ਦੁਨੀਆ ਦੇ ਕਿਸੇ ਵੀ ਮਾਤਾ-ਪਿਤਾ ਲਈ ਉਨ੍ਹਾਂ ਦੇ ਬੱਚੇ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਅਤੇ ਇਸ ਲਈ ਉਹ ਆਪਣੇ ਬੱਚਿਆਂ ਦੀ ਖੁਸ਼ੀ ਤੇ ਉਨ੍ਹਾਂ ਦੀ ਹਰ ਜ਼ਰੂਰ ਨੂੰ ਪੂਰਾ ਕਰਨ ਲਈ ਤਿਆਰ ਰਹਿੰਦੇ ਹਨ। ਇੱਹ ਚੀਜ਼ ਇੱਕ ਹੱਦ ਤੱਕ ਠੀਕ ਹੈ ਪਰ ਜਦੋਂ ਤੁਸੀਂ ਆਪਣੇ ਬੱਚੇ ਦੀ ਹਰ ਜ਼ਿਦ ਪੁਗਾਉਣੀ ਸ਼ੁਰੂ ਕਰ ਕਰ ਦਿੰਦੇ ਹੋ ਤਾਂ ਹੌਲੀ ਹੌਲੀ ਬੱਚਾ ਪੈਸੀ ਦੀ ਕਦਰ ਕਰਨਾ ਬੰਦ ਕਰ ਦਿੰਦਾ ਹੈ। ਹਾਲਾਂਕਿ, ਮਾਪਿਆਂ ਦੇ ਇਸ ਰਵੱਈਏ ਦਾ ਬੱਚਿਆਂ 'ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਦੇਖਿਆ ਗਿਆ ਹੈ ਕਿ ਅਜਿਹੇ ਬੱਚੇ ਜ਼ਿਆਦਾਤਰ ਪੈਸੇ ਦੀ ਮਹੱਤਤਾ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਦੀ ਮੰਗ ਹਰ ਰੋਜ਼ ਵਧਦੀ ਰਹਿੰਦੀ ਹੈ।
ਪਰ ਅਸਲ ਵਿਚ ਬੱਚਿਆਂ ਨੂੰ ਆਰਥਿਕ ਤੌਰ 'ਤੇ ਜ਼ਿੰਮੇਵਾਰ ਬਣਨਾ ਸਿਖਾਉਣਾ ਜ਼ਰੂਰੀ ਹੈ ਤਾਂ ਜੋ ਉਹ ਤੁਹਾਡੀ ਮਿਹਨਤ ਦੀ ਕਮਾਈ ਦਾ ਮੁੱਲ ਜਾਣ ਸਕਣ। ਇੰਨਾ ਹੀ ਨਹੀਂ, ਜਦੋਂ ਬੱਚੇ ਆਰਥਿਕ ਤੌਰ 'ਤੇ ਜ਼ਿੰਮੇਵਾਰ ਹੋ ਜਾਂਦੇ ਹਨ, ਤਾਂ ਵੱਡੇ ਹੋਣ ਤੋਂ ਬਾਅਦ, ਉਨ੍ਹਾਂ ਨੂੰ ਨਾ ਸਿਰਫ ਪੈਸੇ ਦੀ ਮਹੱਤਤਾ ਦਾ ਅਹਿਸਾਸ ਹੁੰਦਾ ਹੈ, ਸਗੋਂ ਉਹ ਪੈਸੇ ਨੂੰ ਵਧੀਆ ਤਰੀਕੇ ਨਾਲ ਸੰਭਾਲਣ ਦੇ ਯੋਗ ਵੀ ਹੁੰਦੇ ਹਨ। ਇਹ ਜ਼ਿੰਦਗੀ ਦਾ ਸਬਕ ਹੈ ਜੋ ਹਰ ਬੱਚੇ ਨੂੰ ਸਿੱਖਣਾ ਚਾਹੀਦਾ ਹੈ। ਇਸ ਲਈ ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਤਰੀਕਿਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਬੱਚੇ ਨੂੰ ਆਰਥਿਕ ਤੌਰ 'ਤੇ ਜ਼ਿਆਦਾ ਜ਼ਿੰਮੇਵਾਰ ਬਣਾਇਆ ਜਾ ਸਕਦਾ ਹੈ।
ਬੱਚੇ ਨੂੰ ਆਪਣੇ ਪੈਸੇ ਕਮਾਉਣ ਦੀ ਆਦਤ ਪਾਓ : ਆਪਣੇ ਪੈਸੇ ਕਮਾਉਣ ਦੀ ਆਦਤ ਪਾਉਣ ਲਈ ਘਰ ਦੇ ਛੋਟੇ-ਛੋਟੇ ਕੰਮ ਆਪਣੇ ਬੱਚੇ ਨੂੰ ਦਿਓ ਤੇ ਉਸ ਦੇ ਕਰਨ ਉੱਤੇ ਉਸ ਨੂੰ ਕੁੱਝ ਪੈਸੇ ਦਿਓ। ਇਸ ਨਾਲ ਉਹ ਦਾ ਮਿਹਨਤ ਕਰਨ ਵਿੱਚ ਵਿਸ਼ਵਾਸ ਵਧੇਗਾ ਤੇ ਮਿਹਨਤ ਦੀ ਕਮਾਈ ਦਾ ਅਹਿਸਾਸ ਵੀ ਹੋਵੇਗਾ।
ਸਿਰਫ ਜ਼ਰੂਰ ਦੇ ਹਿਸਾਬ ਨਾਲ ਰੱਖੋ ਜੇਬ ਖਰਚ : ਬੱਚਿਆਂ ਨੂੰ ਉਨ੍ਹਾਂ ਦੇ ਖਰਚਿਆਂ ਲਈ ਸੀਮਤ ਜੇਬ ਖਰਚ ਦੇਣਾ ਉਨ੍ਹਾਂ ਨੂੰ ਪੈਸੇ ਅਤੇ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਦਾ ਵਧੀਆ ਤਰੀਕਾ ਹੈ। ਇਸ ਨਾਲ ਬੱਚਿਆਂ ਨੂੰ ਪੈਸੇ ਦੀ ਸੰਭਾਲ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਸਮਝਦਾਰੀ ਨਾਲ ਖਰਚ ਕਰਨਾ ਸਿੱਖਦੇ ਹਨ। ਧਿਆਨ ਰੱਖੋ ਕਿ ਤੁਸੀਂ ਉਨ੍ਹਾਂ ਨੂੰ ਲੋੜ ਤੋਂ ਵੱਧ ਪੈਸੇ ਨਾ ਦਿਓ ਅਤੇ ਜੇਬ ਖਰਚ ਤੋਂ ਇਲਾਵਾ ਹੋਰ ਪੈਸੇ ਦੇਣ ਤੋਂ ਬਚੋ।
ਬੱਚੇ ਨੂੰ ਪੈਸੇ ਜੋੜਨਾ ਸਿਖਾਓ : ਬੱਚਾ ਜੇ ਕੋਈ ਮਹਿੰਗੀ ਚੀਜ਼, ਜਿਵੇਂ ਕੋਈ ਮਹਿੰਗਾ ਖਿਡੌਣਾ ਜਾਂ ਅਜਿਹੀ ਕੋਈ ਚੀਜ਼ ਮੰਗਦਾ ਹੈ ਤਾਂ ਉਸ ਨੂੰ ਉਸ ਖਿਡੌਣੇ ਲਈ ਪੈਸੇ ਜੋੜਨੇ ਸਿਖਾਓ। ਇੱਕ ਛੋਟਾ ਪਿਗੀਬੈਂਕ ਰੱਖਣਾ ਸਿਖਾਓ। ਇਸ ਨਾਲ ਬੱਚੇ ਨੂੰ ਉਸ ਖਿਡੌਣੇ ਦੀ ਕਦਰ ਹੋਵੇਗੀ ਤੇ ਨਾਲ ਹੀ ਪੈਸੇ ਦੀ ਵੀ ਕਦਰ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Child, Double Money, Earn money