• Home
 • »
 • News
 • »
 • lifestyle
 • »
 • MUKESH AMBANI SAID IN INDIA MOBILE CONGRESS EVENT 2020 5G REVOLUTION COMING SOON IN INDIA

India Mobile Congress 2020: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਗਲੇ ਸਾਲ ਦੇ ਅੱਧ ਤੱਕ 5 ਜੀ ਸੇਵਾਵਾਂ ਸ਼ੁਰੂ ਕਰਨ ਦਾ ਭਰੋਸਾ ਜਤਾਇਆ

India Mobile Congress: ਚੌਥਾ 'ਇੰਡੀਆ ਮੋਬਾਈਲ ਕਾਂਗਰਸ' (IMC 2020) ਦਾ ਆਯੋਜਨ 8 ਦਸੰਬਰ 2020 ਤੋਂ ਸ਼ੁਰੂ ਹੋਇਆ ਹੈ। ਉਦਘਾਟਨੀ ਸੈਸ਼ਨ ਦੌਰਾਨ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਸ਼ਾਮਲ ਹੋਏ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ

 • Share this:
  ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਲਿਮਟਡ (RIL Chairman Mukesh Ambani) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਗਲੇ ਸਾਲ ਯਾਨੀ 2021 ਦੇ ਦੂਜੇ ਅੱਧ ਵਿਚ 5 ਜੀ ਸੇਵਾਵਾਂ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ। ਮੁਕੇਸ਼ ਅੰਬਾਨੀ ਨੇ ਮੰਗਲਵਾਰ ਨੂੰ ਇੰਡੀਆ ਮੋਬਾਈਲ ਕਾਂਗਰਸ -2020 (IMC 2020) ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਜੀ ਸੇਵਾਵਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਲਈ ਨੀਤੀਗਤ ਕਦਮਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ ਨੀਤੀਗਤ ਕਦਮਾਂ ਰਾਹੀਂ ਹੀ ਅਸੀਂ ਹਰ ਇਕ ਨੂੰ ਵਾਜਬ ਕੀਮਤ ’ਤੇ 5 ਜੀ ਸੇਵਾਵਾਂ ਪ੍ਰਦਾਨ ਕਰ ਸਕਾਂਗੇ।

  ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਵਧੀਆ ਤਰੀਕੇ ਨਾਲ ‘ਡਿਜੀਟਲੀ ਜੁੜਿਆ’ ਦੇਸ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ 5 ਜੀ ਨੈੱਟਵਰਕ ਨੂੰ ਤੇਜ਼ੀ ਨਾਲ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਜੀਓ ਦੇਸ਼ ਵਿਚ 5 ਜੀ ਕ੍ਰਾਂਤੀ ਦੀ ਅਗਵਾਈ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜੀਓ 2021 ਦੇ ਦੂਜੇ ਅੱਧ ਵਿਚ ਦੇਸ਼ ਵਿਚ 5 ਜੀ ਕ੍ਰਾਂਤੀ ਦੀ ਅਗਵਾਈ ਕਰੇਗੀ।

  ਅੰਬਾਨੀ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਇਸਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਦੇ ਡਿਜੀਟਲ ਇੰਡੀਆ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਪਤਾ ਅਤੇ ਮਹਾਂਮਾਰੀ ਵਰਗੀਆਂ ਸਮੱਸਿਆਵਾਂ ਦੇ ਸਮੇਂ, ਇਸ ਮਿਸ਼ਨ ਨੇ ਆਮ ਲੋਕਾਂ ਨੂੰ ਬਹੁਤ ਵੱਡਾ ਸਮਰਥਨ ਦਿੱਤਾ ਹੈ ਅਤੇ ਭਵਿੱਖ ਵਿੱਚ ਸਾਡਾ ਦੇਸ਼ ਡਿਜੀਟਲ ਤਬਦੀਲੀ ਦੇ ਰਾਹ ਤੇ ਅੱਗੇ ਵਧੇਗਾ।

  ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਕਿਹਾ ਕਿ ਦੇਸ਼ ਭਰ ਵਿਚ ਫੈਲ ਰਹੇ ਕੋਵਿਡ -19 ਦੇ ਪ੍ਰਕੋਪ ਵਿਚ ਲੋਕਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਇਸ ਸਮੇਂ ਬਹੁਤੇ ਲੋਕ ਆਪਣੇ ਘਰਾਂ ਤੋਂ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਡਾ ਹਾਈ-ਸਪੀਡ 4 ਜੀ ਕਨੈਕਟੀਵਿਟੀ ਬੁਨਿਆਦ ਭਾਰਤ ਲਈ ਇੱਕ ਡਿਜੀਟਲ ਲਾਈਫਲਾਈਨ ਸਾਬਤ ਹੋਇਆ ਹੈ।

  ਮੁਕੇਸ਼ ਅੰਬਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2020 ਵਿੱਚ ਮਹਾਂਮਾਰੀ ਦੌਰਾਨ ਭਾਰਤ ਨੇ ਆਨਲਾਈਨ ਮਾਧਿਅਮ ‘ਤੇ ਵਧੇਰੇ ਧਿਆਨ ਕੇਂਦਰਿਤ ਕੀਤਾ। ਇਸ ਸਾਲ ਭਾਰਤ ਵਿਚ ਲੋਕਾਂ ਨੇ ਆਨਲਾਈਨ ਕੰਮ ਕੀਤੇ, ਆਨਲਾਈਨ ਪੜ੍ਹਾਈ ਕੀਤੀ,ਆਨਲਾਈਨ ਖਰੀਦਦਾਰੀ ਕੀਤੀ, ਸਿਹਤ ਸੇਵਾਵਾਂ ਆਨਲਾਈਨ ਪ੍ਰਾਪਤ ਕੀਤੀਆਂ, ਆਨਲਾਈਨ ਸਮਾਜਿਕਕਰਨ ਕੀਤਾ, ਆਨਲਾਈਨ ਗੇਮਾਂ ਖੇਡੀਆਂ ਅਤੇ ਇਸ ਤੋਂ ਇਲਾਵਾ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਸਾਰੇ ਕੰਮ ਆਨਲਾਈਨ ਰਾਹੀ ਪੂਰੇ ਕੀਤੇ।

  IMC 2020 ‘ਚ ਮੁਕੇਸ਼ ਅੰਬਾਨੀ ਨੇ ਦੱਸੀਆਂ ਜ਼ਰੂਰੀ ਗੱਲਾਂ-

  >>  ਭਾਰਤ ਵਿਚ ਵੱਡੇ ਪੱਧਰ ਉਤੇ ਆਨਲਾਈਨ ਸੇਵਾਵਾਂ ਜਾਰੀ ਹਨ

  >> ਸਰਕਾਰ ਨੇ ਇੰਡਸਟਰੀਜ਼ ਵਿਚ ਸਹਿਯੋਗ ਕੀਤਾ

  >> ਡਿਜੀਟਲ ਸੁਧਾਰ ਨਾਲ ਭਾਰਤ ਵਿਚ ਜੀਵਨ ਪੱਧਰ ਬੇਹਾਲ

  >> ਪਿਛਲੇ 4 ਸਾਲਾਂ ਵਿਚ IMC ਅਹਿਮ ਭੂਮਿਕਾ ਵਿਚ

  >> ਭਾਰਤ ਦੀ ਤਾਕਤ ਡਿਜੀਟਲ ਟਰਾਂਸਫਾਰਮੇਸ਼ਨ ਹੈ

  >> ਭਾਰਤ ਵਿਚ JIO ਛੇਤੀ 5G ਰੈਵੀਲਿਊਸ਼ਨ ਲਿਆਏਗਾ

  >> ਭਾਰਤ ਵਿਚ 5ਜੀ ਸੇਵਾਵਾਂ ਦੀ ਲੋੜ

  >> ਭਾਰਤ ਨੂੰ ਕੋਵਿਡ-19 ਮਹਾਮਾਰੀ ਨਹੀਂ ਰੋਕ ਸਕਦੀ  >>  ਸਰਕਾਰ ਕੋਵਿਡ ਵੈਕਸੀਨ ਉਪਲਬਧ ਕਰਵਾਉਣ ਲਈ ਵਚਨਬੱਧ

  >> ਭਾਰਤ ਨੂੰ ਅੱਗੇ ਵੱਧਣ ਤੋਂ ਕੋਈ ਨਹੀਂ ਰੋਕ ਸਕਦਾ।

  ਸੀਓਏਆਈ ਨੇ ਕਿਹਾ ਕਿ ਉਦਘਾਟਨੀ ਸੈਸ਼ਨ ਦੌਰਾਨ ਕੇਂਦਰੀ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ, ਦੂਰ ਸੰਚਾਰ ਰਾਜ ਮੰਤਰੀ ਸੰਜੇ ਧੋਤਰਾ ਅਤੇ ਦੂਰ ਸੰਚਾਰ ਸਕੱਤਰ ਅੰਸ਼ੂ ਪ੍ਰਕਾਸ਼ ਮੌਜੂਦ ਰਹਿਣਗੇ। ਇਸ ਸੈਸ਼ਨ ਵਿਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਅਤੇ ਐਰਿਕਸਨ ਦੇ ਮੁਖੀ ਨਨਜਿਓ ਮਿਰਤੀਲੋ ਵੀ ਮੌਜੂਦ ਹਨ। ਇਸ ਤੋਂ ਇਲਾਵਾ 30 ਤੋਂ ਵੱਧ ਦੇਸ਼, 210 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੁਲਾਰੇ, ਪ੍ਰਦਰਸ਼ਨੀ ਵਿਚ ਸ਼ਾਮਲ 150 ਯੂਨਿਟ ਅਤੇ 3,000 ਤੋਂ ਵੱਧ ਡੈਲੀਗੇਟਸ ਦੇ ਇੰਡੀਅਨ ਮੋਬਾਈਲ ਕਾਂਗਰਸ ਵਿਚ ਸ਼ਾਮਲ ਹੋਣ ਦੀ ਉਮੀਦ ਹੈ।
  Published by:Ashish Sharma
  First published: