Home /News /lifestyle /

Motor Insurance: ਵਾਹਨ ਦੁਰਘਟਨਾ ਲਈ ਕੀਤਾ ਦਾਅਵਾ ਇਸ ਕਾਰਨ ਹੋ ਸਕਦਾ ਹੈ ਰੱਦ! ਜਾਣੋ ਕੀ ਕਹਿੰਦੇ ਹਨ ਵਾਹਨ ਬੀਮਾ ਪਾਲਿਸੀ ਨਿਯਮ

Motor Insurance: ਵਾਹਨ ਦੁਰਘਟਨਾ ਲਈ ਕੀਤਾ ਦਾਅਵਾ ਇਸ ਕਾਰਨ ਹੋ ਸਕਦਾ ਹੈ ਰੱਦ! ਜਾਣੋ ਕੀ ਕਹਿੰਦੇ ਹਨ ਵਾਹਨ ਬੀਮਾ ਪਾਲਿਸੀ ਨਿਯਮ

Motor Insurance: ਵਾਹਨ ਦੁਰਘਟਨਾ ਲਈ ਕੀਤਾ ਦਾਅਵਾ ਇਸ ਕਾਰਨ ਹੋ ਸਕਦਾ ਹੈ ਰੱਦ! ਜਾਣੋ ਕੀ ਕਹਿੰਦੇ ਹਨ ਵਾਹਨ ਬੀਮਾ ਪਾਲਿਸੀ ਨਿਯਮ

Motor Insurance: ਵਾਹਨ ਦੁਰਘਟਨਾ ਲਈ ਕੀਤਾ ਦਾਅਵਾ ਇਸ ਕਾਰਨ ਹੋ ਸਕਦਾ ਹੈ ਰੱਦ! ਜਾਣੋ ਕੀ ਕਹਿੰਦੇ ਹਨ ਵਾਹਨ ਬੀਮਾ ਪਾਲਿਸੀ ਨਿਯਮ

Motor Insurance: ਕੁਝ ਕੰਪਨੀਆਂ ਦਾਅਵਾ ਦਾਇਰ ਕਰਨ ਲਈ ਬੀਮੇ ਵਾਲੇ ਨੂੰ ਦੁਰਘਟਨਾ ਦੀ ਮਿਤੀ ਤੋਂ ਵੱਧ ਤੋਂ ਵੱਧ ਸੱਤ ਦਿਨਾਂ ਦਾ ਸਮਾਂ ਦਿੰਦੀਆਂ ਹਨ। ਹਾਲਾਂਕਿ, ਇਹ ਸਮਾਂ ਸੀਮਾ ਬੀਮਾਕਰਤਾ ਅਤੇ ਦਾਅਵੇ ਦੀ ਸਥਿਤੀ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ।

  • Share this:

Motor Insurance: ਕਿਸੇ ਤਰ੍ਹਾਂ ਦੇ ਵਾਹਨ ਦੀ ਖਰੀਦਦਾਰੀ ਦੇ ਨਾਲ ਉਸ ਦਾ ਬੀਮਾ ਕਰਵਾਉਣਾ ਵੀ ਜ਼ਰੂਰੀ ਹੁੰਦਾ ਹੈ। ਕਿਉਂਕਿ ਵਾਹਨ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਜਾਂ ਦੁਰਘਟਨਾ ਦੇ ਸਮੇਂ ਇਹੀ ਬੀਮਾ ਨੁਕਸਾਨ ਨੂੰ ਪੂਰਾ ਕਰਦਾ ਹੈ। ਪਰ ਬੀਮਾ ਲੈਣ ਸਮੇਂ ਸਾਰੀਆਂ ਸ਼ਰਤਾਂ ਨੂੰ ਪੜ੍ਹਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਬੀਮੇ ਦਾ ਲਾਭ ਲੈਣ ਤੋਂ ਵਿਅਕਤੀ ਵਾਂਝੇ ਰਹਿ ਜਾਂਦਾ ਹੈ। ਦਰਅਸਲ ਕਾਰ ਜਾਂ ਬਾਈਕ ਮਾਲਕਾਂ ਦੇ ਮਨ ਵਿੱਚ ਹਮੇਸ਼ਾ ਇੱਕ ਸਵਾਲ ਜ਼ਰੂਰ ਬਣਿਆ ਰਹਿੰਦਾ ਹੈ ਕਿ ਦੁਰਘਟਨਾ ਕਾਰਨ ਵਾਹਨਾਂ ਨੂੰ ਹੋਏ ਨੁਕਸਾਨ ਲਈ ਬੀਮੇ ਦਾ ਦਾਅਵਾ ਕਰਨ ਦੀ ਕੋਈ ਸਮਾਂ ਸੀਮਾ ਹੁੰਦੀ ਹੈ ਜਾਂ ਨਹੀਂ ? ਖੈਰ, ਮੋਟਰ ਵਹੀਕਲ ਐਕਟ ਦੇ ਅਧੀਨ ਮੌਜੂਦਾ ਨਿਯਮਾਂ ਵਿੱਚ ਅਜਿਹੇ 'ਆਪਣੇ ਨੁਕਸਾਨ' ਦੇ ਦਾਅਵੇ ਦਾਇਰ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ।

ਨਾਲ ਹੀ, ਜੇਕਰ ਤੁਹਾਡੇ ਕੋਲ ਇੱਕ ਐਕਟਿਵ ਪਾਲਿਸੀ ਹੈ, ਤਾਂ ਤੁਸੀਂ ਦੁਰਘਟਨਾ ਦੇ ਮਹੀਨਿਆਂ ਬਾਅਦ ਵੀ ਦਾਅਵਾ ਦਾਇਰ ਕਰ ਸਕਦੇ ਹੋ। ਹਾਲਾਂਕਿ ਅਜਿਹੇ ਮਾਮਲੇ 'ਚ ਉਨ੍ਹਾਂ ਨੂੰ ਦਾਅਵੇ 'ਚ ਦੇਰੀ ਦਾ ਕਾਰਨ ਵੀ ਦੱਸਣਾ ਹੋਵੇਗਾ। ਇੱਥੇ ਵਰਣਨਯੋਗ ਹੈ ਕਿ ਕੁਝ ਕੰਪਨੀਆਂ ਬੀਮਾਕਰਤਾ ਨੂੰ ਕਲੇਮ ਦਾਇਰ ਕਰਨ ਲਈ ਦੁਰਘਟਨਾ ਦੀ ਮਿਤੀ ਤੋਂ ਵੱਧ ਤੋਂ ਵੱਧ ਸੱਤ ਦਿਨਾਂ ਦਾ ਸਮਾਂ ਦਿੰਦੀਆਂ ਹਨ। ਹਾਲਾਂਕਿ, ਇਹ ਸਮਾਂ ਸੀਮਾ ਬੀਮਾਕਰਤਾ ਅਤੇ ਦਾਅਵੇ ਦੀ ਸਥਿਤੀ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। ਦਾਇਰ ਕਰਨ ਵਿੱਚ ਦੇਰੀ ਲਈ ਇੱਕ ਬੀਮਾਕਰਤਾ ਦਾਅਵੇ ਨੂੰ ਬਿਲਕੁਲ ਖਾਰਜ ਨਹੀਂ ਕਰ ਸਕਦਾ ਹੈ।

ਸਾਰੀਆਂ ਕੰਪਨੀਆਂ ਦੀਆਂ ਵੱਖ-ਵੱਖ ਸਮਾਂ ਸੀਮਾਵਾਂ

ਇਫਕੋ ਟੋਕੀਓ ਜਨਰਲ ਇੰਸ਼ੋਰੈਂਸ (IFFCO Tokyo General Insurance)ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸੂਰੀ ਨੇ ਮਿੰਟ ਨੂੰ ਦੱਸਿਆ, “ਸਾਡੀ ਮੋਟਰ ਪਾਲਿਸੀ ਵਿੱਚ ਕੋਈ ਸਮਾਂ ਸੀਮਾ ਨਹੀਂ ਹੈ। ਹਾਲਾਂਕਿ, ਬੀਮੇ ਵਾਲੇ ਨੂੰ ਦੁਰਘਟਨਾ ਦੇ ਸੱਤ ਦਿਨਾਂ ਦੇ ਅੰਦਰ ਹਾਦਸੇ ਦੀ ਰਿਪੋਰਟ ਕਰਨੀ ਚਾਹੀਦੀ ਹੈ। ਕੁਝ ਬੀਮਾ ਕੰਪਨੀਆਂ ਕਲੇਮ ਦਾਇਰ ਕਰਨ ਲਈ ਦੁਰਘਟਨਾ ਦੇ ਸਮੇਂ ਤੋਂ 48 ਤੋਂ 72 ਘੰਟਿਆਂ ਦਾ ਸਮਾਂ ਦਿੰਦੀਆਂ ਹਨ।

ਦਾਅਵਾ ਰੱਦ ਕਰਨ ਦੇ ਕਾਰਨ

ਹੁਣ ਬੀਮਾ ਕੰਪਨੀਆਂ ਆਮ ਤੌਰ 'ਤੇ ਆਪਣੀ ਲਿਖਤੀ ਪ੍ਰਕਿਰਿਆ ਵਿੱਚ ਇੱਕੋ ਸਮਾਂ-ਸੀਮਾ ਦੀ ਪਾਲਣਾ ਕਰਦੀਆਂ ਹਨ ਅਤੇ ਵਿਹਾਰਕਤਾ ਬਣਾਈ ਰੱਖਣ ਲਈ ਟਰੈਕ ਰਿਕਾਰਡ ਦਾ ਦਾਅਵਾ ਕਰਦੀਆਂ ਹਨ। ਬੀਮਾਯੁਕਤ ਵਿਅਕਤੀ ਨੂੰ ਦਿੱਤੇ ਸਮੇਂ ਦੇ ਅੰਦਰ ਦੁਰਘਟਨਾ ਬਾਰੇ ਸੂਚਿਤ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਉਹ ਦੇਰੀ ਦੇ ਕਾਰਨ ਨੂੰ ਜਾਇਜ਼ ਨਹੀਂ ਠਹਿਰਾ ਸਕਦੇ ਤਾਂ ਬੀਮਾਕਰਤਾ ਦਾਅਵੇ ਨੂੰ ਰੱਦ ਕਰ ਸਕਦੇ ਹਨ।

ਬੀਮਾ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੀਮਾ ਲੈਂਦੇ ਸਮੇਂ, ਬੀਮਾ ਕੰਪਨੀ ਦੁਆਰਾ ਦਿੱਤੀਆਂ ਗਈਆਂ ਸੇਵਾ ਸ਼ਰਤਾਂ (Terms of Service) ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਬਹੁਤੇ ਲੋਕ ਇਸ ਪਾਸੇ ਧਿਆਨ ਨਹੀਂ ਦਿੰਦੇ ਜੋ ਕਿ ਇੱਕ ਵੱਡੀ ਗਲਤੀ ਹੈ। ਇਸ ਲਈ ਬੀਮਾ ਲੈਂਦੇ ਸਮੇਂ ਸਾਰੇ ਕਾਗਜ਼ਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਕੰਪਨੀਆਂ ਆਪਣੀਆਂ ਵੈੱਬਸਾਈਟਾਂ 'ਤੇ ਬੀਮੇ ਨਾਲ ਜੁੜੀ ਜਾਣਕਾਰੀ ਵੀ ਅਪਲੋਡ ਕਰਦੀਆਂ ਹਨ। ਤੁਸੀਂ ਵੈੱਬਸਾਈਟ 'ਤੇ ਵੀ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹ ਸਕਦੇ ਹੋ।

Published by:Tanya Chaudhary
First published:

Tags: Accident, Vehicle Insurance