Dream Interpretation: ਅਸੀਂ ਸੁਪਨੇ ਵਿੱਚ ਕਈ ਅਜੀਬ ਚੀਜ਼ਾਂ ਦੇਖਦੇ ਹਾਂ। ਸੁਪਨੇ ਸਾਨੂੰ ਭਵਿੱਖ ਵਿੱਚ ਹੋਣ ਵਾਲੀਆਂ ਚੀਜ਼ਾਂ ਬਾਰੇ ਜਾਣੂ ਕਰਵਾਉਂਦੇ ਹਨ ਇਸ ਲਈ ਹਰ ਸੁਪਨੇ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ। ਸਵਪਨ ਵਿਗਿਆਨ ਦੇ ਅਨੁਸਾਰ, ਸੁਪਨੇ ਵਿੱਚ ਚੰਦਰਮਾ ਦੇਖਣ ਨਾਲ ਸ਼ੁਭ ਅਤੇ ਅਸ਼ੁਭ ਫਲ ਮਿਲਦਾ ਹੈ। ਹਾਲਾਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਸੁਪਨੇ 'ਚ ਚੰਦਰਮਾ ਦੇਖਣ ਨਾਲ ਅਸਲ ਜ਼ਿੰਦਗੀ 'ਚ ਤੁਹਾਨੂੰ ਬਹੁਤ ਲਾਭ ਮਿਲਦਾ ਹੈ, ਧਨ ਮਿਲਦਾ ਹੈ ਅਤੇ ਕਿਸਮਤ ਵੀ ਤੁਹਾਡੇ 'ਤੇ ਮਿਹਰਬਾਨ ਹੁੰਦੀ ਹੈ। ਤੁਸੀਂ ਜੋ ਵੀ ਕੋਸ਼ਿਸ਼ ਕਰਦੇ ਹੋ ਉਸ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਤੁਹਾਡੇ ਕੋਲ ਪੂਰਾ ਮੌਕਾ ਹੁੰਦਾ ਹੈ। ਆਓ ਜਾਣਦੇ ਹਾਂ ਸੁਪਨੇ 'ਚ ਵੱਖ-ਵੱਖ ਸਥਿਤੀਆਂ 'ਚ ਚੰਦਰਮਾ ਦੇਖਣ ਦਾ ਕੀ ਮਤਲਬ ਹੁੰਦਾ ਹੈ...
ਪੂਰਾ ਚੰਦਰਮਾ ਦਿਖਣਾ : ਸਵਪਨ ਸ਼ਾਸਤਰ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਸੁਪਨੇ ਵਿੱਚ ਪੂਰਨਮਾਸ਼ੀ ਵਰਗਾ ਪੂਰਾ ਚੰਦਰਮਾ ਵੇਖਦਾ ਹੈ, ਤਾਂ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਹਨ। ਜਿਸ ਕੰਮ ਲਈ ਤੁਸੀਂ ਸਖਤ ਮਿਹਨਤ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਇਸ ਦੇ ਨਾਲ ਹੀ ਪਰਿਵਾਰ ਦੇ ਨਾਲ ਜੀਵਨ ਖੁਸ਼ੀ ਨਾਲ ਬਤੀਤ ਹੋਵੇਗਾ। ਸੁਪਨੇ ਵਿੱਚ ਪੂਰਾ ਚੰਦਰਮਾ ਦਿਖਣ ਦੇ ਇਹ ਸੰਕੇਤ ਵੀ ਹਨ ਕਿ ਤੁਸੀਂ ਬਹੁਤ ਜਲਦੀ ਵਿਦੇਸ਼ ਦੀ ਯਾਤਰਾ ਕਰੋਗੇ।
ਬੱਦਲਾਂ ਵਿੱਚ ਚੰਦਰਮਾ ਦਾ ਦਿਖਣਾ : ਸਵਪਨ ਵਿਗਿਆਨ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਆਪਣੇ ਸੁਪਨਿਆਂ ਵਿੱਚ ਬੱਦਲਾਂ ਵਿੱਚ ਘਿਰੇ ਹੋਏ ਚੰਦਰਮਾ ਨੂੰ ਵੇਖਦਾ ਹੈ ਤਾਂ ਇਹ ਦਰਸਾਊਂਦਾ ਹੈ ਕਿ ਤੁਹਾਡੀ ਮਨਪਸੰਦ ਇੱਛਾ ਪੂਰੀ ਨਹੀਂ ਹੋ ਰਹੀ ਹੈ ਜਾਂ ਜੋ ਤੁਸੀਂ ਚਾਹੁੰਦੇ ਹੋ ਉਸ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਮੁਸ਼ਕਲਾਂ ਆ ਸਕਦੀਆਂ ਹਨ। ਜੇਕਰ ਕਿਸੇ ਵਿਅਕਤੀ ਨੂੰ ਅਜਿਹਾ ਸੁਪਨਾ ਆ ਰਿਹਾ ਹੈ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਰਹਿਣ-ਸਹਿਣ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੋ, ਤਾਂ ਹੀ ਤੁਹਾਨੂੰ ਸਫਲਤਾ ਮਿਲ ਸਕਦੀ ਹੈ।
ਅੱਧਾ ਚੰਦਰਮਾ ਦਿਖਣਾ : ਸਵਪਨ ਵਿਗਿਆਨ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਸੁਪਨੇ ਵਿੱਚ ਅੱਧਾ ਚੰਦਰਮਾ ਦਿਖਦਾ ਹੈ ਤਾਂ ਇਹ ਉਸ ਵਿਅਕਤੀ ਲਈ ਸ਼ੁਭ ਹੁੰਦਾ ਹੈ। ਅੱਧਾ ਚੰਦਰਮਾ ਖਾਸ ਤੌਰ ਉੱਤੇ ਵਪਾਰੀ ਵਰਗ ਲਈ ਉਨ੍ਹਾਂ ਨੂੰ ਕਾਰੋਬਾਰ 'ਚ ਹੋਣ ਵਾਲੇ ਲਾਭ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਨੌਕਰੀ ਕਰਨ ਵਾਲਿਆਂ ਲਈ ਜੇਕਰ ਕੋਈ ਮੁਸੀਬਤ ਚੱਲ ਰਹੀ ਹੈ ਤਾਂ ਦੂਰ ਹੋਣ ਦੇ ਸੰਕੇਤ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Dharma Aastha, Dream