Home /News /lifestyle /

ਜੇਕਰ ਮੱਛਰ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਘਰੇਲੂ ਨੁਸਖੇ, ਕੋਇਲ ਤੇ ਮੈਟ ਤੋਂ ਵੀ ਜ਼ਿਆਦਾ ਕਾਰਗਰ ਹੋਣਗੇ...

ਜੇਕਰ ਮੱਛਰ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਘਰੇਲੂ ਨੁਸਖੇ, ਕੋਇਲ ਤੇ ਮੈਟ ਤੋਂ ਵੀ ਜ਼ਿਆਦਾ ਕਾਰਗਰ ਹੋਣਗੇ...

ਜੇਕਰ ਮੱਛਰ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਘਰੇਲੂ ਨੁਸਖੇ, ਕੋਇਲ ਤੇ ਮੈਟ ਤੋਂ ਵੀ ਜ਼ਿਆਦਾ ਕਾਰਗਰ ਹੋਣਗੇ... ( Image - Shutterstock

ਜੇਕਰ ਮੱਛਰ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਘਰੇਲੂ ਨੁਸਖੇ, ਕੋਇਲ ਤੇ ਮੈਟ ਤੋਂ ਵੀ ਜ਼ਿਆਦਾ ਕਾਰਗਰ ਹੋਣਗੇ... ( Image - Shutterstock

  • Share this:

ਇੱਕ ਛੋਟਾ ਜਿਹਾ ਮੱਛਰ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਹਾਲ ਹੀ 'ਚ ਦੇਸ਼ 'ਚ ਡੇਂਗੂ ਤੇਜ਼ੀ ਨਾਲ ਫੈਲਿਆ ਹੈ। ਇਸ ਬਿਮਾਰੀ ਨੇ ਕਈ ਲੋਕਾਂ ਦੀ ਜਾਨ ਵੀ ਲਈ ਹੈ। ਡੇਂਗੂ, ਮਲੇਰੀਆ ਤੇ ਪੀਲਾ ਬੁਖਾਰ ਵਰਗੀਆਂ ਗੰਭੀਰ ਬਿਮਾਰੀਆਂ ਵੀ ਮੱਛਰ ਦੇ ਕੱਟਣ ਨਾਲ ਹੁੰਦੀਆਂ ਹਨ।

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਅਸੀਂ ਮੱਛਰਾਂ ਨੂੰ ਘਰਾਂ 'ਚੋਂ ਭਜਾਉਣ 'ਚ ਅਸਫਲ ਰਹਿੰਦੇ ਹਾਂ। ਇੱਥੋਂ ਤੱਕ ਕਿ ਵਧੀਆ ਕੁਆਲਿਟੀ ਦੇ ਕੋਇਲ, ਮੈਟ ਅਤੇ ਸਪਰੇਅ ਵੀ ਮੱਛਰਾਂ ਨੂੰ ਭਜਾਉਣ ਵਿੱਚ ਅਸਫਲ ਰਹਿੰਦੇ ਹਨ। ਮੱਛਰਾਂ ਨੂੰ ਭਜਾਉਣ ਲਈ ਇਨ੍ਹਾਂ ਰਸਾਇਣਾਂ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਨ੍ਹਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਸਾਡੇ ਲਈ ਹੀ ਨੁਕਸਾਨਦਾਇਕ ਹੁੰਦਾ ਹੈ।

ਜੇਕਰ ਤੁਸੀਂ ਵੀ ਮੱਛਰਾਂ ਦੇ ਆਤੰਕ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਮੱਛਰਾਂ ਨੂੰ ਆਪਣੇ ਆਲੇ-ਦੁਆਲੇ ਉੱਡਣ ਤੋਂ ਕਾਫੀ ਹੱਦ ਤੱਕ ਰੋਕ ਸਕਦੇ ਹੋ। ਕਈ ਵਾਰ ਇਹ ਘਰੇਲੂ ਉਪਾਅ ਮਹਿੰਗੇ ਉਤਪਾਦਾਂ ਨਾਲੋਂ ਜ਼ਿਆਦਾ ਕਾਰਗਰ ਸਾਬਤ ਹੁੰਦੇ ਹਨ।

ਅਲਕੋਹਲ ਸਪਰੇਅ : ਤੁਸੀਂ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਅਲਕੋਹਲ ਦੀ ਵਰਤੋਂ ਵੀ ਕਰ ਸਕਦੇ ਹੋ। ਮੱਛਰ ਸ਼ਰਾਬ ਦੀ ਗੰਧ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਜਿਹੇ 'ਚ ਜੇਕਰ ਤੁਸੀਂ ਸਪਰੇਅ ਬੋਤਲ 'ਚ ਅਲਕੋਹਲ ਭਰ ਕੇ ਸਪਰੇਅ ਕਰੋਗੇ ਤਾਂ ਮੱਛਰ ਦੂਰ ਭੱਜ ਜਾਣਗੇ।

ਤੁਲਸੀ : ਵੈਸੇ ਤਾਂ ਤੁਲਸੀ 'ਚ ਔਸ਼ਧੀ ਗੁਣਾਂ ਦਾ ਭੰਡਾਰ ਹੁੰਦਾ ਹੈ। ਤੁਲਸੀ ਦਾ ਬੂਟਾ ਲਗਾਉਣ ਨਾਲ ਮੱਛਰ ਉਸ ਜਗ੍ਹਾ ਦੇ ਨੇੜੇ ਨਹੀਂ ਆਉਂਦੇ। ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤਾਂ ਤੁਲਸੀ ਦਾ ਰਸ ਕੱਢ ਕੇ ਸਰੀਰ 'ਤੇ ਲਗਾਓ। ਇਸ ਨਾਲ ਮੱਛਰ ਦੇ ਕੱਟਣ ਤੋਂ ਵੀ ਰਾਹਤ ਮਿਲੇਗੀ।

ਕਪੂਰ : ਭਾਵੇਂ ਕਪੂਰ ਦੀ ਵਰਤੋਂ ਪੂਜਾ ਸਮੱਗਰੀ ਦੇ ਰੂਪ 'ਚ ਕੀਤੀ ਜਾਂਦੀ ਹੈ ਪਰ ਇਹ ਘਰ 'ਚੋਂ ਮੱਛਰਾਂ ਨੂੰ ਭਜਾਉਣ ਦਾ ਵੀ ਬਹੁਤ ਕਾਰਗਰ ਤਰੀਕਾ ਹੈ। ਜੇਕਰ ਸ਼ਾਮ ਨੂੰ ਘਰ 'ਚ ਮੱਛਰਾਂ ਦਾ ਆਤੰਕ ਵਧ ਜਾਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਕਮਰੇ ਦੀਆਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿਓ ਅਤੇ ਫਿਰ ਕਪੂਰ ਜਲਾਓ। ਕਪੂਰ ਦਾ ਧੂੰਆਂ ਸਾਰੇ ਕਮਰੇ ਵਿੱਚ ਫੈਲ ਜਾਵੇਗਾ। ਇਸ ਤੋਂ ਬਾਅਦ ਮੁੱਖ ਦਰਵਾਜ਼ਾ ਖੋਲ੍ਹੋ। ਅਜਿਹਾ ਕਰਨ ਨਾਲ ਸਾਰੇ ਮੱਛਰ ਧੂੰਏਂ ਕਾਰਨ ਦੂਰ ਭੱਜ ਜਾਣਗੇ।

ਲਸਣ : ਲਸਣ ਅਤੇ ਪੁਦੀਨੇ ਦੀ ਵਰਤੋਂ ਮੱਛਰਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਲਸਣ ਦੀ ਬਦਬੂ ਤੋਂ ਮੱਛਰ ਦੂਰ ਭੱਜਦੇ ਹਨ, ਇਸ ਲਈ ਲਸਣ ਦਾ ਰਸ ਮਿਲਾ ਕੇ ਸਰੀਰ 'ਤੇ ਲਗਾਉਣ ਨਾਲ ਮੱਛਰ ਨੇੜੇ ਨਹੀਂ ਆਉਣਗੇ। ਪੁਦੀਨੇ ਦਾ ਰਸ ਵੀ ਇਸੇ ਤਰ੍ਹਾਂ ਕੰਮ ਕਰਦਾ ਹੈ।

ਮੈਰੀਗੋਲਡ, ਲੈਵੈਂਡਰ ਫਲਾਵਰ : ਮੈਰੀਗੋਲਡ ਅਤੇ ਲੈਵੇਂਡਰ ਫੁੱਲ ਦੀ ਖੁਸ਼ਬੂ ਮੱਛਰਾਂ ਨੂੰ ਭਜਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਘਰ ਦੇ ਕਮਰਿਆਂ ਵਿੱਚ ਸਪ੍ਰੇ ਦੇ ਰੂਪ ਵਿੱਚ ਲੈਵੇਂਡਰ ਤੇਲ ਦੀ ਵਰਤੋਂ ਕਰ ਸਕਦੇ ਹੋ। ਮੈਰੀਗੋਲਡ ਫੁੱਲ ਦੀ ਖੁਸ਼ਬੂ ਮੱਛਰਾਂ ਅਤੇ ਉੱਡਣ ਵਾਲੇ ਕੀੜਿਆਂ ਨੂੰ ਭਜਾਉਣ ਲਈ ਬਹੁਤ ਫਾਇਦੇਮੰਦ ਹੈ।

ਗੋਬਰ ਦੀਆਂ ਪਾਥੀਆਂ: ਗਾਂ ਦੇ ਗੋਬਰ ਦੀਆਂ ਪਾਥੀਆਂ ਦੀ ਵਰਤੋਂ ਘਰ ਤੋਂ ਮੱਛਰਾਂ ਨੂੰ ਦੂਰ ਕਰਨ ਲਈ ਵੀ ਇੱਕ ਵਧੀਆ ਘਰੇਲੂ ਉਪਾਅ ਹੈ। ਜਦੋਂ ਕਮਰੇ ਵਿੱਚ ਬਹੁਤ ਜ਼ਿਆਦਾ ਮੱਛਰ ਹੁੰਦੇ ਹਨ, ਉਸ ਸਮੇਂ ਘਰ ਦੀਆਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿਓ। ਗੋਬਰ ਦੀਆਂ ਪਾਥੀਆਂ ਦਾ ਧੂਆਂ ਘਰ ਦੇ ਸਾਰੇ ਮੱਛਰਾਂ ਨੂੰ ਭਜਾ ਦੇਵੇਗਾ।

ਪੂਰੀ ਬਾਹਾਂ ਵਾਲੇ ਕੱਪੜੇ ਪਾਓ : ਮੱਛਰ ਦੇ ਕੱਟਣ ਤੋਂ ਬਚਣ ਲਈ ਘਰ ਵਿਚ ਪੂਰੀਆਂ ਬਾਹਾਂ ਵਾਲੀ ਕਮੀਜ਼ ਪਾਓ ਅਤੇ ਨਾਲ ਹੀ ਮੱਛਰਾਂ ਨੂੰ ਭਜਾਉਣ ਦੇ ਸਾਰੇ ਉਪਾਅ ਕਰੋ। ਇਸ ਨਾਲ ਮੱਛਰ ਦੇ ਕੱਟਣ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਘਰ ਦੇ ਅੰਦਰ ਜਾਂ ਆਲੇ-ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ ਕਿਉਂਕਿ ਇਨ੍ਹਾਂ ਕਰਕੇ ਮੱਛਰ ਦੇ ਲਾਰਵੇ ਪੈਦਾ ਹੁੰਦੇ ਹਨ।

(Disclaimer : ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)

Published by:Gurwinder Singh
First published:

Tags: Health, Health tips, Lifestyle, Mosquitoe