Home /News /lifestyle /

ICF Railway Department Jobs: ICF ਰੇਲਵੇ ਵਿਭਾਗ ਵਿੱਚ ਨਿਕਲੀਆਂ 800 ਤੋਂ ਵੱਧ ਅਸਾਮੀਆਂ, ਜਲਦ ਕਰੋ ਅਪਲਾਈ

ICF Railway Department Jobs: ਭਾਰਤੀ ਰੇਲਵੇ ਵਿੱਚ ਨੌਕਰੀ (jobs in Indian Railway) ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਭਰਤੀ ਰੇਲਵੇ ਵਿੱਚ ਬੰਪਰ ਭਰਤੀ ਨਿੱਕਲੀ ਹੈ। ICF ਰੇਲਵੇ ਭਰਤੀ 2022 (ICF Railway Recruitment 2022) ਮੱਦੇਨਜ਼ਰ, ਰੇਲਵੇ ਵਿਭਾਗ ਨੇ 800 ਤੋਂ ਵੱਧ ਪੋਸਟਾਂ ਕੱਢੀਆਂ ਹਨ। ਹਾਲ ਹੀ ਵਿੱਚ ਇੰਟੈਗਰਲ ਕੋਚ ਫੈਕਟਰੀ, ICF ਚੇਨਈ ਨੇ ਅਪ੍ਰੈਂਟਿਸਾਂ ਦੀ ਬੰਪਰ ਭਰਤੀ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ICF ਦੀ ਅਧਿਕਾਰਤ ਵੈੱਬਸਾਈਟ pb.icf.gov.in 'ਤੇ ਜਾ ਕੇ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਦਾ ਨੋਟੀਫਿਕੇਸ਼ਨ 27 ਜੂਨ 2022 ਨੂੰ ਜਾਰੀ ਕੀਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ICF ਰੇਲਵੇ ਭਰਤੀ 2022 (ICF Railway Recruitment 2022) ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 26 ਜੁਲਾਈ 2022 ਹੈ। ICF ਰੇਲਵੇ ਦੀ ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 876 ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਤੇ ਚਾਹਵਾਨ ਉਮੀਦਵਾਰ ਆਖ਼ਰੀ ਤਾਰੀਕ ਤੋਂ ਪਹਿਲਾਂ ICF ਰੇਲਵੇ ਭਰਤੀ 2022 ਲਈ ਅਪਲਾਈ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਇਸ ਭਰਤੀ ਦੇ ਲਈ ਵਿੱਦਿਅਕ ਯੋਗਤਾ ਤੇ ਉਮਰ ਸੀਮਾ ਕੀ ਰੱਖੀ ਗਈ ਹੈ। ਇਸਦੇ ਨਾਲ ਹੀ ਇਸ ਭਤਤੀ ਨਾਲ ਸੰਬੰਧਤ ਅਰਜ਼ੀ ਪ੍ਰਕਿਰਿਆ ਕੀ ਹੈ।

ICF ਰੇਲਵੇ ਭਰਤੀ 2022 ਲਈ ਯੋਗਤਾ

ICF ਰੇਲਵੇ ਭਰਤੀ 2022 (ICF Railway Recruitment 2022) ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਗਣਿਤ ਅਤੇ ਵਿਗਿਆਨ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਇਸਦੇ ਨਾਲ ਹੀ ਰਾਸ਼ਟਰੀ ਮਿਤੀ ਸਰਟੀਫਿਕੇਟ ਧਾਰਕ ਉਮੀਦਵਾਰਾਂ ਤੋਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ICF ਰੇਲਵੇ ਭਰਤੀ 2022 ਲਈ ਉਮਰ ਸੀਮਾ

ICF ਰੇਲਵੇ ਭਰਤੀ 2022 (ICF Railway Recruitment 2022) ਲਈ, ਵੱਖ ਵੱਖ ਅਹੁਦਿਆਂ ਤਹਿਤ ਉਮਰ ਸੀਮਾ ਨਿਰਧਾਰਤ ਕੀਤੀ ਗਈ ਹੈ। ICF ਰੇਲਵੇ ਭਰਤੀ 2022 ਦੇ ਅਹੁਦਿਆਂ ਲਈ 15 ਤੋਂ 24 ਸਾਲ ਦੀ ਉਮਰ ਦੇ ਵਿਚਕਾਰ ਵਾਲੇ ਉਮੀਦਵਾਰ ਹੀ ਅਪਲਾਈ ਕਰਨ ਦੇ ਯੋਗ ਹਨ। ਇਸਦੇ ਨਾਲ ਹੀ ਇਸ ਭਰਤੀ ਦੇ ਤਹਿਤ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਉਮਰ ਸੰਬੰਧੀ ਨੂੰ ਛੋਟ ਦਿੱਤੀ ਜਾਵੇਗੀ।

ICF ਰੇਲਵੇ ਭਰਤੀ 2022 ਲਈ ਅਪਲਾਈ ਕਰਨ ਦਾ ਢੰਗ

  • ICF ਰੇਲਵੇ ਭਰਤੀ 2022 ਲਈ ਅਪਲਾਈ ਲਈ ਸਭ ਤੋਂ ਪਹਿਲਾਂ ICF ਦੀ ਅਧਿਕਾਰਤ ਵੈੱਬਸਾਈਟ pb.icf.gov.in 'ਤੇ ਜਾਓ।

  • ਇਸ ਤੋਂ ਬਾਅਦ ਪੋਰਟਲ 'ਤੇ ਲਾਗਇਨ ਕਰੋ। ਹੁਣ ਨੋਟੀਫਿਕੇਸ਼ਨ 'ਤੇ ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹ ਕੇ ਅਰਜ਼ੀ ਫਾਰਮ ਭਰੋ ਅਤੇ ਆਪਣੀ ਫੋਟੋ ਅਤੇ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਅਪਲੋਡ ਕਰੋ।

  • ਇਸ ਤੋਂ ਬਾਅਦ ਅਰਜ਼ੀ ਦੀ ਫੀਸ ਜਮ੍ਹਾਂ ਕਰੋ, ਜੋ ਕਿ ₹100 ਹੈ। ਇਸ ਭਰਤੀ ਦੀ ਨੋਟੀਫਿਕੇਸ਼ਨ ਦੇਖਣ ਲਈ, ਹੇਠਾਂ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰੋ।

Published by:rupinderkaursab
First published:

Tags: Government jobs, Job, Jobs, Jobs in india, Jobs news

ਅਗਲੀ ਖਬਰ