Home /News /lifestyle /

Motor Insurance Policy: ਸੁਰੱਖਿਅਤ ਡਰਾਈਵਿੰਗ ਕਰਨ ਵਾਲਿਆਂ ਨੂੰ ਦੇਣਾ ਪਵੇਗਾ ਘੱਟ ਪ੍ਰੀਮੀਅਮ, ਪੜ੍ਹੋ IRDA ਦਾ ਪ੍ਰਸਤਾਵ

Motor Insurance Policy:  ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਨੇ ਬੁੱਧਵਾਰ ਨੂੰ ਆਮ ਬੀਮਾ ਕੰਪਨੀਆਂ ਨੂੰ ਟੈਕ-ਅਧਾਰਿਤ 2 ਸੰਕਲਪ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ। ਨਵੇਂ ਸੰਕਲਪਾਂ ਦੇ ਤਹਿਤ, ਲੋਕ ਹੁਣ ਇੱਕ ਹੱਦ ਤੱਕ ਵਾਹਨ ਦੇ ਪ੍ਰੀਮੀਅਮ ਦਾ ਫੈਸਲਾ ਕਰ ਸਕਣਗੇ।

ਹੋਰ ਪੜ੍ਹੋ ...
  • Share this:
Motor Insurance Policy:  ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਨੇ ਬੁੱਧਵਾਰ ਨੂੰ ਆਮ ਬੀਮਾ ਕੰਪਨੀਆਂ ਨੂੰ ਟੈਕ-ਅਧਾਰਿਤ 2 ਸੰਕਲਪ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ। ਨਵੇਂ ਸੰਕਲਪਾਂ ਦੇ ਤਹਿਤ, ਲੋਕ ਹੁਣ ਇੱਕ ਹੱਦ ਤੱਕ ਵਾਹਨ ਦੇ ਪ੍ਰੀਮੀਅਮ ਦਾ ਫੈਸਲਾ ਕਰ ਸਕਣਗੇ।

ਜੇਕਰ ਤੁਸੀਂ ਸੁਰੱਖਿਅਤ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਘੱਟ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਦੂਜੇ ਪਾਸੇ ਜੇਕਰ ਤੁਸੀਂ ਰੈਸ਼ ਡਰਾਈਵਿੰਗ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਇਰਡਾ ਨੇ ਇਕ ਬਿਆਨ 'ਚ ਕਿਹਾ ਕਿ ਜਨਰਲ ਬੀਮਾ ਸੈਕਟਰ ਨੂੰ ਪਾਲਿਸੀਧਾਰਕਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਸੁਧਾਰਨ ਅਤੇ ਅਨੁਕੂਲ ਬਣਾਉਣ ਦੀ ਲੋੜ ਹੈ। IRDA ਨੇ 2 ਤਕਨੀਕੀ ਆਧਾਰਿਤ ਸੰਕਲਪਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਵਿੱਚੋਂ ਇੱਕ ਹੈ 'ਪੇ ਹਾਉ ਯੂ ਡਰਾਈਵ' ਅਤੇ ਦੂਜਾ ਹੈ 'ਪੇ ਐਜ਼ ਯੂ ਡਰਾਈਵ'।

ਜਿਵੇਂ ਦੀ ਡ੍ਰਾਈਵਿੰਗ, ਓਵੇਂ ਦਾ ਭੁਗਤਾਨ (Pay How You Drive)
ਇੱਥੇ ਪ੍ਰੀਮੀਅਮ ਵਾਹਨ ਚਲਾਉਣ ਦੇ ਢੰਗ 'ਤੇ ਨਿਰਭਰ ਕਰੇਗਾ। ਜੇਕਰ ਤੁਸੀਂ ਵਾਹਨ ਨੂੰ ਸਹੀ ਢੰਗ ਨਾਲ ਚਲਾਉਂਦੇ ਹੋ ਤਾਂ ਤੁਹਾਨੂੰ ਘੱਟ ਬੀਮਾ ਪ੍ਰੀਮੀਅਮ ਅਦਾ ਕਰਨਾ ਪਵੇਗਾ। ਜਦੋਂ ਕਿ ਗਲਤ ਡਰਾਈਵਿੰਗ ਲਈ ਤੁਹਾਡਾ ਪ੍ਰੀਮੀਅਮ ਵਧੇਗਾ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਰੇਸ਼ ਡਰਾਈਵਿੰਗ ਦੀਆਂ ਘਟਨਾਵਾਂ 'ਚ ਕਮੀ ਆਵੇਗੀ। ਰਿਲਾਇੰਸ ਜਨਰਲ ਇੰਸ਼ੋਰੈਂਸ ਦੇ ਸੀਈਓ ਰਾਕੇਸ਼ ਜੈਨ ਦਾ ਕਹਿਣਾ ਹੈ ਕਿ ਇਸ ਨਾਲ ਵਾਹਨ ਮਾਲਕਾਂ ਨੂੰ ਆਪਣੇ ਵਾਹਨਾਂ ਦੀ ਜ਼ਿਆਦਾ ਦੇਖਭਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਜਿੰਨੀ ਡ੍ਰਾਈਵਿੰਗ ਉਸ ਹਿਸਾਬ ਨਾਲ ਪ੍ਰੀਮੀਅਮ (Pay As You Drive)
ਇਸ ਯੋਜਨਾ ਤਹਿਤ ਉਨ੍ਹਾਂ ਡਰਾਈਵਰਾਂ ਨੂੰ ਲਾਭ ਮਿਲੇਗਾ ਜੋ ਜ਼ਿਆਦਾ ਗੱਡੀ ਨਹੀਂ ਚਲਾਉਂਦੇ। ਪਾਲਿਸੀਬਾਜ਼ਾਰ ਦੇ ਅਸ਼ਵਿਨੀ ਦੂਬੇ ਦਾ ਕਹਿਣਾ ਹੈ ਕਿ IRDA ਦੇ ਨਵੇਂ ਦਿਸ਼ਾ-ਨਿਰਦੇਸ਼ ਗਾਹਕਾਂ ਨੂੰ ਆਪਣੇ ਪ੍ਰੀਮੀਅਮ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨਗੇ।

ਉਨ੍ਹਾਂ ਕਿਹਾ ਕਿ ਇਹ ਬੀਮਾ ਕੰਪਨੀ ਅਤੇ ਗਾਹਕ ਦੋਵਾਂ ਲਈ ਫਾਇਦੇਮੰਦ ਹੈ। ਦੂਬੇ ਦੇ ਅਨੁਸਾਰ, ਜੇਕਰ ਇੱਕ ਵਿਅਕਤੀ ਹਰ ਮਹੀਨੇ 200-300 ਕਿਲੋਮੀਟਰ ਅਤੇ ਦੂਜਾ ਵਿਅਕਤੀ 1200-1500 ਕਿਲੋਮੀਟਰ ਡਰਾਈਵ ਕਰਦਾ ਹੈ, ਤਾਂ ਦੋਵਾਂ ਲਈ ਪ੍ਰੀਮੀਅਮ ਹੁਣ ਇੱਕ ਸਮਾਨ ਨਹੀਂ ਹੋਵੇਗਾ। ਇੱਥੇ ਪਹਿਲੇ ਵਿਅਕਤੀ ਨੂੰ ਘੱਟ ਪ੍ਰੀਮੀਅਮ ਦੇਣਾ ਹੋਵੇਗਾ। ਉਸ ਦਾ ਕਹਿਣਾ ਹੈ ਕਿ ਜੋ ਵਿਅਕਤੀ ਜ਼ਿਆਦਾ ਗੱਡੀ ਚਲਾ ਰਿਹਾ ਹੈ, ਉਸ ਨੂੰ ਹਾਦਸੇ ਅਤੇ ਨੁਕਸਾਨ ਦਾ ਖਤਰਾ ਵੀ ਜ਼ਿਆਦਾ ਹੈ।

ਫਲੋਟਰ ਪਾਲਿਸੀ ਦੀ ਵੀ ਮਿਲ ਗਈ ਹੈ ਇਜਾਜ਼ਤ
IRDA ਨੇ ਬੀਮਾ ਯੋਜਨਾਵਾਂ ਵਿੱਚ ਫਲੋਟਰ ਪਾਲਿਸੀ ਦੀ ਵੀ ਇਜਾਜ਼ਤ ਦਿੱਤੀ ਹੈ। ਜੇਕਰ ਕਿਸੇ ਵਿਅਕਤੀ ਦੇ ਨਾਂ 'ਤੇ ਕਈ ਵਾਹਨ ਹਨ, ਤਾਂ ਇਸ ਯੋਜਨਾ ਦੇ ਤਹਿਤ, ਉਸ ਦੇ ਸਾਰੇ ਵਾਹਨਾਂ ਨੂੰ 1 ਬੀਮੇ ਦੇ ਤਹਿਤ ਸੁਰੱਖਿਆ ਕਵਰ ਮਿਲੇਗਾ।
Published by:rupinderkaursab
First published:

Tags: Business, Businessman, Health insurance, Insurance, Insurance Policy

ਅਗਲੀ ਖਬਰ