ਪਿਛਲੇ ਕੁਝ ਸਮੇਂ ਤੋਂ ਬੈਂਕਾਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਵਿਆਜ ਦਰਾਂ ਨੂੰ ਵਧਾਇਆ ਜਾ ਰਿਹਾ ਹੈ। ਫਿਰ ਚਾਹੇ ਉਹ ਲੋਨ ਦੀਆਂ ਹੋਣ ਜਾਂ ਫਿਕਸ ਡਿਪਾਜ਼ਿਟ ਦੀਆਂ। ਪਰ ਹੁਣ ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਆਪਣੇ ਫਿਕਸਡ ਡਿਪਾਜ਼ਿਟ (FD) ਗਾਹਕਾਂ ਨੂੰ ਝਟਕਾ ਦਿੱਤਾ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ ਖਾਤੇ ਤੋਂ ਸਮੇਂ ਤੋਂ ਪਹਿਲਾਂ ਰਾਸ਼ੀ ਕਢਵਾਉਣ ਲਈ ਪੈਨਲਟੀ ਚਾਰਜ ਵਧਾ ਦਿੱਤਾ ਹੈ। ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਨਵਾਂ ਚਾਰਜ 16 ਮਈ, 2022 ਤੋਂ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ, 181 ਦਿਨਾਂ ਤੋਂ ਘੱਟ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ ਸਮੇਂ ਤੋਂ ਪਹਿਲਾਂ ਨਿਕਾਸੀ ਲਈ ਕੋਈ ਜੁਰਮਾਨਾ ਨਹੀਂ ਸੀ। ਹੁਣ ਬੈਂਕ ਇਸ 'ਚ ਗਾਹਕਾਂ ਤੋਂ 0.25 ਫੀਸਦੀ ਵਸੂਲੇਗਾ। 182 ਦਿਨਾਂ ਜਾਂ ਇਸ ਤੋਂ ਵੱਧ ਦੇ ਕਾਰਜਕਾਲ ਲਈ ਫਿਕਸਡ ਡਿਪਾਜ਼ਿਟ 'ਤੇ ਜੁਰਮਾਨਾ ਚਾਰਜ 0.5 ਫੀਸਦੀ 'ਤੇ ਸਥਿਰ ਰਿਹਾ ਹੈ। ਹਾਲਾਂਕਿ, 65 ਸਾਲ ਤੋਂ ਵੱਧ ਉਮਰ ਦੇ ਗਾਹਕਾਂ ਨੂੰ ਸਮੇਂ ਤੋਂ ਪਹਿਲਾਂ ਰਾਸ਼ੀ ਕਢਵਾਉਣ ਦੀ ਸਜ਼ਾ ਤੋਂ ਛੋਟ ਦਿੱਤੀ ਜਾਂਦੀ ਹੈ।
ਬੈਂਕ ਦੀ ਵੈੱਬਸਾਈਟ 'ਤੇ 5 ਕਰੋੜ ਰੁਪਏ ਤੋਂ ਘੱਟ ਦੀ ਫਿਕਸਡ ਡਿਪਾਜ਼ਿਟ 'ਤੇ ਲਗਾਏ ਜਾਣ ਵਾਲੇ ਪੈਨਲਟੀ ਚਾਰਜ ਦਾ ਵੇਰਵਾ ਦਿੱਤਾ ਗਿਆ ਹੈ। ਇਹ 5 ਜੁਲਾਈ, 2019 ਤੋਂ ਲਾਗੂ ਹੋਇਆ ਸੀ। ਇਸ ਮੁਤਾਬਕ 181 ਦਿਨਾਂ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ 'ਤੇ ਕੋਈ ਚਾਰਜ ਨਹੀਂ ਲਗਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ, 16 ਮਈ, 2022 ਤੋਂ, ਮਿਆਦ ਪੂਰੀ ਹੋਣ ਤੋਂ ਘੱਟ ਸਮੇਂ ਵਿੱਚ ਕਢਵਾਉਣ 'ਤੇ 0.25 ਪ੍ਰਤੀਸ਼ਤ ਦਾ ਜੁਰਮਾਨਾ ਚਾਰਜ ਹੋਵੇਗਾ। ਇਸ ਦੇ ਨਾਲ ਹੀ, 182 ਦਿਨ ਜਾਂ ਇਸ ਤੋਂ ਵੱਧ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ ਤੋਂ ਸਮੇਂ ਤੋਂ ਪਹਿਲਾਂ ਰਾਸ਼ੀ ਕਢਵਾਉਣ 'ਤੇ ਪਹਿਲਾਂ 0.5 ਪ੍ਰਤੀਸ਼ਤ ਦਾ ਜ਼ੁਰਮਾਨਾ ਲਗਾਇਆ ਜਾ ਰਿਹਾ ਸੀ, ਜੋ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
ਨਵੇਂ ਨਿਯਮ
ਸਮੇਂ ਤੋਂ ਪਹਿਲਾਂ ਰਾਸ਼ੀ ਬਾਹਰ ਕਢਵਾਉਣ ਦਾ ਜੁਰਮਾਨਾ ਹਰ ਕਿਸਮ ਦੇ ਗਾਹਕਾਂ 'ਤੇ ਲਾਗੂ ਹੋਵੇਗਾ ਭਾਵੇਂ ਉਹ ਵਿਅਕਤੀਗਤ, ਗੈਰ-ਵਿਅਕਤੀਗਤ ਜਾਂ ਕਰਮਚਾਰੀ ਹੋਣ।
ਯੈੱਸ ਬੈਂਕ ਦੇ ਕਰਮਚਾਰੀ ਜਿਨ੍ਹਾਂ ਨੇ 5 ਜੁਲਾਈ, 2019 ਤੋਂ 9 ਮਈ, 2022 ਤੱਕ ਫਿਕਸਡ ਡਿਪਾਜ਼ਿਟ ਖਾਤਾ ਖੋਲ੍ਹਿਆ ਜਾਂ ਰਿਨਿਊ ਕਰਵਾਇਆ ਹੈ, ਸਮੇਂ ਤੋਂ ਪਹਿਲਾਂ ਰਾਸ਼ੀ ਕਢਵਾਉਣ ਲਈ ਜੁਰਮਾਨਾ ਚਾਰਜ ਦੇ ਅਧੀਨ ਹੋਣਗੇ। ਹਾਲਾਂਕਿ, 10 ਮਈ, 2021 ਨੂੰ ਜਾਂ ਇਸ ਤੋਂ ਬਾਅਦ ਖੋਲ੍ਹੇ ਜਾਂ ਰਿਨਿਊ ਕਰਵਾਏ ਗਏ ਫਿਕਸਡ ਡਿਪਾਜ਼ਿਟ ਖਾਤਿਆਂ ਲਈ ਕੋਈ ਜੁਰਮਾਨਾ ਨਹੀਂ ਲੱਗੇਗਾ।
ਅੰਸ਼ਕ ਅਤੇ ਪੂਰੀ ਨਿਕਾਸੀ ਲਈ ਸਮੇਂ ਤੋਂ ਪਹਿਲਾਂ ਰਾਸ਼ੀ ਕਢਵਾਉਣ ਦਾ ਜੁਰਮਾਨਾ ਲਗਾਇਆ ਜਾਵੇਗਾ।
ਵਿਦੇਸ਼ੀ ਮੁਦਰਾ ਗੈਰ-ਨਿਵਾਸੀ ਖਾਤੇ (FCNR) ਅਤੇ RFC ਵਿੱਚ ਜਮ੍ਹਾਂ ਰਕਮਾਂ 'ਤੇ ਪ੍ਰੀ-ਮੈਚਿਓਰਿਟੀ ਨਿਕਾਸੀ ਲਈ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।