Home /News /lifestyle /

ਪੈਸਿਆਂ ਦਾ ਪ੍ਰਬੰਧ ਹੈ ਬਹੁਤ ਜ਼ਰੂਰੀ, ਇਹਨਾਂ ਗੱਲਾਂ ਦਾ ਰੱਖੋ ਧਿਆਨ, ਹੋਵੇਗਾ ਫ਼ਾਇਦਾ

ਕਿਹਾ ਜਾਂਦਾ ਹੈ ਕਿ ਸਮੇਂ ਸਿਰ ਬਚਾਇਆ ਹੋਇਆ ਧਨ ਔਖੇ ਵੇਲੇ ਕੰਮ ਆਉਂਦਾ ਹੈ। ਇਸ ਲਈ ਹਰ ਕੋਈ ਪੈਸੇ ਨੂੰ ਬਚਾਉਣ ਦੇ ਵੱਖ-ਵੱਖ ਤਰੀਕੇ ਅਪਣਾਉਂਦਾ ਹੈ। ਇਹ ਬਹੁਤ ਜ਼ਰੂਰੀ ਵੀ ਹੈ ਨਹੀਂ ਤਾਂ ਮੁਸੀਬਤ ਖੜ੍ਹੀ ਹੋ ਸਕਦੀ ਹੈ। ਵਿਆਹੇ ਲੋਕਾਂ ਲਈ ਪੈਸਿਆਂ ਦਾ ਪ੍ਰਬੰਧ ਹੋਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਵੱਧ ਜਾਂਦੀ ਹੈ ਅਤੇ ਪਾਰਟਨਰ ਦੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਹੋਏ ਤੁਹਾਨੂੰ ਆਪਣਾ ਬਜਟ ਕਾਇਮ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਜ਼ਰੂਰੀ ਗੱਲਾਂ ਬਾਰੇ ਦੱਸਦੇ ਹਾਂ ਜਿਹਨਾਂ ਨਾਲ ਤੁਸੀਂ ਪੈਸੇ ਦਾ ਸਹੀ ਪ੍ਰਬੰਧ ਕਰ ਸਕੋਗੇ।

ਹੋਰ ਪੜ੍ਹੋ ...
 • Share this:

  Marriage.com ਦੇ ਅਨੁਸਾਰ, ਜੋੜਿਆਂ ਨੂੰ ਆਪਣੇ ਖਰਚਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ ਜੋ ਕਿ ਬਹੁਤ ਸਾਰੇ ਜੋੜੇ ਨਹੀਂ ਕਰਦੇ। ਇਹ ਗੱਲ ਸਾਡੇ ਭਵਿੱਖ ਨਾਲ ਜੁੜੀ ਹੁੰਦੀ ਹੈ ਇਸ ਲਈ ਇਸ ਤੇ ਚਰਚਾ ਹੋਣੀ ਜ਼ਰੂਰੀ ਹੈ। ਜੇਕਰ ਹੋ ਸਕੇ ਆਪਣੀ ਕਮਾਈ ਬਾਰੇ ਇੱਕ ਦੂਸਰੇ ਨਾਲ ਵਿਚਾਰ ਸਾਂਝੇ ਕਰੋ ਤਾਂ ਕਿ ਤੁਸੀਂ ਇੱਕ ਸਹੀ ਬਜਟ ਬਣਾ ਸਕੋ।

  ਜੇਕਰ ਤੁਸੀਂ ਵੀ ਵਿਆਹੇ ਹੋਏ ਹੋ ਤਾਂ ਤੁਹਾਡੇ ਲਈ ਆਪਣੇ ਖਰਚਿਆਂ 'ਤੇ ਕਾਬੂ ਰੱਖਣਾ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਹੈ। ਦੋਵਾਂ ਨੂੰ ਖਰਚਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਬੱਚਤ ਦੇ ਤਰੀਕਿਆਂ 'ਤੇ ਗੱਲ ਕਰਨੀ ਚਾਹੀਦੀ ਹੈ।

  ਦੂਜੀ ਗੱਲ ਇਹ ਹੈ ਕਿ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਬਜਟ ਤੋਂ ਬਾਅਦ ਜ਼ਿਆਦਾ ਖਰਚਾ ਨਹੀਂ ਕਰਨਾ। ਕੋਸ਼ਿਸ਼ ਕਰੋ ਕਿ ਬਜਟ ਇਸ ਹਿਸਾਬ ਨਾਲ ਹੋਵੇ ਕਿ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਪ੍ਰਭਾਵਿਤ ਨਾ ਹੋਵੇ। ਇਹ ਬਹੁਤ ਮਹੱਤਵਪੂਰਨ ਗੱਲ ਹੈ।

  ਬੱਚਤ ਕਰਦੇ ਸਮੇਂ ਧਿਆਨ ਰੱਖੋ ਕਿ ਤੁਹਾਡੀ ਬੱਚਤ ਦਾ ਉਦੇਸ਼ ਕੀ ਹੈ। ਆਪਣੇ ਸਾਥੀ ਨੂੰ ਉਦੇਸ਼ ਬਾਰੇ ਦੱਸੋ ਕਿ ਤੁਸੀਂ ਕਿਸ ਲਈ ਕਿੰਨੀ ਬੱਚਤ ਕਰ ਰਹੇ ਹੋ। ਕਿਸੇ ਵੀ ਵਿਅਕਤੀ ਲਈ ਲੋੜੀਂਦੀ ਬੱਚਤ ਹੋਣੀ ਜ਼ਰੂਰੀ ਹੈ। ਤੁਹਾਡੀ ਦਿਲਚਸਪੀ ਦੇ ਅਨੁਸਾਰ, ਨਿਵੇਸ਼ ਕਰਨਾ ਇੱਕ ਚੰਗਾ ਵਿਕਲਪ ਹੈ।

  ਆਪਣੇ ਸਾਥੀ ਤੋਂ ਆਪਣੀ ਕਮਾਈ ਬਾਰੇ ਕੁੱਝ ਨਾ ਲੁਕਾਓ। ਆਪਣੇ ਸਾਥੀ ਦੀ ਰਾਏ ਲਓ ਕਿ ਕਿਵੇਂ ਤੁਸੀਂ ਸਹੀ ਤਰੀਕੇ ਨਾਲ ਪੈਸੇ ਦਾ ਪ੍ਰਬੰਧ ਕਰ ਸਕਦੇ ਹੋ। ਇਹ ਵੀ ਧਿਆਨ ਰੱਖੋ ਕਿ ਕਿਸੇ ਤੇ ਦਬਾਅ ਨਾ ਪਾਇਆ ਜਾਵੇ। ਖੁਸ਼ਹਾਲੀ ਲਈ ਇੱਕ ਦੂਜੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਇਹਨਾਂ ਤਰੀਕਿਆਂ ਨਾਲ ਜੇਕਰ ਤੁਸੀਂ ਪੈਸੇ ਦਾ ਪ੍ਰਬੰਧ ਕਰੋਗੇ ਤਾਂ ਭਵਿੱਖ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

  Published by:Drishti Gupta
  First published:

  Tags: Business, Business idea, Double Money, Earn money