Motorola ਨੇ ਭਾਰਤ ਵਿੱਚ ਮਿਡਰੇਂਜ ਮਾਰਕਿਟ ਵਿੱਚ ਦਮਦਾਰ ਸਮਾਰਟਫੋਨ ਲਾਂਚ ਕੀਤੇ ਹਨ ਤੇ ਮਾਰਕੀਟ ਉੱਤੇ ਆਪਣੀ ਪਕੜ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। Motorola ਹੁਣ ਭਾਰਤ ਵਿੱਚ ਇੱਕ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਨਵੇਂ ਸਮਾਰਟਫੋਨ ਦਾ ਨਾਂ Moto E32 ਹੋਵੇਗਾ। ਮੋਟੋਰੋਲਾ ਨੇ ਆਪਣੇ ਸੋਸ਼ਲ ਮੀਡੀਆ ਚੈਨਲ ਰਾਹੀਂ ਇਸ ਸਬੰਧ 'ਚ ਕਿਹਾ ਕਿ ਉਹ ਜਲਦ ਹੀ ਭਾਰਤ 'ਚ Moto E32 ਸਮਾਰਟਫੋਨ ਲਾਂਚ ਕਰੇਗੀ।
ਘੋਸ਼ਣਾ ਦੇ ਅਨੁਸਾਰ ਨਵਾਂ ਫੋਨ 7 ਅਕਤੂਬਰ ਯਾਨੀ ਕਿ ਕਲੱ ਲਾਂਚ ਕੀਤਾ ਜਾਵੇਗਾ। ਧਿਆਨ ਯੋਗ ਹੈ ਕਿ ਕੰਪਨੀ ਨੇ ਹਾਲ ਹੀ 'ਚ ਆਪਣੀ G ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ Moto G72 ਹੈਂਡਸੈੱਟ ਲਾਂਚ ਕੀਤਾ ਸੀ। ਲਾਂਚ ਦੀ ਤਾਰੀਖ ਦੇ ਨਾਲ, ਮੋਟੋਰੋਲਾ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਆਉਣ ਵਾਲੇ ਮੋਟੋ E32 ਨੂੰ ਫਲਿੱਪਕਾਰਟ ਦੁਆਰਾ ਵੇਚਿਆ ਜਾਵੇਗਾ। ਫਲਿੱਪਕਾਰਟ ਨੇ ਇਸ ਆਉਣ ਵਾਲੇ ਫੋਨ ਦੀ ਮਾਈਕ੍ਰੋਸਾਈਟ ਵੀ ਲਾਈਵ ਕਰ ਦਿੱਤੀ ਹੈ। ਬ੍ਰਾਂਡ ਨੇ ਕਿਹਾ ਹੈ ਕਿ ਆਉਣ ਵਾਲੇ ਈ-ਸੀਰੀਜ਼ ਦੇ ਸਮਾਰਟਫੋਨ 'ਚ IPS LCD ਡਿਸਪਲੇਅ ਹੋਵੇਗੀ। ਇਸ ਦਾ ਰਿਫਰੈਸ਼ ਰੇਟ 90Hz ਹੋਵੇਗਾ। Moto E32 ਦੇ ਭਾਰਤੀ ਵੇਰੀਐਂਟ ਵਿੱਚ ਗਲੋਬਲ ਵੇਰੀਐਂਟ ਨਾਲੋਂ ਵੱਖ ਵਿਸ਼ੇਸ਼ਤਾਵਾਂ ਹੋਣਗੀਆਂ।
ਆਓ ਜਾਣਦੇ ਹਾਂ Moto E32 ਵਿੱਚ ਕੀ ਹੋਵੇਗਾ ਖਾਸ
Moto E32 ਇੱਕ ਡਿਊਲ-ਰੀਅਰ ਕੈਮਰਾ ਸੈਟਅਪ ਦੇ ਨਾਲ ਆਵੇਗਾ, ਜਿਸ ਵਿੱਚ ਇੱਕ 50MP ਪ੍ਰਾਇਮਰੀ ਸ਼ੂਟਰ ਅਤੇ ਇੱਕ 2MP ਡੈਪਥ ਸੈਂਸਰ ਸ਼ਾਮਲ ਹੋਵੇਗਾ। ਇਸ 'ਚ ਸੈਲਫੀ ਅਤੇ ਵੀਡੀਓ ਕਾਲ ਲਈ ਫਰੰਟ 'ਤੇ 8MP ਕੈਮਰਾ ਮਿਲੇਗਾ। ਇਹ ਫੋਨ ਆਈਸਬਰਗ ਬਲੂ ਅਤੇ ਕੋਸਮਿਕ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਇਸ ਫੋਨ ਦਾ ਡਿਜ਼ਾਈਨ ਵਾਟਰ ਰਿਪਲੇਂਟ ਹੈ। ਆਉਣ ਵਾਲੇ ਈ-ਸੀਰੀਜ਼ ਦੇ ਸਮਾਰਟਫੋਨ ਨੂੰ 1600×720 ਪਿਕਸਲ ਰੈਜ਼ੋਲਿਊਸ਼ਨ ਵਾਲਾ 6.5-ਇੰਚ ਦਾ IPS LCD ਡਿਸਪਲੇ ਪੈਨਲ ਮਿਲੇਗਾ।
ਇਹ ਡਿਸਪਲੇ 90Hz ਦੀ ਰਿਫਰੈਸ਼ ਰੇਟ ਅਤੇ 20:9 ਆਸਪੈਕਟ ਰੇਸ਼ੋ ਨਾਲ ਆਉਂਦੀ ਹੈ। ਸਮਾਰਟਫੋਨ ਇੱਕ ਆਕਟਾ-ਕੋਰ ਮੀਡੀਆਟੇਕ ਹੈਲੀਓ G37 ਪ੍ਰੋਸੈਸਰ ਅਤੇ ਪਾਵਰਵੀਆਰ GE8320 GPU ਨੂੰ ਸਪੋਰਟ ਕਰੇਗਾ। ਇਸ ਵਿੱਚ 4GB ਰੈਮ ਅਤੇ 64GB ਸਟੋਰੇਜ ਮਿਲੇਗੀ। ਹਾਲਾਂਕਿ ਯੂਜ਼ਰਸ ਮਾਈਕ੍ਰੋਐੱਸਡੀ ਕਾਰਡ ਸਲਾਟ ਰਾਹੀਂ ਸਟੋਰੇਜ ਨੂੰ ਹੋਰ ਵਧਾ ਸਕਣਗੇ।
ਸਮਾਰਟਫੋਨ ਐਂਡ੍ਰਾਇਡ 12 ਦੇ ਨਾਲ ਪ੍ਰੀ-ਲੋਡ ਹੋਵੇਗਾ ਅਤੇ ਦੋ ਸਾਲਾਂ ਲਈ ਸਕਿਓਰਿਟੀ ਪੈਚ ਅਪਡੇਟ ਪ੍ਰਾਪਤ ਹੋ ਸਕਣਗੇ। ਕਨੈਕਟੀਵਿਟੀ ਲਈ ਫੋਨ 'ਚ ਡਿਊਲ ਸਿਮ, 4ਜੀ, ਵਾਈ-ਫਾਈ, ਬਲੂਟੁੱਥ 5.0, GPS, ਗਲੋਨਾਸ ਅਤੇ ਗੈਲੀਲੀਓ ਵਰਗੇ ਵਿਕਲਪ ਮਿਲਣਗੇ। ਸਮਾਰਟਫੋਨ 'ਚ 5000mAh ਦੀ ਬੈਟਰੀ ਮਿਲੇਗੀ ਅਤੇ ਇਹ 10W ਚਾਰਜਿੰਗ ਨੂੰ ਸਪੋਰਟ ਕਰੇਗਾ। ਫੋਨ ਚਾਰਜਿੰਗ ਅਤੇ ਡਾਟਾ ਟ੍ਰਾਂਸਫਰ ਲਈ ਟਾਈਪ-ਸੀ ਪੋਰਟ ਪੋਰਟ ਮਿਲੇਗਾ। ਇਸ ਤੋਂ ਇਲਾਵਾ ਫੋਨ 'ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸਕੈਨਰ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Tech updates, Technology