42 ਸਾਲਾ ਫਿਲਮ ਨਿਰਮਾਤਾ ਨਿਧੀ ਪਰਮਾਰ ਹੀਰਨੰਦਨੀ ਨੇ ਕੁਝ ਸਮਾਂ ਪਹਿਲਾਂ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਉਸਨੂੰ ਅਹਿਸਾਸ ਹੋਇਆ ਕਿ ਉਸਦੀ ਛਾਤੀ ਵਿੱਚ ਕਾਫੀ ਸਾਰਾ ਦੁੱਧ ਸਟੋਰ ਹੈ। ਜਦੋਂ ਉਸਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੂੰ ਬਹੁਤ ਸਾਰੇ ਸੁਝਾਅ ਦਿੱਤੇ ਪਰ ਉਸਨੂੰ ਕੋਈ ਸੁਝਾਅ ਪਸੰਦ ਨਹੀਂ ਆਇਆ ਅਤੇ ਅਖੀਰ ਵਿੱਚ ਉਸਨੇ ਆਪਣਾ ਬ੍ਰੇਸਟ ਦੁੱਧ ਦਾਨ ਕਰਨ ਦਾ ਫੈਸਲਾ ਕੀਤਾ।
ਜਦੋਂ ਉਸਨੂੰ ਇੰਟਰਨੈਟ ਤੇ ਆਪਣੀ ਸਮੱਸਿਆ ਦਾ ਹੱਲ ਲੱਭਿਆ ਤਾਂ ਉਸਨੇ ਵੇਖਿਆ ਕਿ ਅਮਰੀਕਾ ਵਿੱਚ ਬ੍ਰੇਸਟ ਮਿਲਕ ਦਾਨ ਕੀਤਾ ਜਾਂਦਾ ਹੈ। ਫਿਰ ਉਸਨੇ ਘਰ ਦੇ ਆਸ ਪਾਸ ਦਾਨ ਕੇਂਦਰਾਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਨਿਧੀ ਦੇ ਗਾਇਨੀਕੋਲੋਜਿਸਟ ਨੇ ਉਸਨੂੰ ਮੁੰਬਈ ਦੇ ਇੱਕ ਹਸਪਤਾਲ ਬਾਰੇ ਦੱਸਿਆ ਜੋ ਪਿਛਲੇ ਇੱਕ ਸਾਲ ਤੋਂ ਬ੍ਰੈਸਟ ਮਿਲਕ ਬੈਂਕ ਚਲਾ ਰਿਹਾ ਹੈ।
ਨਿਧੀ ਦਾਨ ਕਰਨ ਤੋਂ ਪਹਿਲਾਂ ਪੂਰੇ ਦੇਸ਼ ਵਿਚ ਲੌਕਡਾਊਨ ਲੱਗਿਆ ਹੋਇਆ ਸੀ, ਪਰ ਹਸਪਤਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਹ ਦਾਨ ਜ਼ੀਰੋ ਸੰਪਰਕ ਰਾਹੀਂ ਉਨ੍ਹਾਂ ਦੇ ਘਰ ਆ ਕੇ ਪੂਰਾ ਕੀਤਾ ਜਾਵੇਗਾ। ਇਸ ਸਾਲ ਮਈ ਤੋਂ, ਹੀਰਨੰਦਨੀ ਨੇ ਸੂਰਿਆ ਹਸਪਤਾਲ ਦੀ ਨਵ-ਜਣੇਪਾ ਇੰਟੈਂਸਿਵ ਕੇਅਰ ਯੂਨਿਟ ਨੂੰ 42 ਲੀਟਰ ਮਾਂ ਦਾ ਦੁੱਧ ਦਾਨ ਕੀਤਾ ਹੈ। ਇਸ ਹਸਪਤਾਲ ਵਿੱਚ 65 ਐਕਟਿਵ ਬੈੱਡ ਹਨ। ਇਸ ਹਸਪਤਾਲ ਵਿੱਚ ਬਹੁਤੇ ਬੱਚੇ ਸਮੇਂ ਤੋਂ ਪਹਿਲਾਂ ਹੁੰਦੇ ਹਨ ਅਤੇ ਉਨ੍ਹਾਂ ਦਾ ਭਾਰ ਆਮ ਨਾਲੋਂ ਘੱਟ ਹੁੰਦਾ ਹੈ।
ਵਾਈਸ ਇੰਡੀਆ ਨਾਲ ਗੱਲਬਾਤ ਕਰਦਿਆਂ, ਨਿਧੀ ਨੇ ਕਿਹਾ ਕਿ ਮੈਂ ਹਾਲ ਹੀ ਵਿੱਚ ਹਸਪਤਾਲ ਗਈ ਸੀ ਅਤੇ ਮੈਂ ਇਹ ਵੇਖਣਾ ਚਾਹੁੰਦੀ ਸੀ ਕਿ ਮੇਰਾ ਦਾਨ ਕਿਵੇਂ ਵਰਤਿਆ ਜਾ ਰਿਹਾ ਹੈ ਅਤੇ ਮੈਂ ਵੇਖਿਆ ਕਿ ਲਗਭਗ 60 ਬੱਚੇ ਸਨ ਜਿਨ੍ਹਾਂ ਨੂੰ ਦੁੱਧ ਦੀ ਜ਼ਰੂਰਤ ਸੀ ਅਤੇ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਅਗਲੇ ਇੱਕ ਸਾਲ ਲਈ ਇਨ੍ਹਾਂ ਬੱਚਿਆਂ ਨੂੰ ਦੁੱਧ ਦਾਨ ਕਰਨ ਦੀ ਕੋਸ਼ਿਸ਼ ਕਰਾਂਗੀ।
ਨਿਧੀ ਨੇ ਇਹ ਵੀ ਕਿਹਾ ਕਿ ਸਾਡੇ ਸਮਾਜ ਵਿੱਚ ਮਾਂ ਦੇ ਦੁੱਧ ਬਾਰੇ ਕੋਈ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਅਤੇ ਲੋਕ ਇਸਨੂੰ ਵਰਜਦਿਆਂ ਵੇਖੇ ਜਾਂਦੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਨੇਹਾ ਧੂਪੀਆ ਵੀ ਮਾਂ ਦੇ ਦੁੱਧ ਦਾਨ ਬਾਰੇ ਗੱਲ ਕਰ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Inspiration, Lockdown, Milk, Mumbai