ਸੋਸ਼ਲ ਮੀਡੀਆ ਉੱਤੇ ਇੰਨਾ ਦਿਨੀਂ ਮਾਂ ਦੀ ਇੱਕ ਬੇਟੇ ਨੂੰ ਚੱਪਲਾਂ ਨਾਲ ਕੁਟਾਪਾ ਕਰਨ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੇਟਾ ਏਅਰਪੋਰਟ ਉੱਤੇ ਆਪਣੀ ਮਾਂ ਨੂੰ ਲੈਣ ਪਹੁੰਚਿਆ ਤਾਂ ਅਚਾਨਕ ਉਸਦੀ ਚੱਪਲਾਂ ਨਾਲ ਮਾਰ ਕੁੱਟ ਹੋਣ ਲੱਗੀ। ਇਹ ਸਾਰੀ ਘਟਨਾ ਦੇਖ ਕੇ ਆਲੇ –ਦੁਆਲੇ ਖੜੇ ਲੋਕ ਹੈਰਾਨ ਹੋ ਜਾਂਦੇ ਹਨ। ਇਹ ਵੀਡੀਓ ਅਭਿਨੇਤਾ ਅਨਵਰ ਜਿਬਾਵੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
ਦਰਅਸਲ ਅਨਵਰ ਅਕਸਰ ਫਨੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਨਵੀਂ ਵੀਡੀਓ 'ਚ ਉਹ ਏਅਰਪੋਰਟ 'ਤੇ ਆਪਣੀ ਮਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਜਿਬਾਵੀ ਨੇ ਇੱਕ ਗੁਲਦਸਤਾ ਅਤੇ ਇੱਕ ਕਾਰਡ ਫੜਿਆ ਹੋਇਆ ਹੈ। ਕਾਰਡ 'ਤੇ ਲਿਖਿਆ ਹੈ - "ਮੇਰੀ ਮਾਂ ਵਾਪਸ ਆ ਗਈ ਹੈ।" ਪਰ ਜਿਵੇਂ ਹੀ ਉਹ ਆਪਣੀ ਮਾਂ ਦੇ ਨੇੜੇ ਗਿਆ ਤਾਂ ਮਾਂ ਨੇ ਉਸ ਦੀ ਕੁੱਟਮਾਰ ਕੀਤੀ, ਉਹ ਵੀ ਚੱਪਲਾਂ ਨਾਲ। ਇਹ ਪ੍ਰੈਂਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਅਨਵਰ ਜਿਬਾਵੀ ਦੁਆਰਾ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਸ ਵੀਡੀਓ ਨੂੰ 138 ਮਿਲੀਅਨ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ। ਨਾਲ ਹੀ, ਵੀਡੀਓ ਨੂੰ ਹੁਣ ਤੱਕ 50 ਲੱਖ ਤੋਂ ਵੱਧ ਯੂਜ਼ਰਜ਼ ਪਸੰਦ ਕਰ ਚੁੱਕੇ ਹਨ। ਇਸ 'ਤੇ ਕਰੀਬ 60 ਹਜ਼ਾਰ ਯੂਜ਼ਰਸ ਨੇ ਕਮੈਂਟ ਵੀ ਕੀਤਾ ਹੈ।
ਜਿਬਾਵੀ ਦੇ ਵੀਡੀਓ 'ਤੇ ਅਲੀ ਸਾਲੇਹ ਨਾਂ ਦੇ ਯੂਜ਼ਰ ਨੇ ਲਿਖਿਆ- 'ਤੁਹਾਨੂੰ ਬੇਟਾ ਦੇਖ ਕੇ ਖੁਸ਼ੀ ਹੋਈ'। ਇਸ ਦੇ ਨਾਲ ਹੀ ਅਬੀਰ ਅਲਸ਼ੱਟੀ ਨਾਂ ਦੇ ਯੂਜ਼ਰ ਨੇ ਲਿਖਿਆ- 'ਪਿਆਰ ਜ਼ਾਹਰ ਕਰਨ ਦਾ ਸਭ ਤੋਂ ਪੱਕਾ ਤਰੀਕਾ'। ਇਕ ਹੋਰ ਯੂਜ਼ਰ ਮਾਈਕਲ ਵਿਲਸਨ ਨੇ ਕਿਹਾ- 'ਜਦੋਂ ਵੀ ਮੈਂ ਇਹ ਦੇਖਦਾ ਹਾਂ ਮੈਂ ਹੱਸਦਾ ਹਾਂ।'
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।