Home /News /lifestyle /

Edible Oil Prices: ਮਦਰ ਡੇਅਰੀ ਨੇ ਖਾਣ ਵਾਲਾ ਤੇਲ ਕੀਤਾ ਸਸਤਾ! ਜਾਣੋ ਕਿੰਨੀ ਘਟਾਈ ਕੀਮਤ

Edible Oil Prices: ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਆਮ ਆਦਮੀ ਨੂੰ ਰਾਹਤ ਦੇਣ ਲਈ, ਮਦਰ ਡੇਅਰੀ (Mother Dairy) ਨੇ ਵੀਰਵਾਰ ਨੂੰ ਸੋਇਆਬੀਨ ਅਤੇ ਰਾਈਸ ਬ੍ਰਾਨ ਤੇਲ ਦੀਆਂ ਕੀਮਤਾਂ ਵਿੱਚ 14 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਮਦਰ ਡੇਅਰੀ (Mother Dairy) ਨੇ ਇਹ ਕਟੌਤੀ ਤੇਲ ਕੰਪਨੀਆਂ ਨੂੰ ਖਾਣ ਵਾਲੇ ਤੇਲ ਦੀਆਂ ਵਿਸ਼ਵਵਿਆਪੀ ਕੀਮਤਾਂ ਵਿੱਚ ਆਈ ਗਿਰਾਵਟ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਹੈ।

ਹੋਰ ਪੜ੍ਹੋ ...
  • Share this:

14 ਰੁਪਏ ਤੱਕ ਘਟੀਆਂ ਧਾਰਾ ਬ੍ਰਾਂਡ ਦੇ ਤੇਲ ਦੀਆਂ ਕੀਮਤਾਂ

ਮਦਰ ਡੇਅਰੀ (Mother Dairy), ਦਿੱਲੀ-ਐਨਸੀਆਰ ਵਿੱਚ ਦੁੱਧ ਦੇ ਪ੍ਰਮੁੱਖ ਸਪਲਾਇਰਾਂ ਵਿੱਚੋਂ ਇੱਕ, ਧਾਰਾ (Dhara) ਬ੍ਰਾਂਡ ਦੇ ਤਹਿਤ ਖਾਣ ਵਾਲੇ ਤੇਲ ਵੀ ਵੇਚਦੀ ਹੈ।

ਕੰਪਨੀ ਦੇ ਬੁਲਾਰੇ ਨੇ ਕਿਹਾ, “ਸਰਕਾਰੀ ਦਖਲ ਤੋਂ ਬਾਅਦ ਖਪਤਕਾਰਾਂ ਨੂੰ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਫਾਇਦਾ ਦਿੰਦੇ ਹੋਏ, ਅਸੀਂ ਧਾਰਾ ਸੋਇਆਬੀਨ ਆਇਲ (Dhara Soyabean Oil) ਅਤੇ ਧਾਰਾ ਰਾਈਸ ਬ੍ਰਾਨ (Dhara Rice Bran Oil) ਤੇਲ ਦੀ ਐਮਆਰਪੀ ਵਿੱਚ 14 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਨਵੀਆਂ ਕੀਮਤਾਂ ਵਾਲੇ ਉਤਪਾਦ ਅਗਲੇ ਹਫ਼ਤੇ ਤੱਕ ਬਾਜ਼ਾਰ ਵਿੱਚ ਉਪਲਬਧ ਹੋਣਗੇ।

ਕੀਮਤਾਂ ਵਿੱਚ ਕਟੌਤੀ ਤੋਂ ਬਾਅਦ, ਧਾਰਾ ਰਿਫਾਇੰਡ ਸੋਇਆਬੀਨ ਤੇਲ (ਪੌਲੀ ਪੈਕ) ਮੌਜੂਦਾ ਕੀਮਤ 194 ਰੁਪਏ ਪ੍ਰਤੀ ਲੀਟਰ ਦੇ ਮੁਕਾਬਲੇ 180 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੋਵੇਗਾ। ਧਾਰਾ ਰਿਫਾਇੰਡ ਰਾਈਸ ਬ੍ਰਾਨ (ਪੌਲੀ ਪੈਕ) ਤੇਲ ਦੇ ਮਾਮਲੇ ਵਿੱਚ, ਕੀਮਤ 194 ਰੁਪਏ ਪ੍ਰਤੀ ਲੀਟਰ ਤੋਂ ਘੱਟ ਕੇ 185 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

ਕੰਪਨੀ ਨੇ ਪਿਛਲੇ ਮਹੀਨੇ ਵੀ ਕੀਮਤਾਂ 'ਚ ਕੀਤੀ ਸੀਕਟੌਤੀ

ਕੰਪਨੀ ਨੂੰ ਅਗਲੇ 15-20 ਦਿਨਾਂ ਵਿੱਚ ਸੂਰਜਮੁਖੀ ਦੇ ਤੇਲ ਦੀ MRP (Maximum Retail Price) ਵਿੱਚ ਕਮੀ ਦੀ ਉਮੀਦ ਹੈ। ਮਦਰ ਡੇਅਰੀ (Mother Dairy) ਨੇ 16 ਜੂਨ ਨੂੰ ਆਪਣੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਸੀ ਕਿਉਂਕਿ ਵਿਸ਼ਵ ਬਾਜ਼ਾਰਾਂ ਵਿੱਚ ਕੀਮਤਾਂ ਵਿੱਚ ਨਰਮੀ ਆਈ ਸੀ।

Published by:rupinderkaursab
First published:

Tags: Business, Edible Oil Price Today, Healthy oils, Oil, Rice