Home /News /lifestyle /

Moong Dal Pakodi Recipe: ਘਰੇ ਬਣਾਓ ਗਰਮਾ ਗਰਮ ਮੂੰਗ ਦਾਲ ਦੀ ਪਕੌੜੀ, ਚਾਹ ਨਾਲ ਸੁਆਦ ਹੋ ਜਾਵੇਗਾ ਦੁੱਗਣਾ

Moong Dal Pakodi Recipe: ਘਰੇ ਬਣਾਓ ਗਰਮਾ ਗਰਮ ਮੂੰਗ ਦਾਲ ਦੀ ਪਕੌੜੀ, ਚਾਹ ਨਾਲ ਸੁਆਦ ਹੋ ਜਾਵੇਗਾ ਦੁੱਗਣਾ

Moong Dal Pakodi Recipe: ਘਰੇ ਬਣਾਓ ਗਰਮਾ ਗਰਮMoong Dal Pakodi Recipe: ਘਰੇ ਬਣਾਓ ਗਰਮਾ ਗਰਮ ਮੂੰਗ ਦਾਲ ਦੀ ਪਕੌੜੀ, ਚਾਹ ਨਾਲ ਸੁਆਦ ਹੋ ਜਾਵੇਗਾ ਦੁੱਗਣਾ ਮੂੰਗ ਦਾਲ ਦੀ ਪਕੌੜੀ, ਚਾਹ ਨਾਲ ਸੁਆਦ ਹੋ ਜਾਵੇਗਾ ਦੁੱਗਣਾ

Moong Dal Pakodi Recipe: ਘਰੇ ਬਣਾਓ ਗਰਮਾ ਗਰਮMoong Dal Pakodi Recipe: ਘਰੇ ਬਣਾਓ ਗਰਮਾ ਗਰਮ ਮੂੰਗ ਦਾਲ ਦੀ ਪਕੌੜੀ, ਚਾਹ ਨਾਲ ਸੁਆਦ ਹੋ ਜਾਵੇਗਾ ਦੁੱਗਣਾ ਮੂੰਗ ਦਾਲ ਦੀ ਪਕੌੜੀ, ਚਾਹ ਨਾਲ ਸੁਆਦ ਹੋ ਜਾਵੇਗਾ ਦੁੱਗਣਾ

ਬਰਸਾਤ ਦੇ ਮੌਸਮ ਵਿੱਚ ਗਰਮ ਗਰਮ ਚਾਹ ਪੀਣਾ ਤਾਂ ਸਭ ਨੂੰ ਪਸੰਦ ਹੁੰਦਾ ਹੈ ਪਰ ਨਾਲ ਪਕੌੜੇ ਹੋਣ ਤਾਂ ਸੁਆਦ ਦੁੱਗਣਾ ਹੋ ਜਾਂਦਾ ਹੈ। ਪਕੌੜੇ ਕਈ ਕਿਸਮ ਦੇ ਹੁੰਦੇ ਹਨ। ਆਲੂ, ਪਾਲਕ, ਪਿਆਜ਼ ਦੇ ਕੁਰਕੁਰੇ ਗਰਮ ਗਰਮ ਪਕੌੜੇ ਤੇ ਨਾਲ ਚਟਨੀ ਦਾ ਧਿਆਨ ਆਉਂਦੇ ਹੀ ਮੂੰਹ ਚੋਂ ਪਾਣੀ ਆ ਜਾਂਦਾ ਹੈ। ਇਸ ਤੋਂ ਇਲਵਾ ਤੁਸੀਂ ਮੂੰਗ ਦਾਲ ਦੀ ਪਕੌੜੀ ਵੀ ਖਾ ਸਕਦੇ ਹੋ, ਇਸ ਨੂੰ ਬਣਾਉਣਾ ਆਸਾਨ ਹੈ ਤੇ ਇਹ ਸੁਆਦ ਦੇ ਮਾਮਲੇ ਵਿੱਚ ਕਾਫੀ ਹੱਟ ਕੇ ਹੁੰਦੇ ਹਨ। ਆਓ ਜਾਣਦੇ ਹਾਂ ਮੂੰਗ ਦਾਲ ਦੀ ਪਕੌੜੀ ਬਣਾਉਣ ਦੀ ਆਸਾਨ ਰੈਸਿਪੀ :

ਹੋਰ ਪੜ੍ਹੋ ...
  • Share this:

    ਮੂੰਗ ਦਾਲ ਦੀ ਪਕੌੜੀ ਬਣਾਉਣ ਲਈ ਸਮੱਗਰੀ

    2 ਕੱਪ ਮੂੰਗੀ ਦੀ ਦਾਲ, 2 ਚਮਚ ਪੀਸਿਆ ਅਦਰਕ, 3-4 ਲਸਣ ਦੀਆਂ ਕਲੀਆਂ, 1 ਬਾਰੀਕ ਕੱਟਿਆ ਹੋਇਆ ਵੱਡਾ ਪਿਆਜ਼, 1 ਟਮਾਟਰ, ਅੱਧਾ ਕੱਪ ਬਾਰੀਕ ਕੱਟਿਆ ਹੋਇਆ ਧਨੀਆ ਪੱਤੇ, ਲੂਣ, ਕਾਲੀ ਮਿਰਚ, ਅੱਧਾ ਚਮਚ ਸਾਬਤ ਧਨੀਆ

    ਮੂੰਗ ਦਾਲ ਦੀ ਪਕੌੜੀ ਬਣਾਉਣ ਦਾ ਤਰੀਕਾ : ਮੂੰਗ ਦੀ ਦਾਲ ਦੀ ਪਕੌੜੀ ਬਣਾਉਣ ਲਈ ਪਹਿਲਾਂ ਮੂੰਗੀ ਦੀ ਦਾਲ ਨੂੰ ਧੋ ਕੇ 2-3 ਘੰਟੇ ਲਈ ਭਿਓਂ ਦਿਓ। ਇਸ ਤੋਂ ਬਾਅਦ ਇਸ ਨੂੰ ਮਿਕਸਰ 'ਚ ਪੀਸ ਲਓ। ਹੁਣ ਇੱਕ ਕਟੋਰੀ ਵਿੱਚ ਮੂੰਗੀ ਦੀ ਦਾਲ ਦਾ ਪੇਸਟ ਕੱਢੋ ਅਤੇ ਬਾਰੀਕ ਕੱਟਿਆ ਹੋਇਆ ਜਾਂ ਪੀਸਿਆ ਪਿਆਜ਼ ਪਾਓ। ਬਾਰੀਕ ਕੱਟੇ ਹੋਏ ਧਨੀਆ ਪੱਤੇ ਪਾਓ ਤੇ ਅਦਰਕ ਦਾ ਪੇਸਟ ਪਾਓ। ਬਾਰੀਕ ਕੱਟਿਆ ਹੋਇਆ ਹਰਾ ਧਨੀਆ, ਸਾਬਤ ਧਨੀਆ, ਕਾਲੀ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪੀਸ ਲਓ। ਜ਼ਿਆਦਾ ਮੋਟਾ ਜਾਂ ਪਤਲਾ ਪੇਸਟ ਨਾ ਬਣਾਓ। ਇਸ ਨੂੰ ਕੁਝ ਦੇਰ ਲਈ ਇਸ ਤਰ੍ਹਾਂ ਰੱਖੋ। ਤਦ ਤੱਕ ਟਮਾਟਰਾਂ ਨੂੰ 4 ਟੁਕੜਿਆਂ ਵਿੱਚ ਕੱਟ ਕੇ ਮਿਕਸਰ ਵਿੱਚ ਪਾ ਦਿਓ।

    ਇਸ ਵਿਚ ਹਰੇ ਧਨੀਏ ਦੀਆਂ ਪੱਤੀਆਂ, ਅਦਰਕ-ਲਸਣ ਅਤੇ ਨਮਕ ਪਾਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਚਟਨੀ ਨੂੰ ਪੀਸ ਲਓ। ਇਸ ਨੂੰ ਗਾਰਨਿਸ਼ ਕਰਨ ਲਈ ਬਾਰੀਕ ਕੱਟੇ ਹੋਏ ਪਿਆਜ਼ ਅਤੇ ਹਰੇ ਧਨੀਏ ਦੀ ਵਰਤੋਂ ਕਰੋ। ਹੁਣ ਇਕ ਪੈਨ ਲਓ ਅਤੇ ਉਸ ਵਿਚ ਰਿਫਾਇੰਡ ਤੇਲ ਪਾਓ। ਪਕੌੜਿਆਂ ਲਈ ਤਿਆਰ ਕੀਤੇ ਹੋਏ ਆਟੇ 'ਚੋਂ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਭੁੰਨ ਲਓ। ਇਸੇ ਤਰ੍ਹਾਂ ਸਾਰੀਆਂ ਪਕੌੜੀਆਂ ਤਿਆਰ ਕਰ ਲਓ। ਮੂੰਗ ਦਾ ਦੀਆਂ ਪਕੌੜੀਆਂ ਦੇ ਨਾਲ ਇੱਕ ਕਟੋਰੀ ਚਟਨੀ ਨੂੰ ਟ੍ਰੇ ਵਿੱਚ ਰੱਖੋ ਅਤੇ ਸਰਵ ਕਰੋ। ਇਸ ਨੂੰ ਸ਼ਾਮ ਦੀ ਚਾਹ ਦੀ ਚੁਸਕੀ ਲੈਂਦੇ ਹੋਏ ਖਾਇਆ ਜਾ ਸਕਦਾ ਹੈ।

    Published by:Drishti Gupta
    First published:

    Tags: Food, Healthy Food