60 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ 3000 ਰੁਪਏ ਮਹੀਨਾ, ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

60 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ 3000 ਰੁਪਏ ਮਹੀਨਾ, ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

60 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ 3000 ਰੁਪਏ ਮਹੀਨਾ, ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

 • Share this:
  PM Shram Yogi Mandhan Yojana: ਮੋਦੀ ਸਰਕਾਰ ਨੇ 60 ਸਾਲ ਤੋਂ ਉਪਰ ਉਮਰ ਵਾਲੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ ਲੋਕਾਂ ਲਈ 3000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਜਿਸ ਲਈ ਹੁਣ ਤਕ ਤਕਰੀਬਨ 45 ਲੱਖ ਲੋਕ ਰਜਿਸਟਰਡ ਹੋਏ ਹਨ।

  ਕੇਂਦਰ ਸਰਕਾਰ ਨੇ ਅਜਿਹੇ ਲੋਕਾਂ ਲਈ PM Shram Yogi Mandhan Yojana ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਮਹੀਨੇ ਵਿੱਚ ਘੱਟੋ ਘੱਟ 3000 ਰੁਪਏ ਪੈਨਸ਼ਨ ਦਿੱਤੀ ਜਾਏਗੀ। ਸਰਕਾਰ ਨੇ ਸਾਲ 2019 ਵਿਚ ਯੋਜਨਾ (PM-SYM) ਦੀ ਸ਼ੁਰੂਆਤ ਕੀਤੀ ਸੀ।

  ਇਸ ਯੋਜਨਾ ਤਹਿਤ 4 ਮਾਰਚ, 2021 ਤੱਕ ਤਕਰੀਬਨ 44.90 ਲੱਖ ਕਾਮਿਆਂ ਨੇ ਆਪਣੇ ਨਾਮ ਦਰਜ ਕਰਵਾਏ ਹਨ। ਇਸ ਯੋਜਨਾ ਵਿਚ 18-40 ਸਾਲ ਦੇ ਸਮੂਹ ਦੇ ਕਰਮਚਾਰੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦੀ ਮਹੀਨਾਵਾਰ ਆਮਦਨ 15,000 ਰੁਪਏ ਤੋਂ ਘੱਟ ਹੈ।

  ਕਿੰਨੀ ਪੈਨਸ਼ਨ ਮਿਲੇਗੀ?
  PM-SYM ਸਕੀਮ ਤਹਿਤ ਮਹੀਨੇ ਵਿਚ 55 ਤੋਂ 200 ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਵਿਚ 18 ਸਾਲ ਦੇ ਲੋਕਾਂ ਨੂੰ 55 ਰੁਪਏ ਪ੍ਰਤੀ ਮਹੀਨਾ ਅਤੇ 30 ਸਾਲ ਦੀ ਉਮਰ ਦੇ ਲੋਕਾਂ ਨੂੰ 100 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ 40 ਸਾਲ ਦੀ ਉਮਰ ਤੋਂ ਉਪਰ ਦੇ ਲੋਕਾਂ ਨੂੰ ਮਹੀਨੇ ਵਿਚ 200 ਰੁਪਏ ਦੇਣੇ ਪੈਣਗੇ।

  ਜੇ ਕੋਈ ਮਜ਼ਦੂਰ 18 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ PM-SYM ਸਕੀਮ ਵਿੱਚ ਰਜਿਸਟਰ ਕਰਵਾਉਂਦਾ ਹੈ, ਤਾਂ ਉਸ ਨੂੰ ਇੱਕ ਸਾਲ ਵਿੱਚ ਸਿਰਫ 660 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਉਸ ਵਰਕਰ ਨੂੰ 60 ਸਾਲ ਦੀ ਉਮਰ ਤੱਕ 27,720 ਰੁਪਏ ਦਾ ਨਿਵੇਸ਼ ਕਰਨਾ ਪਏਗਾ। ਕਾਮਿਆਂ ਨੂੰ 42 ਸਾਲਾਂ ਤੱਕ ਪੈਸਾ ਨਿਵੇਸ਼ ਕਰਨਾ ਪਏਗਾ। 60 ਸਾਲ ਦੀ ਉਮਰ ਵਿੱਚ ਉਸ ਨੂੰ ਹਰ ਮਹੀਨੇ 3,000 ਰੁਪਏ ਮਿਲਣਗੇ।

  ਭਾਰਤ ਸਰਕਾਰ ਦੀ ਇਹ ਸਕੀਮ ਜੀਵਨ ਬੀਮਾ ਨਿਗਮ (ਐਲਆਈਸੀ) ਦੁਆਰਾ ਚਲਾਈ ਜਾ ਰਹੀ ਹੈ, ਇਸ ਲਈ ਐਲਆਈਸੀ ਪੈਨਸ਼ਨ ਦਾ ਭੁਗਤਾਨ ਵੀ ਕਰੇਗੀ।

  ਇਸ ਤਰ੍ਹਾਂ ਰਜਿਸਟਰ ਹੋਵੋ
  ਯੋਜਨਾ ਵਿਚ ਰਜਿਸਟ੍ਰੇਸ਼ਨ ਲਈ, ਮਜ਼ਦੂਰਾਂ ਨੂੰ ਆਧਾਰ ਕਾਰਡ, ਬੈਂਕ ਖਾਤੇ ਦੀ ਪਾਸਬੁੱਕ ਲੈ ਕੇ ਕਾਮਨ ਸਰਵਿਸ ਸੈਂਟਰ ( CSC Centre) ਜਾ ਕੇ ਆਪਣਾ ਖਾਤਾ ਖੋਲ੍ਹਣਾ ਹੋਵੇਗਾ। ਖਾਤਾ ਖੁੱਲ੍ਹਣ ਤੋਂ ਬਾਅਦ ਮਜ਼ਦੂਰ ਨੂੰ Shram Yogi Card ਜਾਰੀ ਕੀਤਾ ਜਾਵੇਗਾ। ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1800-267-6888 'ਤੇ ਸੰਪਰਕ ਕੀਤਾ ਜਾ ਸਕਦਾ ਹੈ।
  Published by:Gurwinder Singh
  First published: