Home /News /lifestyle /

ਮੋਗਰੇ ਦੇ ਫੁੱਲਾਂ ਨਾਲ ਮਿਲ ਸਕਦੀ ਹੈ ਗਲੋਇੰਗ ਸਕਿਨ, ਇਸ ਤਰ੍ਹਾਂ ਕਰੋ ਵਰਤੋਂ

ਮੋਗਰੇ ਦੇ ਫੁੱਲਾਂ ਨਾਲ ਮਿਲ ਸਕਦੀ ਹੈ ਗਲੋਇੰਗ ਸਕਿਨ, ਇਸ ਤਰ੍ਹਾਂ ਕਰੋ ਵਰਤੋਂ

 ਮੋਗਰੇ ਦੇ ਫੁੱਲਾਂ ਨਾਲ ਮਿਲ ਸਕਦੀ ਹੈ ਗਲੋਇੰਗ ਸਕਿਨ, ਇਸ ਤਰ੍ਹਾਂ ਕਰੋ ਵਰਤੋਂ

ਮੋਗਰੇ ਦੇ ਫੁੱਲਾਂ ਨਾਲ ਮਿਲ ਸਕਦੀ ਹੈ ਗਲੋਇੰਗ ਸਕਿਨ, ਇਸ ਤਰ੍ਹਾਂ ਕਰੋ ਵਰਤੋਂ

ਅਸੀਂ ਅਕਸਰ ਆਪਣੇ ਘਰਾਂ ਵਿੱਚ ਮੋਗਰੇ ਦੇ ਫੁੱਲਾਂ ਦੀ ਵਰਤੋਂ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਮੋਗਰੇ ਦੇ ਫੁੱਲ ਸਾਡੀ ਸਕਿਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ:

  • Share this:
ਅਸੀਂ ਅਕਸਰ ਆਪਣੇ ਘਰਾਂ ਵਿੱਚ ਮੋਗਰੇ ਦੇ ਫੁੱਲਾਂ ਦੀ ਵਰਤੋਂ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਮੋਗਰੇ ਦੇ ਫੁੱਲ ਸਾਡੀ ਸਕਿਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ:

ਮੋਗਰੇ ਦਾ ਫੇਸ ਪੈਕ ਬਣਾਓ : ਮੋਗਰੇ ਦਾ ਫੇਸ ਪੈਕ ਬਣਾਉਣ ਲਈ 1 ਚਮਚ ਮੋਗਰੇ ਦੇ ਪਾਊਡਰ 'ਚ 2 ਚਮਚ ਗੁਲਾਬ ਜਲ, 1 ਚਮਚ ਦਹੀਂ ਅਤੇ ਅੱਧਾ ਚਮਚ ਵੇਸਣ ਮਿਲਾ ਕੇ ਪੇਸਟ ਬਣਾਓ। ਹੁਣ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ 15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ ਮਾਇਸਚਰਾਈਜ਼ਰ ਲਗਾਓ।

ਮੋਗਰਾ ਦੇ ਫੁੱਲਾਂ ਤੋਂ ਪਾਊਡਰ ਬਣਾਓ : ਸਕਿਨ ਦੀ ਦੇਖਭਾਲ ਵਿੱਚ ਮੋਗਰਾ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੋਗਰਾ ਦੇ ਫੁੱਲਾਂ ਦਾ ਪਾਊਡਰ ਬਣਾਉਣਾ ਹੋਵੇਗਾ। ਇਸ ਦੇ ਲਈ ਮੋਗਰਾ ਦੇ ਫੁੱਲਾਂ ਨੂੰ ਤੋੜ ਕੇ ਸੁਕਾ ਲਓ। ਹੁਣ ਇਨ੍ਹਾਂ ਫੁੱਲਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਸ਼ੀਸ਼ੀ 'ਚ ਰੱਖ ਲਓ। ਇਸ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਆਪਣੀ ਸਹੂਲਤ ਮੁਤਾਬਕ ਵਰਤੋ।

ਮੋਗਰੇ ਦਾ ਟੋਨਰ: ਤੁਸੀਂ ਮੋਗਰੇ ਦੇ ਫੁੱਲਾਂ ਨਾਲ ਆਸਾਨੀ ਨਾਲ ਘਰ 'ਚ ਕੁਦਰਤੀ ਟੋਨਰ ਤਿਆਰ ਕਰ ਸਕਦੇ ਹੋ। ਇਸ ਦੇ ਲਈ ਗਰਮ ਪਾਣੀ 'ਚ ਤਾਜ਼ੇ ਫੁੱਲ ਜਾਂ ਮੋਗਰਾ ਦਾ ਪਾਊਡਰ ਪਾ ਕੇ ਕੁਝ ਦੇਰ ਲਈ ਢੱਕ ਦਿਓ। ਪਾਣੀ ਠੰਡਾ ਹੋਣ ਤੋਂ ਬਾਅਦ, ਇਸ ਨੂੰ ਫਿਲਟਰ ਕਰੋ ਅਤੇ ਇੱਕ ਬੋਤਲ ਵਿੱਚ ਭਰੋ ਅਤੇ ਇਸ ਪਾਣੀ ਨੂੰ ਨਿਯਮਤ ਤੌਰ 'ਤੇ ਟੋਨਰ ਦੇ ਰੂਪ ਵਿੱਚ ਵਰਤੋ।

ਨਹਾਉਂਦੇ ਸਮੇਂ ਵਰਤੋਂ : ਨਹਾਉਣ ਦੇ ਪਾਣੀ 'ਚ ਵੀ ਮੋਗਰਾ ਮਿਲਾ ਕੇ ਤੁਸੀਂ ਚਮਕਦਾਰ ਅਤੇ ਗਲੋਇੰਗ ਸਕਿਨ ਪ੍ਰਾਪਤ ਕਰ ਸਕਦੇ ਹੋ। ਇਸ ਦੇ ਲਈ ਨਹਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਪਾਣੀ 'ਚ ਮੋਗਰਾ ਦੇ ਕੁਝ ਫੁੱਲ ਪਾ ਦਿਓ, ਫਿਰ ਇਸ ਪਾਣੀ ਨਾਲ ਇਸ਼ਨਾਨ ਕਰੋ। ਥਕਾਵਟ ਅਤੇ ਤਣਾਅ ਨੂੰ ਦੂਰ ਕਰਨ ਲਈ ਵੀ ਇਹ ਬਹੁਤ ਪ੍ਰਭਾਵਸ਼ਾਲੀ ਨੁਸਖਾ ਹੈ।

ਸਕਿਨ 'ਤੇ ਮੋਗਰੇ ਦੇ ਫਾਇਦੇ : ਮੋਗਰੇ ਦੇ ਫੁੱਲਾਂ ਦੀ ਵਰਤੋਂ ਸਕਿਨ ਲਈ ਕੁਦਰਤੀ ਟੋਨਰ ਦਾ ਕੰਮ ਕਰਦੀ ਹੈ। ਇਸ ਵਿੱਚ ਮੌਜੂਦ ਐਂਟੀ-ਏਜਿੰਗ ਤੱਤ ਸਕਿਨ ਦੀਆਂ ਝੁਰੜੀਆਂ ਅਤੇ ਫਾਈਨ ਲਾਈਨਾਂ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਨਾਲ ਹੀ, ਮੋਗਰੇ ਦੇ ਫੁੱਲਾਂ ਦੀ ਵਰਤੋਂ ਕਰਕੇ, ਤੁਸੀਂ ਸਕਿਨ ਦੇ ਡੈੱਡ ਸਕਿਨ ਸੈੱਲਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਸਕਿਨ ਦੀ ਚਮਕ ਨੂੰ ਬਰਕਰਾਰ ਰੱਖ ਸਕਦੇ ਹੋ।
Published by:rupinderkaursab
First published:

Tags: Lifestyle

ਅਗਲੀ ਖਬਰ