ਹਰ ਕੋਈ ਆਪਣੇ ਪੈਸੇ ਨੂੰ ਕਿਤੇ ਨਾ ਕਿਤੇ ਨਿਵੇਸ਼ ਕਰਨਾ ਚਾਹੁੰਦਾ ਹੈ ਪਰ ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਉਸਦਾ ਪੈਸਾ ਸੁਰੱਖਿਅਤ ਵੀ ਰਹੇ ਅਤੇ ਰਿਟਰਨ ਵੀ ਵਧੀਆ ਮਿਲੇ। ਅੱਜ-ਕਲ੍ਹ ਲੋਕ Mutual Funds ਵਿੱਚ ਨਿਵੇਸ਼ ਕਰ ਰਹੇ ਹਨ। ਇੱਥੇ ਰਿਟਰਨ ਤਾਂ ਵਧੀਆ ਮਿਲਦਾ ਹੀ ਹੈ ਨਾਲ ਹੀ ਇਸ ਵਿੱਚ ਜੋਖਿਮ ਵੀ ਘੱਟ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮਿਉਚੁਅਲ ਫੰਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ।
Baroda BNP Paribas Mutual Fund ਨੇ ਇੱਕ ਅਜਿਹਾ ਫ਼ੰਡ ਲਾਂਚ ਕੀਤਾ ਹੈ ਜਿਸ ਵਿੱਚ ਤੁਸੀਂ ਨਿਵੇਸ਼ ਕਰ ਸਕਦੇ ਹੋ। ਇਹ ਇੱਕ ਮਲਟੀ ਐਸੇਟ ਫ਼ੰਡ ਹੈ। ਇਹ ਫ਼ੰਡ ਇਕੁਇਟੀ, ਡੇਟ ਅਤੇ ਗੋਲਡ ਈਟੀਐਫ ਵਿੱਚ ਨਿਵੇਸ਼ ਕਰਦਾ ਹੈ। ਇਸ ਫ਼ੰਡ ਦਾ ਪ੍ਰਬੰਧ ਜਿਤੇਂਦਰ ਸ਼੍ਰੀਰਾਮ ਅਤੇ ਵਿਕਰਮ ਪਮਨਾਨੀ ਦੇ ਹੱਥਾਂ ਵਿੱਚ ਹੈ। ਜਿਹਨਾਂ ਕੋਲ ਕ੍ਰਮਵਾਰ 25 ਸਾਲਾਂ ਦਾ ਤੇ 12 ਸਾਲਾਂ ਦਾ ਤਜ਼ਰਬਾ ਹੈ।
ਇਸ ਸਕੀਮ ਦਾ ਮੁਖ ਉਦੇਸ਼ ਲੰਬੇ ਸਮੇਂ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਵਧੀਆ ਰਿਟਰਨ ਦੇਣਾ ਹੈ। ਇਸ ਫ਼ੰਡ ਦਾ 65 ਤੋਂ 80% ਹਿੱਸਾ Equity ਵਿੱਚ ਨਿਵੇਸ਼ ਹੁੰਦਾ ਹੈ ਅਤੇ ਬਾਕੀ 10-15% ਫਿਕਸਡ ਇਨਕਮ ਅਤੇ ਗੋਲਡ ETFs ਵਿੱਚ ਅਤੇ ਹੋਰ 10% ਹਿੱਸੇ ਨੂੰ REITs ਅਤੇ INVITs ਯੂਨਿਟਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਸ ਫ਼ੰਡ ਦਾ ਉਦੇਸ਼ ਵੱਧ ਤੋਂ ਵੱਧ ਰਿਟਰਨ ਪ੍ਰਾਪਤ ਕਰਨਾ ਹੈ।
ਬੜੌਦਾ ਬੀਐਨਪੀ ਪਰਿਬਾਸ ਮਿਉਚੁਅਲ ਫੰਡ ਦੇ CEO ਸੁਰੇਸ਼ ਸੋਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਿਵੇਸ਼ਕਾਂ ਨੂੰ ਇੱਕ ਵਧੀਆ ਪੋਰਟਫੋਲੀਓ ਬਣਾਉਣ ਦਾ ਮੌਕਾ ਮਿਲਦਾ ਹੈ। ਇਸ ਵਿੱਚ ਬਿਲਕੁਲ ਨਵੇਂ ਨਿਵੇਸ਼ਕ ਵੀ ਨਿਵੇਸ਼ ਕਰ ਸਕਦੇ ਹਨ। ਇਸ ਫ਼ੰਡ ਦੀ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਜੋਖਿਮ ਘੱਟ ਹੈ ਅਤੇ ਰਿਟਰਨ ਵਧੀਆ ਹਨ। ਤੁਸੀਂ ਇਸ ਵਿੱਚ NFO ਰਾਹੀਂ ਨਿਵੇਸ਼ ਕਰ ਸਕਦੇ ਹੋ ਜੋ 12 ਦਸੰਬਰ 2022 ਤੱਕ ਖੁਲ੍ਹਾ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mutual, Mutual fund, Mutual funds