Home /News /lifestyle /

ਤਨਖਾਹ 'ਚੋਂ ਨਹੀਂ ਬਚਦਾ ਹੋਈ ਪੈਸਾ ਤਾਂ ਇਨ੍ਹਾਂ 5 ਆਦਤਾਂ ਨੂੰ ਅੱਜ ਹੀ ਤਿਆਗੋ, ਸੇਵਿੰਗ ਹੋ ਜਾਵੇਗੀ ਸ਼ੁਰੂ

ਤਨਖਾਹ 'ਚੋਂ ਨਹੀਂ ਬਚਦਾ ਹੋਈ ਪੈਸਾ ਤਾਂ ਇਨ੍ਹਾਂ 5 ਆਦਤਾਂ ਨੂੰ ਅੱਜ ਹੀ ਤਿਆਗੋ, ਸੇਵਿੰਗ ਹੋ ਜਾਵੇਗੀ ਸ਼ੁਰੂ

ਤਨਖਾਹ 'ਚੋਂ ਨਹੀਂ ਬਚਦਾ ਹੋਈ ਪੈਸਾ ਤਾਂ ਇਨ੍ਹਾਂ 5 ਆਦਤਾਂ ਨੂੰ ਅੱਜ ਹੀ ਤਿਆਗੋ, ਸੇਵਿੰਗ ਹੋ ਜਾਵੇਗੀ ਸ਼ੁਰੂ

ਤਨਖਾਹ 'ਚੋਂ ਨਹੀਂ ਬਚਦਾ ਹੋਈ ਪੈਸਾ ਤਾਂ ਇਨ੍ਹਾਂ 5 ਆਦਤਾਂ ਨੂੰ ਅੱਜ ਹੀ ਤਿਆਗੋ, ਸੇਵਿੰਗ ਹੋ ਜਾਵੇਗੀ ਸ਼ੁਰੂ

ਨੌਕਰੀ ਕਰਨ ਵਾਲੇ ਕਈ ਲੋਕਾਂ ਦੀ ਇੱਕ ਸ਼ਿਕਾਇਤ ਇਹ ਹੁੰਦੀ ਹੈ ਕਿ ਉਨ੍ਹਾਂ ਕੋਲ ਪੈਸਾ ਟਿਕਦਾ ਹੀ ਨਹੀਂ ਹੈ। ਉਹ ਲੱਖ ਕੋਸ਼ਿਸ਼ ਕਰ ਲੈਣ ਪਰ ਤਨਖਾਹ ਆਉਣ ਤੋਂ ਬਾਅਦ ਮਹੀਨੇ ਦੇ ਅੰਤ ਵਿੱਚ ਉਨ੍ਹਾਂ ਕੋਲ ਕੁੱਝ ਸੇਵਿੰਗਸ ਲਈ ਬਚਦਾ ਹੀ ਨਹੀਂ ਹੈ।

  • Share this:

ਨੌਕਰੀ ਕਰਨ ਵਾਲੇ ਕਈ ਲੋਕਾਂ ਦੀ ਇੱਕ ਸ਼ਿਕਾਇਤ ਇਹ ਹੁੰਦੀ ਹੈ ਕਿ ਉਨ੍ਹਾਂ ਕੋਲ ਪੈਸਾ ਟਿਕਦਾ ਹੀ ਨਹੀਂ ਹੈ। ਉਹ ਲੱਖ ਕੋਸ਼ਿਸ਼ ਕਰ ਲੈਣ ਪਰ ਤਨਖਾਹ ਆਉਣ ਤੋਂ ਬਾਅਦ ਮਹੀਨੇ ਦੇ ਅੰਤ ਵਿੱਚ ਉਨ੍ਹਾਂ ਕੋਲ ਕੁੱਝ ਸੇਵਿੰਗਸ ਲਈ ਬਚਦਾ ਹੀ ਨਹੀਂ ਹੈ। ਫਿਰ ਉਹ ਆਪਣੀ ਕਿਸਮਤ ਨੂੰ ਕੋਸਦੇ ਹਨ। ਕੀ ਤੁਹਾਡੇ ਨਾਲ ਵੀ ਅਜਿਹਾ ਹੀ ਹੁੰਦਾ ਹੈ। ਮਹੀਨੇ ਦੀ ਸ਼ੁਰੂਆਤ ਵਿੱਚ ਤਨਖਾਹ ਆਉਂਦੇ ਹੀ ਇੰਝ ਲਗਦਾ ਹੈ ਕਿ ਹੁਣ ਵਿੱਤੀ ਹਾਲਾਤ ਠੀਕ ਹੋ ਜਾਣਗੇ ਪਰ ਮਹੀਨਾ ਬੀਤਦੇ ਬੀਤਦੇ ਪਰਸ ਖਾਲੀ ਹੋ ਜਾਂਦਾ ਹੈ ਤੇ ਫਿਰ ਅਗਲੀ ਤਨਖਾਹ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਜੇ ਤੁਹਾਡੇ ਨਾਲ ਇੰਝ ਹੋ ਰਿਹਾ ਹੈ ਤਾਂ ਸ਼ਾਇਦ ਕੁੱਝ ਆਦਤਾਂ ਹਨ ਜਿਨ੍ਹਾਂ ਨੂੰ ਤੁਰੰਤ ਬਦਲਣ ਦੀ ਲੋੜ ਹੈ। ਕਿਹੜੀਆਂ ਹਨ ਉਹ ਆਦਤਾਂ, ਆਓ ਜਾਣਦੇ ਹਾਂ...

ਸ਼ਾਪਿੰਗ ਦੇ ਸ਼ੌਕੀਨ ਹੋਣਾ : ਕਈਆਂ ਨੂੰ ਖਰੀਦਦਾਰੀ ਦਾ ਬਹੁਤ ਸ਼ੌਕ ਹੁੰਦਾ ਹੈ। ਉਹ ਬੱਸ ਤਨਖਾਹ ਦੀ ਉਡੀਕ ਕਰਦੇ ਹਨ ਤੇ ਤਨਖਾਹ ਆਉਂਦੇ ਹੀ ਮਹਿੰਗੇ ਮਹਿੰਗੇ ਕੱਪੜੇ, ਜੁੱਤੇ ਖਰੀਦਣ ਨਿਕਲ ਪੈਂਦੇ ਹਨ। ਦੇਖੋ, ਚੰਗੇ ਕੱਪੜੇ ਪਾਉਣਾ ਇੱਕ ਚੰਗੀ ਆਦਤ ਹੈ ਪਰ ਆਪਣੀ ਤਨਖਾਹ ਦੇ ਹਿਸਾਬ ਨਾਲ ਖਰਚਾ ਨਾ ਕਰ ਕੇ ਮਹਿੰਗੇ ਮਹਿੰਗੇ ਕੱਪੜੇ ਜਾਂ ਹੋਰ ਸਾਮਾਨ ਖਰੀਦਣਾ ਤੇ ਸੇਵਿੰਗ ਨਾ ਕਰਨਾ ਤੁਹਾਨੂੰ ਅੱਗੇ ਜਾ ਕੇ ਵਿੱਤੀ ਸੰਕਟ ਵਿੱਚ ਪਾ ਸਕਦਾ ਹੈ।

ਬ੍ਰਾਂਡ ਦੀ ਹਵਾਬਾਜ਼ੀ ਕਰਨਾ : ਪੰਜਾਬੀ ਆਮ ਬੋਲਚਾਲ ਵਿੱਚ ਇਸ ਨੂੰ ਫੁਕਰੀ ਵੀ ਕਹਿ ਦਿੰਦੇ ਹਨ। ਇਸ ਦੀ ਆਮ ਉਦਾਹਰਣ ਇਹ ਹੈ ਕਿ ਤੁਸੀਂ ਆਪਣੇ ਲਈ 1000 ਜਾਂ 1500 ਰੁਪਏ ਦੀ ਇੱਕ ਵਧੀਆ ਜੀਨ ਖਰੀਦ ਸਕਦੇ ਹੋ ਜੋ ਤੁਹਾਨੂੰ ਕੰਫਰਟੇਬਲ ਵੀ ਰਹੇਗੀ ਤੇ ਤੁਹਾਡੇ ਬਜਟ ਵਿੱਚ ਵੀ ਹੋਵੇਗੀ। ਪਰ ਇਸ ਨੂੰ ਛੱਡ ਕੇ ਤੁਸੀਂ ਜਾਣਬੁੱਝ ਕੇ 5000 ਤੋਂ 7000 ਦੀ ਬ੍ਰਾਂਡਡ ਜੀਨ ਖਰਦਦੇ ਹੋ ਤਾਂ ਕਿ ਦਿਖਾ ਸਕੋ ਕਿ ਤੁਸੀਂ ਫਲਾਣੇ ਬ੍ਰਾਂਡ ਦੀ ਜੀਨ ਖੀਰੀਦੀ ਹੈ।

ਪਾਰਟੀ ਕਰਨ ਵਿੱਚ ਪੈਸਾ ਬਰਬਾਦ ਕਰਨਾ : ਕਦੇ ਕਦਾਈਂ ਪਾਰਟੀ ਕਰ ਲੈਣਾ ਸਹੀ ਹੈ, ਇਸ ਨਾਲ ਦੋਸਤਾਂ ਨਾਲ ਮਿਲਣਾ ਵੀ ਹੋ ਜਾਂਦਾ ਹੈ ਤੇ ਦਿਮਾਗ ਨੂੰ ਕੰਮ ਤੇ ਰੋਜ਼ ਦੀ ਰੁਟੀਨ ਵਿੱਚੋਂ ਕੁੱਝ ਵਿਹਲ ਮਿਲਦੀ ਹੈ। ਪਰ ਜੇ ਅਜਿਹੀਆਂ ਪਾਰਟੀਆਂ ਤੁਸੀਂ ਹਰ ਹਫਤੇ ਕਰਦੇ ਹੋ ਤਾਂ ਇਸ ਨਾਲ ਪੈਸਾ ਬਰਬਾਦ ਹੋਣ ਦੇ ਨਾਲ ਨਾਲ ਆਦਤਾਂ ਵੀ ਵਿਗੜਦੀਆਂ ਹਨ ਤੇ ਅੰਤ ਵਿੱਚ ਜੇਬ ਖਾਲੀ ਤੇ ਬੈਂਕ ਬੈਲੇਂਸ ਵੀ ਖਾਲੀ । ਇਸ ਲਈ ਪਾਰਟੀ ਕਰੋ ਤਾਂ ਸੋਚ ਸਮਝ ਕੇ ਕਰੋ ਤੇ ਥੋੜਾ ਸਮਾਂ ਛੱਡ ਕੇ ਕਰੋ। ਇਸ ਨਾਲ ਪੈਸੇ ਜ਼ਰੂਰ ਬਚਣਗੇ।

ਪੈਸੇ ਨੂੰ ਹੱਥਾਂ ਦੀ ਮੈਲ ਦੱਸਣਾ : ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਪੈਸੇ ਨੂੰ ਹੱਥਾਂ ਦੀ ਮੈਲ ਕਹਿ ਕੇ ਖਰਚੇ ਦਾ ਹਿਸਾਬ ਤੱਕ ਨਹੀਂ ਰੱਖਦੇ। ਹੁਣ ਇਸ ਨੂੰ ਜੇ ਉਦਾਹਰਣ ਲਈ ਵੇਖੀਏ ਤਾਂ ਆਏ ਦਿਨ 400-500 ਰੁਪਏ ਦਾ ਪੀਜ਼ਾ ਖਾਣਾ ਤੇ ਫਾਸਟ ਫੂਡ ਉੱਤੇ ਪੈਸੇ ਖਰਚ ਕਰਨਾ ਸਹੀ ਗੱਲ ਨਹੀਂ ਹੈ। ਇਸ ਨਾਲ ਸਿਹਤ ਤਾਂ ਵਿਗੜਦੀ ਹੀ ਹੈ ਨਾਲ ਹੀ ਜੇਬ ਵੀ ਹੌਲੀ ਹੌਲੀ ਖਾਲੀ ਹੋ ਜਾਂਦੀ ਹੈ। ਇਸ ਲਈ ਅਜਿਹੀ ਸੋਚ ਨੂੰ ਬਦਲਣਾ ਹੀ ਬਿਹਤਰ ਹੁੰਦਾ ਹੈ।

ਤਨਖਾਹ ਤੋਂ ਜ਼ਿਆਦਾ ਖਰਚ ਕਰ ਦੇਣਾ : ਜੋ ਲੋਕ ਅਜਿਹੀ ਸੋਚ ਰੱਖਦੇ ਹਨ ਉਨ੍ਹਾਂ ਲਈ ਇੱਕ ਕਹਾਵਤ ਹੈ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਹੁਣ ਜੇ ਤੁਹਾਡੀ ਤਨਖਾਹ 30 ਹਜ਼ਾਰ ਹੈ ਤੇ ਤੁਸੀਂ ਆਪਣੇ ਮਹੀਨੇ ਦੇ ਖਰਚ ਵਿੱਚ 35 ਹਜ਼ਾਰ ਲਗਾ ਦਿੰਦੇ ਹੋ ਤੇ ਬਾਕੀ ਦੇ ਪੈਸੇ ਘਰਦਿਆਂ ਤੋਂ ਮੰਗਦੇ ਹੋ ਜਾਂ ਉਧਾਰ ਲੈਂਦੇ ਹੋ ਤਾਂ ਇਸ ਨਾਲ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ।

Published by:Drishti Gupta
First published:

Tags: Business, Earn money, Lifestyle, MONEY