Home /News /lifestyle /

ਦੁਨੀਆ ਦੇ ਪਹਿਲੇ 200MP ਕੈਮਰੇ ਵਾਲੇ Motorola Edge 30 Ultra ਉੱਤੇ ਮਿਲ ਰਿਹਾ ਬੰਪਰ ਡਿਸਕਾਉਂਟ

ਦੁਨੀਆ ਦੇ ਪਹਿਲੇ 200MP ਕੈਮਰੇ ਵਾਲੇ Motorola Edge 30 Ultra ਉੱਤੇ ਮਿਲ ਰਿਹਾ ਬੰਪਰ ਡਿਸਕਾਉਂਟ

 200MP ਕੈਮਰੇ ਵਾਲੇ Motorola Edge 30 Ultra ਨੂੰ Flipkart 'ਤੇ 54,999 ਰੁਪਏ 'ਚ ਕੀਤਾ ਲਿਸਟ

200MP ਕੈਮਰੇ ਵਾਲੇ Motorola Edge 30 Ultra ਨੂੰ Flipkart 'ਤੇ 54,999 ਰੁਪਏ 'ਚ ਕੀਤਾ ਲਿਸਟ

ਤੁਸੀਂ Motorola Edge 30 Ultra ਨੂੰ 5,000 ਰੁਪਏ ਦੇ ਫਲੈਟ ਡਿਸਕਾਊਂਟ 'ਤੇ ਖਰੀਦ ਸਕਦੇ ਹੋ। ਇਸ ਫੋਨ ਨੂੰ ਫਲਿੱਪਕਾਰਟ 'ਤੇ ਚੱਲ ਰਹੀ ਮੋਟੋ ਡੇਜ਼ ਸੇਲ ਦੇ ਤਹਿਤ ਖਰੀਦਿਆ ਜਾ ਸਕਦਾ ਹੈ। ਅੱਜ ਇਸ ਸੇਲ ਦਾ ਆਖਰੀ ਦਿਨ ਹੈ।Motorola Edge 30 Ultra ਨੂੰ Flipkart 'ਤੇ 54,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਨੂੰ ਭਾਰਤ 'ਚ 59,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਪਰ ਹੁਣ ਤੁਸੀਂ ਇਸ ਨੂੰ 5,000 ਰੁਪਏ ਦੀ ਛੋਟ ਦੇ ਨਾਲ ਖਰੀਦ ਸਕਦੇ ਹੋ।

ਹੋਰ ਪੜ੍ਹੋ ...
  • Share this:

Motorola Edge 30 Ultra ਇੱਕ ਫਲੈਗਸ਼ਿਪ ਫੋਨ ਹੈ ਜੋ ਕਈ ਦਮਦਾਰ ਫੀਚਰਸ ਦੇ ਨਾਲ ਆਉਂਦਾ ਹੈ। ਜੇਕਰ ਤੁਸੀਂ ਨਵਾਂ ਫ਼ੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਤੁਹਾਡਾ ਬਜਟ ਵੀ ਠੀਕ-ਠਾਕ ਹੈ ਤਾਂ ਤੁਹਾਨੂੰ ਇਹ ਫ਼ੋਨ ਬਹੁਤ ਪਸੰਦ ਆ ਸਕਦਾ ਹੈ। ਤੁਸੀਂ Motorola Edge 30 Ultra ਨੂੰ 5,000 ਰੁਪਏ ਦੇ ਫਲੈਟ ਡਿਸਕਾਊਂਟ 'ਤੇ ਖਰੀਦ ਸਕਦੇ ਹੋ। ਇਸ ਫੋਨ ਨੂੰ ਫਲਿੱਪਕਾਰਟ 'ਤੇ ਚੱਲ ਰਹੀ ਮੋਟੋ ਡੇਜ਼ ਸੇਲ ਦੇ ਤਹਿਤ ਖਰੀਦਿਆ ਜਾ ਸਕਦਾ ਹੈ। ਅੱਜ ਇਸ ਸੇਲ ਦਾ ਆਖਰੀ ਦਿਨ ਹੈ।

Motorola Edge 30 Ultra ਨੂੰ Flipkart 'ਤੇ 54,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਨੂੰ ਭਾਰਤ 'ਚ 59,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਪਰ ਹੁਣ ਤੁਸੀਂ ਇਸ ਨੂੰ 5,000 ਰੁਪਏ ਦੀ ਛੋਟ ਦੇ ਨਾਲ ਖਰੀਦ ਸਕਦੇ ਹੋ। ਇਹ ਕੀਮਤ ਇਸ ਫੋਨ ਦੇ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਹੈ। ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ ਭੁਗਤਾਨ ਕਰਨ 'ਤੇ ਤੁਹਾਨੂੰ 5 ਫੀਸਦੀ ਦਾ ਕੈਸ਼ਬੈਕ ਵੀ ਮਿਲ ਜਾਵੇਗਾ। ਫੋਨ ਨੂੰ 1,880 ਰੁਪਏ ਦੀ EMI ਦੇ ਤਹਿਤ ਵੀ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 17,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾਵੇਗਾ। ਤੁਸੀਂ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰ ਸਕਦੇ ਹੋ ਅਤੇ 17,500 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਜੇ ਸਾਰੀਆਂ ਆਫਰਸ ਨੂੰ ਮਿਲਾਈਏ ਤਾਂ ਇਸ ਫੋਨ ਦੀ ਕੁਲ ਕੀਮਤ 37,499 ਰੁਪਏ ਬਣਦੀ ਹੈ, ਜੋ ਕਿ ਇੱਕ ਫਲੈਗਸ਼ਿਪ ਫੋਨ ਲਈ ਬਹੁਤ ਵਧੀਆ ਤੇ ਵਾਜਿਬ ਹੈ। ਕੁੱਲ ਮਿਲਾ ਕੇ ਇਸ ਫੋਨ 'ਤੇ 22,500 ਰੁਪਏ ਤੱਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ।

ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 6.67 ਇੰਚ ਦੀ ਫੁੱਲ HD ਪਲੱਸ ਡਿਸਪਲੇਅ ਹੈ। ਨਾਲ ਹੀ, ਇਹ ਫੋਨ Qualcomm Snapdragon 8+ Gen 1 ਪ੍ਰੋਸੈਸਰ ਨਾਲ ਲੈਸ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੈ ਜਿਸ ਦਾ ਪਹਿਲਾ ਸੈਂਸਰ 200 ਮੈਗਾਪਿਕਸਲ ਦਾ ਹੈ। ਦੂਜਾ 50 ਮੈਗਾਪਿਕਸਲ ਦਾ ਅਤੇ ਤੀਜਾ 12 ਮੈਗਾਪਿਕਸਲ ਦਾ ਹੈ। ਫੋਨ ਦਾ ਫਰੰਟ ਕੈਮਰਾ 60 ਮੈਗਾਪਿਕਸਲ ਦਾ ਹੈ। ਫੋਨ 'ਚ 12 GB ਤੱਕ ਦੀ ਰੈਮ ਅਤੇ 256 GB ਤੱਕ ਸਟੋਰੇਜ ਦਿੱਤੀ ਗਈ ਹੈ। ਇਹ ਫੋਨ 4610mAh ਬੈਟਰੀ ਨਾਲ ਆਉਂਦਾ ਹੈ।

Published by:Shiv Kumar
First published:

Tags: Mobile phone, Motorola Edge 30, Special Camera, Trending News