬਦਲ ਦੇਣ ਦੀ ਤਿਆਰੀ ਵਿੱਚ ਸਰਕਾਰ, ਜਾਣੋ ਕੀ ਹੈ ਯੋਜਨਾ

News18 Punjabi | News18 Punjab
Updated: September 14, 2020, 12:32 PM IST
share image
ਰੋਟੀ ਪਕਾਉਣ ਲਈ ਗ਼ਰੀਬਾਂ ਨੂੰ LPG Cylinder ਗੈਸ ਤੋਂ ਸਸਤਾ ਬਦਲ ਦੇਣ ਦੀ ਤਿਆਰੀ ਵਿੱਚ ਸਰਕਾਰ, ਜਾਣੋ ਕੀ ਹੈ ਯੋਜਨਾ
ਰੋਟੀ ਪਕਾਉਣ ਲਈ ਗ਼ਰੀਬਾਂ ਨੂੰ ਗੈਸ ਤੋਂ ਸਸਤਾ ਬਦਲ ਦੇਣ ਦੀ ਤਿਆਰੀ ਵਿੱਚ ਸਰਕਾਰ, ਜਾਣੋ ਕੀ ਹੈ ਯੋਜਨਾ

  • Share this:
  • Facebook share img
  • Twitter share img
  • Linkedin share img
ਬਿਜਲੀ ਮੰਤਰੀ (Power Minister) ਆਰ ਕੇ ਸਿੰਘ ਨੇ ਕਿਹਾ ਹੈ ਸਰਕਾਰ ਨੇ ਗ਼ਰੀਬਾਂ ਦੀ ਮਦਦ ਲਈ ਰੋਟੀ ਪਕਾਉਣ ਲਈ ਬਿਜਲੀ ਦੇ ਇਸਤੇਮਾਲ ਦੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਘ ਨੇ ਕਿਹਾ ਕਿ ਦੇਸ਼ ਦੇ ਗ਼ਰੀਬਾਂ ਦੀ ਰੋਜ਼ ਦੀ ਲੋੜਾਂ ਨੂੰ ਪੂਰਾ ਕਰਨ ਲਈ ਸਸਤੇ ਬਦਲ ਵਜੋਂ ਬਿਜਲੀ ਦੀ ਵਰਤੋਂ ਉੱਤੇ ਜ਼ੋਰ ਦੇ ਰਹੀ ਹੈ। ਇਸ ਨਾਲ ਦੇਸ਼ ਆਤਮ ਨਿਰਭਰ ਬਣੇਗਾ ਅਤੇ ਤੇਲ ਦੇ ਆਯਾਤ ਤੇ ਵੀ ਅਸਰ ਪਵੇਗਾ।

ਮੰਤਰੀ ਨੇ ਐਨ ਟੀ ਪੀ ਸੀ ਦੇ ਨਬੀ ਨਗਰ, ਬਾਢ ਤੇ ਬਰੌਨੀ ਖੇਤਰਾਂ ਵਿੱਚ ਸਰਵਿਸ ਬਿਲਡਿੰਗ, ਸ਼ਾਪਿੰਗ ਮਾਲ, ਤੇ ਮੇਨ ਪਲਾਂਟ ਕੰਟੀਨ ਦਾ ਉਦਘਾਟਨ ਕਰਦਿਆਂ ਇਹ ਗੱਲ ਕਹੀ। ਇਹ ਕੇਂਦਰ ਬਿਹਾਰ ਸੂਬੇ ਦੇ ਲੋਕਾਂ ਤੇ ਐਨ ਟੀ ਪੀ ਸੀ ਕਰਮੀਆਂ ਲਈ ਬਣਾਏ ਗਏ ਹਨ।

ਸਿੰਘ ਨੇ ਕਿਹਾ ਕਿ ਬਿਜਲੀ ਹੀ ਭਾਰਤ ਦਾ ਭਵਿੱਖ ਹੈ ਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਜ਼ਿਆਦਾਤਰ ਬੁਨਿਆਦੀ ਜ਼ਰੂਰਤਾਂ ਬਿਜਲੀ ਉੱਤੇ ਹੀ ਨਿਰਭਰ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਤਰਾਲਾ ਪੱਧਰ ਤੇ ਇੱਕ ਪਾਵਰ ਫਾਊਂਡੇਸ਼ਨ ਬਣਾਉਣ ਦਾ ਪਰਸ ਤਾਅ ਰੱਖਿਆ ਹੈ। ਇਸ ਦੇ ਟੀਚਿਆਂ ਵਿੱਚ ਖਾਣਾ ਪਕਾਉਣ ਲਈ ਸਿਰਫ਼ ਬਿਜਲੀ ਦਾ ਇਸਤੇਮਾਲ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲੌਕਡਾਊਨ ਦੌਰਾਨ ਗ਼ਰੀਬਾਂ ਨੂੰ ਧਿਆਨ ਚ ਰੱਖਦੇ ਹੋਏ ਪੀ ਐੱਮ ਆਵਾਸ ਯੋਜਨਾ ਤੇ ਹਰ ਘਰ ਬਿਜਲੀ ਵਰਗੀ ਯੋਜਨਾਵਾਂ ਤੇ ਕੰਮ ਕਰਨਾ ਜਾਰੀ ਰੱਖਿਆ।
Published by: Anuradha Shukla
First published: September 14, 2020, 12:26 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading