Tesco Layoff: ਦੁਨੀਆਂ ਭਰ ਦੀਆਂ ਵੱਡੀਆਂ ਅਤੇ ਦਿੱਗਜ਼ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਹਨਾਂ ਦਾ ਕਹਿਣਾ ਹੈ ਕਿ ਉਹ ਲਾਗਤ ਨੂੰ ਘੱਟ ਕਰਨ ਲਈ ਅਜਿਹਾ ਕਰ ਰਹੇ ਹਨ ਕਿਉਂਕਿ ਦੁਨੀਆਂ ਭਰ ਵਿੱਚ ਮੰਦੀ ਦੇ ਅਸਰ ਕਰਕੇ ਲਾਗਤ ਜ਼ਿਆਦਾ ਹੋ ਰਹੀ ਹੈ। ਇਸ ਲਿਸਟ ਵਿੱਚ Twitter, Facebook, Google, Amazon Bytedance ਆਦਿ ਕੰਪਨੀਆਂ ਦੇ ਨਾਮ ਸਭ ਤੋਂ ਉੱਪਰ ਹਨ।
ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਸਾਰੀਆਂ ਕੰਪਨੀਆਂ ਟੈਕਨੋਲੋਜੀ ਨਾਲ ਸਬੰਧਿਤ ਹਨ। ਪਰ ਜੇਕਰ ਕਰਮਚਾਰੀਆਂ ਦੀ ਛਾਂਟੀ ਦੀ ਗੱਲ ਕਰੀਏ ਤਾਂ ਇਹ ਸਿਰਫ ਇਸ ਖੇਤਰ ਵਿੱਚ ਹੀ ਨਹੀਂ ਹੋ ਰਹੀ ਬਲਕਿ ਹਰ ਖੇਤਰ ਵਿੱਚ ਨੌਕਰੀਆਂ ਗਵਾਉਣ ਵਾਲਿਆਂ ਦੇ ਨਾਮ ਮਿਲ ਰਹੇ ਹਨ। ਹਾਲ ਹੀ ਵਿੱਚ ਖਬਰਾਂ ਆ ਰਹੀਆਂ ਹਨ ਕਿ ਬ੍ਰਿਟੇਨ ਦੀ ਸਭ ਤੋਂ ਵੱਡੀ ਸੁਪਰਮਾਰਕੀਟ ਆਪਰੇਟਰ ਟੈਸਕੋ ਪੀਐਲਸੀ ਵੀ ਆਪਣੇ ਕਰਮਚਾਰੀਆਂ ਦੀ ਛਾਂਟੀ ਬਾਰੇ ਵਿਚਾਹਰ ਕਰ ਰਹੀ ਹੈ। ਕੰਪਨੀ ਆਪਣੇ ਮੈਨੇਜਰ ਲੈਵਲ ਦੀਆਂ ਪੋਸਟਾਂ ਨੂੰ ਘੱਟ ਕਰਨ ਬਾਰੇ ਸੋਚ ਰਹੀ ਹੈ।
ਇੰਨਾ ਹੀ ਨਹੀਂ ਬਲਕਿ ਕੰਪਨੀ ਆਪਣੇ ਸਾਰੇ ਫੂਡ ਕਾਊਂਟਰ ਅਤੇ ਹਾਟ ਡੇਲਿਸ ਬੰਦ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੈਸਲਾ ਲਾਗਤ ਨੂੰ ਘੱਟ ਕਰਨ ਲਈ ਲਿਆ ਜਾ ਰਿਹਾ ਹੈ। ਕੰਪਨੀ ਆਪਣੇ ਵੱਡੇ ਸਟੋਰਾਂ ਵਿੱਚ ਸ਼ਿਫਟ ਲੀਡਰ ਅਹੁਦਿਆਂ ਨੂੰ ਪੇਸ਼ ਕਰ ਰਹੀ ਹੈ, ਜਿਸ ਨਾਲ ਇਹ ਹੋਰ 1,750 ਪ੍ਰਬੰਧਨ ਅਹੁਦਿਆਂ ਨੂੰ ਘਟਾ ਸਕਦੀ ਹੈ। ਟੈਸਕੋ ਨੇ ਮੰਗਲਵਾਰ ਨੂੰ ਕਿਹਾ ਕਿ ਉਹ 26 ਫਰਵਰੀ ਤੋਂ ਆਪਣੇ ਫੂਡ ਕਾਊਂਟਰ ਅਤੇ ਹੌਟ ਡੇਲਿਸ ਨੂੰ ਵੀ ਬੰਦ ਕਰ ਦੇਵੇਗਾ, ਕਿਉਂਕਿ ਉਨ੍ਹਾਂ ਵਿੱਚ ਖਪਤਕਾਰਾਂ ਦੀ ਦਿਲਚਸਪੀ ਘੱਟ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ Tesco ਬ੍ਰਿਟੇਨ ਦੀ ਸਭ ਤੋਂ ਵੱਡੀ ਸੁਪਰਮਾਰਕੀਟ ਓਪਰੇਟਰ ਕੰਪਨੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਗਾਹਕ ਪੈਕ ਕੀਤੇ ਉਤਪਾਦ ਖਰੀਦਣ ਨੂੰ ਤਰਜੀਹ ਦੇ ਰਹੇ ਹਨ ਹਨ।
ਕੀ ਹੈ ਕੰਪਨੀ ਦਾ ਪਲਾਨ:
Tesco ਸਿਰਫ ਇਸ ਖੇਤਰ ਵਿੱਚ ਹੀ ਨਹੀਂ ਬਲਕਿ ਉਹ ਆਪਣੀਆਂ 8 ਫਾਰਮੇਸੀਆਂ ਨੂੰ ਬੰਦ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਕੰਪਨੀ ਕੁਝ ਸਟੋਰਾਂ ਨੂੰ ਸਾਰੀ ਰਾਤ ਦੀ ਬਜਾਏ ਦਿਨ ਵਿੱਚ ਤਬਦੀਲ ਕਰਨ ਅਤੇ ਆਪਣੇ ਕੁਝ ਡਾਕਘਰਾਂ ਵਿੱਚ ਕੰਮ ਦੇ ਘੰਟੇ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਟੈਸਕੋ ਵੇਲਵਿਨ ਵਿੱਚ ਆਪਣੇ ਮੁੱਖ ਦਫਤਰ ਵਿੱਚ ਨੌਕਰੀਆਂ ਵਿੱਚ ਕਟੌਤੀ ਕਰਨ ਵਾਲਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਭ ਨਾਲ 350 ਕਰਮਚਾਰੀਆਂ ਦੀਆਂ ਨੌਕਰੀਆਂ ਦਾਅ 'ਤੇ ਲੱਗੀਆਂ ਹਨ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਸੁਪਰਮਾਰਕੀਟ ਮਾਰਜਿਨ ਵਧਦੀ ਮਹਿੰਗਾਈ ਅਤੇ ਮਾਰਕੀਟ ਸ਼ੇਅਰ ਦੀ ਰੱਖਿਆ ਲਈ ਕੀਮਤਾਂ ਨੂੰ ਘੱਟ ਰੱਖਣ ਦੇ ਦਬਾਅ ਹੇਠ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।