3 ਲੋਕਾਂ ਦੇ ਬੈਂਕ ਖ਼ਾਤਿਆਂ ਵਿੱਚ ਅਣਜਾਣ ਸ਼ਖਸ ਨੇ ਜਮ੍ਹਾਂ ਕਰਵਾਏ 25-25 ਹਜ਼ਾਰ ਰੁਪਏ


Updated: January 16, 2019, 11:14 AM IST
3 ਲੋਕਾਂ ਦੇ ਬੈਂਕ ਖ਼ਾਤਿਆਂ ਵਿੱਚ ਅਣਜਾਣ ਸ਼ਖਸ ਨੇ ਜਮ੍ਹਾਂ ਕਰਵਾਏ 25-25 ਹਜ਼ਾਰ ਰੁਪਏ
3 ਲੋਕਾਂ ਦੇ ਬੈਂਕ ਖ਼ਾਤਿਆਂ ਵਿੱਚ ਅਣਜਾਣ ਸ਼ਖਸ ਨੇ ਜਮ੍ਹਾਂ ਕਰਵਾਏ 25-25 ਹਜ਼ਾਰ ਰੁਪਏ

Updated: January 16, 2019, 11:14 AM IST
ਜੇਕਰ ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੇ ਬੈਂਕ ਅਕਾਊਟ ਵਿਚ ਰਾਤੋਂ-ਰਾਤ 25 ਹਜਾਰ ਰੁਪਏ ਜਮਾਂ ਹੋ ਜਾਣ ਤਾਂ ਤੁਹਾਡਾ ਅੰਦਾਜ਼ ਕਿਵੇਂ ਦਾ ਹੋਵੇਗਾ? ਸਾਫ਼ ਗੱਲ ਹੈ ਕਿ ਤੁਸੀਂ ਇਸ ਤੋਂ ਹੈਰਾਨ ਹੀ ਹੋਵੋਗੇ। ਕੁੱਝ ਅਜਿਹੀ ਹੀ ਹੈਰਾਨੀ ਵਿਚ ਪੰਛਮ ਬੰਗਾਲ ਦੇ ਬਰਧਮਾਨ ਜਿਲ੍ਹੇ ਦੇ ਲੋਕ ਵੀ ਹਨ ਜਿਥੇ ਦੇ 3 ਬੈਂਕਾਂ ਦੇ ਖਾਤਾ ਅਕਾਊਟ ਵਿਚ ਕਿਸੇ ਅਣਜਾਣ ਸ਼ਖਸ ਨੇ 25-25 ਹਜਾਰ ਰੁਪਏ ਜਮਾਂ ਕਰਾ ਦਿਤੇ ਹਨ।

ਪੂਰਵੀ ਬਰਧਮਾਨ ਜਿਲ੍ਹੇ ਦੀ ਕੇਤੂਗਰਾਮ 2 ਨੰਬਰ ਪੰਚਾਇਤ ਕਮੇਟੀ ਦੇ ਸ਼ਿਬਲੂਨ, ਬੇਲੂਨ, ਟੋਲਾਬਾੜੀ, ਸੇਨਪਾੜਾ, ਅੰਬਾਲਗਰਾਮ, ਨਬਗਰਾਮ ਅਤੇ ਗੰਗਾਟੀਕੁਰੀ ਵਰਗੇ ਕਈ ਇਲਾਕੀਆਂ ਵਿਚ ਲੋਕਾਂ ਦੇ ਬੈਂਕ ਖਾਤੀਆਂ ਵਿਚ ਪੈਸੇ ਜਮਾਂ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਇਕ ਵਾਰ ਨਹੀਂ ਸਗੋਂ 2-2 ਵਾਰ ਹੋਇਆ ਹੈ। ਜਿੰਨੇ ਵੀ ਲੋਕਾਂ ਨੂੰ ਪੈਸੇ ਮਿਲੇ ਹਨ ਉਨ੍ਹਾਂ ਦੇ ਖਾਤੀਆਂ ਵਿਚ 10 ਹਜ਼ਾਰ ਜਾਂ 25 ਹਜ਼ਾਰ ਤੱਕ ਦੀ ਰਕਮ ਆਈ ਹੈ। ਇਹ ਪੈਸੇ ਉਨ੍ਹਾਂ ਲੋਕਾਂ ਨੂੰ ਮਿਲੇ ਹਨ ਜਿਨ੍ਹਾਂ ਦਾ ਖਾਤਾ ਯੂਕੋ ਬੈਂਕ, ਯੂਨਾਇਟੈਡ ਬੈਂਕ ਆਫ਼ ਇੰਡੀਆ ਅਤੇ ਐਸਬੀਆਈ ਵਿਚ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਬੈਂਕਾਂ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਵੀ ਇਸ ਦਾ ਕੋਈ ਅੰਦਾਜਾ ਨਹੀਂ ਹੈ। ਤੁਹਾਨੂੰ ਦੱਸ ਦਈਏ ਜਦੋਂ ਲੋਕਾਂ ਦੇ ਖਾਤੀਆਂ ਵਿਚ ਪੈਸੇ ਆਏ ਹਨ, ਬੈਂਕ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਲੋਕਾਂ ਦੇ ਖਾਤੀਆਂ ਵਿਚ ਇਹ ਪੈਸੇ (NEFT) ਦੇ ਜਰੀਏ ਆ ਰਹੇ ਹਨ। ਇਸ ਬਾਰੇ ਵਿਚ ਕੇਤੁਗਰਾਮ ਦੇ ਟੀਐਮਸੀ ਵਿਧਾਇਕ ਸ਼ੇਖ ਸ਼ਾਹਨਵਾਜ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਅਕਾਊਂਟ ਵਿਚ ਪੈਸੇ ਆਉਣਗੇ ਹੋ ਸਕਦਾ ਹੈ ਇਹ ਓਹੀ ਪੈਸੇ ਹੋਣ। ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਹੈ ਕਿ ਇਹ ਪੈਸਾ ਆਇਆ ਕਿਥੇ ਤੋਂ ਹੈ?
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...