ਰਿਲਾਇੰਸ ਰਿਟੇਲ ਵਿੱਚ ਸਿਲਵਰ ਲੇਕ ਕੰਪਨੀ ਇਨਵੇਸਟਰਸ ਅਤੇ ਜਨਰਲ ਅਟਲਾਂਟਿਕ ਸਮੇਤ ਹੁਣ ਕੁਲ 5 ਨਿਵੇਸ਼ਕ ਹਨ। ਰਿਲਾਇੰਸ ਇੰਡਸਟਰੀਜ਼ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਕਿ ਰਿਲਾਇੰਸ ਰਿਟੇਲ ਦਾ ਪ੍ਰੀ-ਮਨੀ ਇਕਵਿਟੀ ਮੁੱਲ ਤਾਜ਼ਾ ਨਿਵੇਸ਼ ਨਾਲ 4.285 ਕਰੋੜ ਰੁਪਏ ਹੈ।
ਇਸ ਤੋਂ ਪਹਿਲਾਂ 30 ਸਤੰਬਰ ਨੂੰ ਆਰਆਈਐਲ ਨੇ ਦੱਸਿਆ ਸੀ ਕਿ ਪ੍ਰਾਈਵੇਟ ਇਕਵਿਟੀ ਕੰਪਨੀ ਸਿਲਵਰ ਲੇਕ ਨੇ ਰਿਲਾਇੰਸ ਰਿਟੇਲ ਵਿਚ 1875 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ ਹੈ। ਯੂਐਸ ਦੀ ਪ੍ਰਾਈਵੇਟ ਇਕਵਿਟੀ ਵੱਡੀ ਕੰਪਨੀ ਸਿਲਵਰ ਲੇਕ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ(Reliance Retail Ventures Limited -RRVL) ਵਿਚ 1,875 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰੇਗੀ। ਇਸ ਨਾਲ, ਸਿਲਵਰ ਲੇਕ ਅਤੇ ਇਸ ਦੇ ਸਹਿਯੋਗੀ ਨਿਵੇਸ਼ਕਾਂ ਦਾ ਰਿਲਾਇੰਸ ਰਿਟੇਲ ਵਿੱਚ ਕੁੱਲ ਨਿਵੇਸ਼ ਵੱਧ ਕੇ 9,375 ਕਰੋੜ ਰੁਪਏ ਹੋ ਜਾਵੇਗਾ। ਇਸ ਨਾਲ ਰਿਲਾਇੰਸ ਰਿਟੇਲ ਵਿਚ ਸਿਲਵਰ ਲੇਕ ਗਰੁੱਪ ਦੀ ਹਿੱਸੇਦਾਰੀ ਨੂੰ ਵਧ ਕੇ 2.13 ਪ੍ਰਤੀਸ਼ਤ ਹੋ ਜਾਵੇਗੀ।
ਇਸ ਤੋਂ ਪਹਿਲਾਂ 30 ਸਤੰਬਰ ਨੂੰ ਪ੍ਰਾਈਵੇਟ ਇਕਵਿਟੀ ਫਰਮ ਜਨਰਲ ਅਟਲਾਂਟਿਕ ਨੇ ਕਿਹਾ ਸੀ ਕਿ ਉਹ ਰਿਲਾਇੰਸ ਰਿਟੇਲ ਵਿੱਚ 0.84 ਫੀਸਦ ਹਿੱਸੇਦਾਰੀ ਲਈ 3,675 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ 'ਤੇ ਸਿਲਵਰ ਲੇਕ ਦੇ ਸਹਿ-ਸੀਈਓ ਅਤੇ ਮੈਨੇਜਿੰਗ ਪਾਰਟਨਰ ਈਗਨ ਡਰਬਨ ਨੇ ਕਿਹਾ ਕਿ ਅਸੀਂ ਆਪਣੀ ਹਿੱਸੇਦਾਰੀ ਵਧਾਉਣ ਅਤੇ ਆਪਣੇ ਸਹਿ-ਨਿਵੇਸ਼ਕਾਂ ਨੂੰ ਇਸ ਬਿਹਤਰ ਮੌਕੇ 'ਤੇ ਲਿਆਉਣ ਵਿਚ ਖੁਸ਼ ਹਾਂ। ਪਿਛਲੇ ਕੁਝ ਹਫਤਿਆਂ ਵਿੱਚ ਨਿਰੰਤਰ ਨਿਵੇਸ਼ ਨਾਲ, ਇਹ ਸਪੱਸ਼ਟ ਹੈ ਕਿ ਰਿਲਾਇੰਸ ਰਿਟੇਲ ਦਾ ਵਿਜਨ ਅਤੇ ਬਿਜਨੈਸ ਮਾਡਲ ਬਿਹਤਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Reliance, Reliance industries