• Home
 • »
 • News
 • »
 • lifestyle
 • »
 • MOONG DAL HALWA RECIPE MADE WITH MOONG DAAL DESI GHEE SUGAR AND DRY FRUITS ON DIWALI 2021 AP

ਮੂੰਗੀ ਦੀ ਦਾਲ ਦਾ ਹਲਵਾ: ਦੀਵਾਲੀ ‘ਤੇ ਮੂੰਗੀ ਦੀ ਦਾਲ ਦੇ ਹਲਵੇ ਨਾਲ ਕਰਾਓ ਮਹਿਮਾਨਾਂ ਦਾ ਮੂੰਹ ਮਿੱਠਾ

ਮੂੰਗੀ ਦੀ ਦਾਲ ਦਾ ਹਲਵਾ ਵਿਆਹਾਂ ਤੇ ਤਿਓਹਾਰਾਂ ਦੀ ਮਨਪਸੰਦ ਰੈਸਿਪੀ ਸਮਝੀ ਜਾਂਦੀ ਹੈ। ਖਾਣ ਤੋਂ ਬਾਅਦ ਕੁੱਝ ਮਿੱਠਾ ਮਿਲੇ, ਤੇ ਮਿੱਠਾ ਵੀ ਹੋਵੇ ਦਾਲ ਦਾ ਹਲਵਾ ਤਾਂ ਖਾਣ ਦਾ ਮਜ਼ਾ ਹੀ ਆ ਜਾਵੇ। ਇਸ ਵਾਰ ਦੀਵਾਲੀ ‘ਤੇ ਵੀ ਤੁਸੀਂ ਘਰ ਆਏ ਮੇਹਮਾਨਾਂ ਨੂੰ ਮੂੰਗੀ ਦੀ ਦਾਲ ਦਾ ਹਲਵਾ ਪਰੋਸ ਕੇ ਦੇਖੋ। ਤੁਹਾਡੇ ਮਹਿਮਾਨ ਵਾਹ ਵਾਹ ਕਰਦੇ ਜਾਣਗੇ। ਅਸੀਂ ਤੁਹਾਨੂੰ ਦੱਸ ਰਹੇ ਹਾਂ ਤਿਓਹਾਰ ਦੇ ਇਸ ਮੌਕੇ ‘ਤੇ ਮੂੰਗੀ ਦੀ ਦਾਲ ਦਾ ਹਲਵਾ ਬਣਾਉਣ ਦਾ ਖ਼ਾਸ ਤੇ ਅਸਾਨ ਤਰੀਕਾ:

ਮੂੰਗੀ ਦੀ ਦਾਲ ਦਾ ਹਲਵਾ: ਦੀਵਾਲੀ ‘ਤੇ ਮੂੰਗੀ ਦੀ ਦਾਲ ਦੇ ਹਲਵੇ ਨਾਲ ਕਰਾਓ ਮਹਿਮਾਨਾਂ ਦਾ ਮੂੰਹ ਮਿੱਠਾ

 • Share this:
  ਤਿਆਰ ਹੋਣ ਲਈ ਸਮਾਂ: 10 ਮਿੰਟ

  ਪੱਕਣ ਲਈ ਸਮਾਂ: 20 ਮਿੰਟ

  ਸਰਵਿੰਗ: 3 ਲੋਕ

  ਕੈਲੋਰੀਜ਼: 240

  ਮੂੰਗੀ ਦੀ ਦਾਲ ਹਲਵਾ: ਮੂੰਗੀ ਦੀ ਦਾਲ ਦਾ ਹਲਵਾ ਉੱਤਰ ਭਾਰਤ ਦੀ ਇੱਕ ਬੇਹੱਦ ਮਸ਼ਹੂਰ ਮਿਠਾਈ ਹੈ। ਵੈਸੇ ਤਾਂ ਜ਼ਿਆਦਾਤਰ ਸਰਦੀਆਂ ‘ਚ ਬਣਦਾ ਹੈ, ਪਰ ਹਲਵਾ ਇੱਕ ਅਜਿਹੀ ਮਿਠਾਈ ਹੈ, ਜਿਸ ਨੂੰ ਤੁਸੀਂ ਕਿਸੇ ਵੀ ਸੀਜ਼ਨ ਵਿੱਚ ਖਾ ਸਕਦੇ ਹੋ ਅਤੇ ਹੁਣ ਤਾਂ ਗ਼ੁਲਾਬੀ ਠੰਢ ਸ਼ੁਰੂ ਵੀ ਹੋ ਚੁੱਕੀ ਹੈ। ਇਸ ਹਲਕੀ ਠੰਢ ਦੇ ਮੌਸਮ ‘ਚ ਜੇਕਰ ਹਲਵਾ ਖਾਣ ਨੂੰ ਮਿਲੇ ਤਾਂ ਮਜ਼ਾ ਹੀ ਆ ਜਾਵੇ। ਮੂੰਗੀ ਦੀ ਦਾਲ ਦਾ ਹਲਵਾ ਵਿਆਹਾਂ ਤੇ ਤਿਓਹਾਰਾਂ ਦੀ ਮਨਪਸੰਦ ਰੈਸਿਪੀ ਸਮਝੀ ਜਾਂਦੀ ਹੈ। ਖਾਣ ਤੋਂ ਬਾਅਦ ਕੁੱਝ ਮਿੱਠਾ ਮਿਲੇ, ਤੇ ਮਿੱਠਾ ਵੀ ਹੋਵੇ ਦਾਲ ਦਾ ਹਲਵਾ ਤਾਂ ਖਾਣ ਦਾ ਮਜ਼ਾ ਹੀ ਆ ਜਾਵੇ। ਇਸ ਵਾਰ ਦੀਵਾਲੀ ‘ਤੇ ਵੀ ਤੁਸੀਂ ਘਰ ਆਏ ਮੇਹਮਾਨਾਂ ਨੂੰ ਮੂੰਗੀ ਦੀ ਦਾਲ ਦਾ ਹਲਵਾ ਪਰੋਸ ਕੇ ਦੇਖੋ। ਤੁਹਾਡੇ ਮਹਿਮਾਨ ਵਾਹ ਵਾਹ ਕਰਦੇ ਜਾਣਗੇ। ਅਸੀਂ ਤੁਹਾਨੂੰ ਦੱਸ ਰਹੇ ਹਾਂ ਤਿਓਹਾਰ ਦੇ ਇਸ ਮੌਕੇ ‘ਤੇ ਮੂੰਗੀ ਦੀ ਦਾਲ ਦਾ ਹਲਵਾ ਬਣਾਉਣ ਦਾ ਖ਼ਾਸ ਤੇ ਅਸਾਨ ਤਰੀਕਾ:

  ਮੂੰਗੀ ਦੀ ਦਾਲ ਹਲਵਾ ਬਣਾਉਣ ਲਈ ਸਮੱਗਰੀ:

  1/2 ਕਟੋਰੀ ਦੇਸੀ ਘਿਓ

  1/2 ਕਟੋਰੀ ਮੂੰਗੀ ਦੀ ਦਾਲ ਦਾ ਪਾਊਡਰ

  1/4 ਕਟੋਰੀ ਬਾਦਾਮ ਦਾ ਪੇਸਟ

  1/2 ਕਟੋਰੀ ਚੀਨੀ

  4 ਚੰਮਚੇ ਕਾਜੂ

  4 ਚੰਮਚੇ ਬਾਦਾਮ

  1 ਚੰਮਚ ਪਿਸਤਾ

  1 ਚੰਮਚ ਕਿਸ਼ਮਿਸ਼

  2 ਛੋਟੀ ਇਲਾਇਚੀ

  ਮੂੰਗੀ ਦੀ ਦਾਲ ਹਲਵਾ ਬਣਾਉਣ ਦਾ ਤਰੀਕਾ:

  ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ 2-3 ਘੰਟੇ ਪਾਣੀ ਵਿੱਚ ਭਿਉਂ ਦੇਵੋ। ਦਾਲ ਨੂੰ ਪਾਣੀ ‘ਚੋਂ ਕੱਢ ਕੇ ਬਿਨਾਂ ਪਾਣੀ ਮਿਲਾਏ ਮਿਕਸੀ ‘ਚ ਚੰਗੀ ਤਰ੍ਹਾਂ ਪੀਸ ਲਓ, ਪਰ ਇਸ ਨੂੰ ਜ਼ਿਆਦਾ ਬਰੀਕ ਨਾ ਪੀਸੋ। ਹੁਣ ਕੜਾਹੀ ਨੂੰ ਗੈਸ ‘ਤੇ ਰੱਖੋ ਅਤੇ ਉਸ ਵਿੱਚ ਘਿਓ ਪਾ ਕੇ ਗਰਮ ਹੋਣ ਦਿਓ। ਹੁਣ ਇਸ ਵਿੱਚ ਦਾਲ ਸੁੱਟ ਦਿਓ ਅਤੇ ਕੜਛੀ ਨਾਲ ਚਲਾਉਂਦੇ ਰਹੋ ਅਤੇ 20-25 ਮਿੰਟ ਹਲਕੀ ਅੱਗ ‘ਤੇ ਚੰਗੀ ਤਰ੍ਹਾਂ ਭੁੰਨ ਲਓ। ਦਾਲ ਦੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਸ ਨੂੰ ਕਿਸੇ ਅਲੱਗ ਭਾਂਡੇ ਵਿੱਚ ਕੱਢ ਕੇ ਰੱਖ ਲਓ। ਹੁਣ ਕੜਾਹੀ ‘ਚ ਮਾਵਾ ਪਾ ਕੇ ਹਲਕੀ ਅੱਗ ‘ਤੇ ਭੁੰਨ ਲਓ ਅਤੇ ਫ਼ਿਰ ਇਸ ਦਾਲ ਵਿੱਚ ਮਿਲ ਦਿਓ।

  ਇੱਕ ਭਾਂਡੇ ਵਿੱਚ ਚੀਨੀ ਅਤੇ ਚੀਨੀ ਦੀ ਬਰਾਬਰ ਮਾਤਰਾ ਵਿੱਚ ਪਾਣੀ ਉਬਾਲ ਲਈ ਧਰ ਦਿਓ। 1-2 ਮਿੰਟ ਪਕਾ ਕੇ ਚਾਸ਼ਨੀ ਤਿਆਰ ਕਰ ਲਓ। ਇਸ ਚਾਸ਼ਨੀ ਨੂੰ ਦਾਲ ਵਿੱਚ ਮਿਲਾਓ ਅਤੇ ਨਾਲ ਹੀ ਕਾਜੂ ਕਿਸ਼ਮਿਸ਼ ਵੀ ਮਿਲਾ ਦਿਓ। ਹੁਣ ਹੌਲੀ ਗੈਸ ‘ਤੇ ਹਲਵੇ ਨੂੰ 5-7 ਮਿੰਟਾਂ ਤੱਲ ਭੁੰਨ ਲਓ ਅਤੇ ਫ਼ਿਰ ਗੈਸ ਬੰਦ ਕਰ ਦਿਓ। ਹੁਣ ਇਸ ਵਿੱਚ ਪੀਸੀ ਹੋਈ ਛੋਟੀ ਇਲਾਇਚੀ ਮਿਲਾ ਲਓ। ਲਓ ਤੁਹਾਡਾ ਮੂੰਗੀ ਦੀ ਦਾਲ ਦਾ ਹਲਵਾ ਬਣ ਕੇ ਤਿਆਰ ਹੈ।

  ਇਸ ਨੂੰ ਚੰਗੀ ਤਰ੍ਹਾਂ ਕਾਜੂ, ਬਾਦਾਮ ਤੇ ਪਿਸਤੇ ਨਾਲ ਸਜਾ ਕੇ ਮਹਿਮਾਨਾਂ ਨੂੰ ਸਰਵ ਕਰੋ।
  Published by:Amelia Punjabi
  First published:
  Advertisement
  Advertisement