ਬਹੁਤ ਸਾਰੇ ਲੋਕ ਆਪਣੇ ਭਵਿੱਖ ਨੂੰ ਲੈ ਕੇ ਯੋਜਨਾ ਬਣਾਉਂਦੇ ਸਮੇਂ ਨਿਵੇਸ਼ ਵਿਕਲਪਾਂ ਦਾ ਧਿਆਨ ਰੱਖਦੇ ਹਨ। ਕੁੱਝ ਲੋਕ FD ਵਿੱਚ ਨਿਵੇਸ਼ ਕਰਦੇ ਹਨ, ਕੁੱਝ ਲੋਕ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹਨ। ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੀ ਚਿੰਤਾ ਨਹੀਂ ਹੁੰਦੀ ਪਰ ਪ੍ਰਾਈਵੇਟ ਕਰਮਚਾਰੀ ਇਸ ਲਈ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਦੇ ਹਨ ਤਾਂ ਜੋ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।
ਇਹਨਾਂ ਵਿੱਚ ਇੱਕ ਵਿਕਲਪ NPS ਸਕੀਮ ਹੈ। ਇਸ ਵਿੱਚ ਨਿਵੇਸ਼ ਲੋਕ ਜ਼ਿਆਦਾਤਰ ਟੈਕਸ ਛੂਟ ਲਈ ਹੀ ਕਰਦੇ ਹਨ ਪਰ ਇਸ ਤਰ੍ਹਾਂ ਉਹ ਵਧੀਆ ਪੋਰਟਫੋਲੀਓ ਨਹੀਂ ਬਣਾ ਸਕਦੇ। ਟੈਕਸ ਛੂਟ ਤੋਂ ਇਲਾਵਾ ਇਸ ਫ਼ੰਡ ਦੇ ਬਹੁਤ ਸਾਰੇ ਲਾਭ ਹਨ। ਜੇਕਰ ਤੁਸੀਂ ਇਸ ਨੂੰ ਨਿਯਮਤ ਰੂਪ ਨਾਲ ਜਾਰੀ ਰੱਖਦੇ ਹੋ ਤਾਂ ਤੁਸੀਂ ਰਿਟਾਇਰਮੈਂਟ ਤੱਕ ਵਧੀਆ ਫ਼ੰਡ ਬਣਾ ਸਕਦੇ ਹੋ। ਇਸ ਵਿੱਚ 50,000 ਰੁਪਏ ਤੱਕ ਦੇ ਨਿਵੇਹਸ 'ਤੇ ਟੈਕਸ ਛੂਤ ਮਿਲਦੀ ਹੈ।
ਅੱਜ ਅਸੀਂ ਤੁਹਾਨੂੰ NPS ਬਾਰੇ ਨਿਵੇਸ਼ ਕਰਨ ਸਮੇਂ ਧਿਆਨ ਰੱਖਣਯੋਗ ਜ਼ਰੂਰੀ ਗੱਲਾਂ ਬਾਰੇ ਦੱਸਾਂਗੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ NPS ਵਿੱਚ ਦੋ ਤਰੀਕਿਆਂ ਨਾਲ ਨਿਵੇਸ਼ ਕਰ ਸਕਦੇ ਹੋ। ਇੱਕ ਤਰੀਕਾ ਇਹ ਹੈ ਜਿਸ ਵਿੱਚ ਤੁਸੀਂ ਆਪਣੇ ਨਿਵੇਸ਼ ਨੂੰ ਆਪ ਨਿਰਧਾਰਿਤ ਕਰਦੇ ਹੋ ਕਿ ਕਿੱਥੇ ਕਿੰਨਾ ਨਿਵੇਸ਼ ਕਰਨਾ ਹੈ। ਇਸ ਵਿੱਚ ਤੁਸੀਂ 75% ਤੱਕ ਹਿੱਸਾ ਇਕਵਿਟੀ ਫ਼ੰਡ ਵਿੱਚ ਲਗਾ ਸਕਦੇ ਹੋ। 50 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਇਹ ਹਿੱਸਾ 2.5% ਤੱਕ ਘੱਟ ਹੁੰਦਾ ਰਹਿੰਦਾ ਹੈ।
ਦੂਸਰੇ ਤਰੀਕਾ Auto Choice ਦਾ ਹੈ ਜਿਸ ਵਿੱਚ ਸਭ ਕੁੱਝ ਆਟੋਮੈਟਿਕ ਹੁੰਦਾ ਹੈ, ਤੁਸੀਂ ਇਸ ਬਾਰੇ ਕੋਈ ਫੈਸਲਾ ਨਹੀਂ ਲੈਣਾ ਹੁੰਦਾ।
NPS ਵਿੱਚ ਕਈ ਤਰ੍ਹਾਂ ਦੇ ਫ਼ੰਡ ਹੁੰਦੇ ਹਨ। ਇਸ ਲਈ ਨਿਵੇਸ਼ ਕਰਦੇ ਸਮੇਂ ਇਹਨਾਂ ਬਾਰੇ ਵੀ ਪਤਾ ਹੋਣਾ ਜ਼ਰੂਰੀ ਹੈ।
1. Aggresive Life Cycle Fund: ਇਸ ਫ਼ੰਡ ਵਿੱਚ ਤੁਸੀਂ 35 ਸਾਲਾਂ ਲਈ ਆਪਣੇ ਨਿਵੇਸ਼ ਦੇ 75% ਹਿੱਸੇ ਨੂੰ ਇਕਵਿਟੀ ਵਿੱਚ ਨਿਵੇਸ਼ ਕਰ ਸਕਦੇ ਹੋ।
2. Medium Life Cycle Fund: ਇਸ ਫ਼ੰਡ ਵਿਚ ਤੁਸੀਂ 35 ਸਾਲਾਂ ਦੀ ਉਮਰ ਤੱਕ ਆਪਣੇ ਨਿਵੇਸ਼ ਦੇ 50% ਹਿੱਸੇ ਨੂੰ ਇਕਵਿਟੀ ਵਿੱਚ ਲਗਾ ਸਕਦੇ ਹੋ।
3. Conservative Life Cycle Fund: ਇਸ ਫ਼ੰਡ ਵਿੱਚ ਤੁਸੀਂ 35 ਸਾਲਾਂ ਲਈ ਆਪਣੇ ਨਿਵੇਸ਼ ਦਾ 25% ਹਿੱਸਾ ਇਕਵਿਟੀ ਵਿੱਚ ਲਗਾ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ 40 ਸਾਲਾਂ ਦੀ ਉਮਰ ਤੱਕ ਲੋਕਾਂ ਨੂੰ ਵਧ-ਚੜ੍ਹ ਕੇ ਇਸ ਫ਼ੰਡ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਆਪਣੇ ਨਿਵੇਸ਼ ਪੋਰਟਫੋਲੀਓ ਵਿੱਚ NPS ਨੂੰ ਵਧੀਆ ਸਥਾਨ ਦਿਓ ਅਤੇ ਇਕਵਿਟੀ ਵਿੱਚ ਨਿਵੇਸ਼ ਕਰੋ। ਜੇਕਰ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਵੱਧ ਤੋਂ ਵੱਧ ਡੇਟ ਫੰਡ (EPF+PPF) ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Double Money, Earn money, Retirement