Thepla Recipe: ਤੁਸੀਂ ਢੋਕਲਾ, ਖਾਂਡਵੀ, ਸ਼੍ਰੀਖੰਡ ਆਦਿ ਗੁਜਰਾਤੀ ਪਕਵਾਨਾਂ ਨੂੰ ਕਈ ਵਾਰ ਬਣਾਇਆ ਅਤੇ ਖਾਧਾ ਹੋਵੇਗਾ, ਪਰ ਕੀ ਤੁਸੀਂ ਕਦੇ ਥੇਪਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਤਲਾ ਥੇਪਲਾ ਖਾਣ 'ਚ ਬਹੁਤ ਸਵਾਦ ਲੱਗਦਾ ਹੈ। ਇਹ ਬਹੁਤ ਹੀ ਸਵਾਦਿਸ਼ਟ ਪਕਵਾਨ ਹੈ ਅਤੇ ਬੱਚੇ ਇਸ ਨੂੰ ਬਹੁਤ ਪਸੰਦ ਕਰਦੇ ਹਨ। ਸਰਦੀਆਂ ਦੇ ਮੌਸਮ ਵਿੱਚ ਨਾਸ਼ਤੇ ਵਿੱਚ ਮਲਟੀਗ੍ਰੇਨ ਥੇਪਲਾ ਬਣਾਉਣਾ ਇੱਕ ਵਧੀਆ ਵਿਕਲਪ ਹੈ।
ਮਲਟੀਗ੍ਰੇਨ ਥੇਪਲਾ ਬਣਾਉਣ ਲਈ ਅਲੱਗ ਅਲੱਗ ਤਰੀਕੇ ਦੇ ਆਟੇ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਕਈ ਮਸਾਲੇ ਪਾਏ ਜਾਂਦੇ ਹਨ। ਵੈਸੇ ਗੁਜਰਾਤੀ ਥੇਪਲਾ ਪਰਾਠੇ ਵਰਗਾ ਹੀ ਹੁੰਦਾ ਹੈ ਤੇ ਇਸ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਮਲਟੀਗ੍ਰੇਨ ਥੇਪਲਾ ਬਣਾਉਣ ਲਈ ਸਮੱਗਰੀ
ਕਣਕ ਦਾ ਆਟਾ 1 ਕੱਪ, ਜਵਾਰ ਦਾ ਆਟਾ 1 ਕੱਪ, ਬੇਸਨ 1 ਕੱਪ, ਰਾਗੀ ਦਾ ਆਟਾ 1 ਕੱਪ, ਦਹੀਂ 2 ਕੱਪ, ਮੇਥੀ 2 ਕੱਪ ਕੱਟੀ ਹੋਈ, ਅਦਰਕ-ਲਸਣ ਦਾ ਪੇਸਟ 1 ਚੱਮਚ, ਹਰੀ ਮਿਰਚ ਦਾ ਪੇਸਟ 1 ਚੱਮਚ, ਪੀਸੀ ਹੋਈ ਲਾਲ ਮਿਰਚ 1 ਚੱਮਚ, ਅਜਵਾਈਨ 1 ਚਮਚ, ਸੁਆਦ ਲਈ ਲੂਣ, ਧਨੀਆ ਪਾਊਡਰ 1 ਚੱਮਚ, ਹਿੰਗ, ਤੇਲ 2 ਚਮਚ
ਮਲਟੀਗ੍ਰੇਨ ਥੇਪਲਾ ਬਣਾਉਣ ਦੀ ਵਿਧੀ:
-ਆਟੇ ਨੂੰ ਗੁੰਨਣ ਲਈ ਸਭ ਤੋਂ ਪਹਿਲਾਂ ਇੱਕ ਵੱਡੇ ਭਾਂਡੇ ਵਿੱਚ ਸਾਰਾ ਆਟਾ ਮਿਕਸ ਕਰ ਲਓ।
-ਇਸ 'ਚ ਦਹੀਂ, ਥੋੜ੍ਹਾ ਜਿਹਾ ਤੇਲ ਅਤੇ ਮਸਾਲੇ ਮਿਲਾ ਕੇ ਇਸ 'ਚ ਪਾਣੀ ਪਾਓ। ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ ਲਓ।
-ਗੁੰਨਣ ਤੋਂ ਬਾਅਦ ਇਸ ਨੂੰ ਤੇਲ ਨਾਲ ਗਰੀਸ ਕਰੋ ਅਤੇ ਕੁਝ ਦੇਰ ਲਈ ਛੱਡ ਦਿਓ। ਕੁਝ ਦੇਰ ਬਾਅਦ ਗੁੰਨੇ ਹੋਏ ਆਟੇ ਦੇ ਆਪਣੇ ਮਨਚਾਹੇ ਆਕਾਰ ਦੇ ਅਨੁਸਾਰ ਗੋਲੇ ਬਣਾ ਲਓ।
-ਗੇਂਦਾਂ ਬਣਾਉਣ ਤੋਂ ਬਾਅਦ, ਇੱਕ ਫਰਾਈ ਪੈਨ ਲਓ ਅਤੇ ਇਸ ਨੂੰ ਗਰਮ ਕਰੋ।
-ਹੁਣ ਮਲਟੀਗ੍ਰੇਨ ਆਟੇ ਦੀਆਂ ਗੇਂਦਾਂ ਨੂੰ ਗੋਲ ਆਕਾਰ ਵਿਚ ਰੋਲ ਕਰੋ। ਇਸ ਨੂੰ ਰੋਟੀ ਵਾਂਗ ਬਣਾਓ।
-ਜਿਸ ਤਰ੍ਹਾਂ ਪਰਾਠਾ ਬਣਾਇਆ ਜਾਂਦਾ ਹੈ, ਉਸੇ ਤਰ੍ਹਾਂ ਥੇਪਲੇ ਬਣਾ ਲਓ।
-ਇਸ ਤਰ੍ਹਾਂ ਤੁਹਾਡਾ ਮਲਟੀਗ੍ਰੇਨ ਮੇਥੀ ਥੇਪਲਾ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।