ਆਦਿਤਿਆ ਬਿਰਲਾ ਵਰਲਡ ਅਕੈਡਮੀ, ਮੁੰਬਈ ਦੀ ਰੋਬੋਟਿਕਸ ਟੀਮ ਦੇ ਵਿਦਿਆਰਥੀਆਂ ਨੇ ਬਜ਼ੁਰਗ ਨਾਗਰਿਕਾਂ ਨੂੰ ਉਨ੍ਹਾਂ ਦੀ ਸਿਹਤ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਸਮਾਰਟ ਰਿਸਟਬੈਂਡ ਅਤੇ ਐਪ ਤਿਆਰ ਕੀਤਾ ਹੈ। 'ਸਾਥੀ' ਨਾਂ ਦਾ ਇਹ ਫਿਟਨੈਸ ਤੁਹਾਡੇ ਫਿਟਨੈੱਸ ਸਾਥੀ ਵਜੋਂ ਜਾਣਿਆ ਜਾਂਦਾ ਹੈ, ਇਹ ਆਈਡੀਆ ਪਹਿਲਾਂ ਰੋਬੋਟਿਕਸ ਪ੍ਰਤੀਯੋਗਿਤਾ ਕੁਆਲਕਾਮ ਇਨੋਵੇਸ਼ਨ ਚੈਲੇਂਜ ਲਈ ਤਿਆਰ ਕੀਤਾ ਗਿਆ ਸੀ ਜਿੱਥੇ ਇਹਨਾਂ ਵਿਦਿਆਰਥੀਆਂ ਨੇ ਸੈਮੀਫਾਈਨਲਿਸਟ ਅਵਾਰਡ ਜਿੱਤਿਆ ਸੀ।
SAATHI ਵਿੱਚ ਦੋ ਪ੍ਰਾਇਮਰੀ ਭਾਗ ਹੁੰਦੇ ਹਨ — ਇੱਕ ਬੈਂਡ ਜੋ ਘੜੀ ਵਾਂਗ ਗੁੱਟ ਦੇ ਦੁਆਲੇ ਬੰਨ੍ਹਿਆ ਜਾਂਦਾ ਹੈ ਤੇ ਇੱਕ ਐਪ ਜੋ ਉਹਨਾਂ ਲੋਕਾਂ ਨਾਲ ਤੁਹਾਨੂੰ ਜੋੜਦਾ ਹੈ ਜਿਨ੍ਹਾਂ ਦੀ ਤੰਦਰੁਸਤੀ ਦੀਆਂ ਮੰਗਾਂ, ਗਤੀਵਿਧੀ ਦੀਆਂ ਕਿਸਮਾਂ, ਅਤੇ ਸਥਾਨ ਸਮਾਨ ਹਨ। ਵੱਡੀ ਉਮਰ ਦੇ ਬਾਲਗ ਆਪਣੇ ਲਈ ਟੀਚੇ ਅਤੇ ਚੁਣੌਤੀਆਂ ਮਿੱਥ ਸਕਦੇ ਹਨ, ਪਿਛਲੀ ਕਸਰਤ ਦੀ ਸਮੀਖਿਆ ਕਰ ਸਕਦੇ ਹਨ, ਅਤੇ ਸਮਾਨ ਤੰਦਰੁਸਤੀ ਰੁਚੀਆਂ ਵਾਲੇ ਦੋਸਤਾਂ ਦੇ ਨਾਲ-ਨਾਲ ਅਜਨਬੀਆਂ ਨਾਲ ਗਰੁੱਪ ਬਣਾ ਸਕਦੇ ਹਨ।
ਇਸ ਨੂੰ ਤਿਆਰ ਕਰਨ ਵਾਲੇ ਵਿਦਿਆਰਥੀਆਂ - ਵਿਭਵ ਸਿੰਘ, ਆਦਿਤ ਸ਼ਾਹ, ਰਿਸ਼ਨੇ ਜੈਨ, ਨੀਰ ਮਹਿਤਾ, ਅਤੇ ਈਸ਼ਾਨ ਮਖਾਰੀਆ ਨੇ ਬਜ਼ੁਰਗਾਂ ਦੀ ਸਰੀਰਕ ਤੰਦਰੁਸਤੀ ਨੂੰ ਵਧਾਉਣ ਅਤੇ ਉਨ੍ਹਾਂ ਦੇ ਬਿਮਾਰੀ ਦੇ ਜੋਖਮ ਨੂੰ ਘਟਾਉਣ ਲਈ ਸਿਹਤਮੰਦ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਸਕੂਲ ਵੱਲੋਂ ਕਿਹਾ ਗਿਆ ਕਿ “ਵਿਦਿਆਰਥੀਆਂ ਨੇ ਮਹਿਸੂਸ ਕੀਤਾ ਕਿ ਬਜ਼ੁਰਗ ਨਾਗਰਿਕਾਂ ਲਈ ਆਪਣੀ ਸਰੀਰਕ ਅਤੇ ਸਮਾਜਿਕ ਤੰਦਰੁਸਤੀ ਦਾ ਧਿਆਨ ਰੱਖਣਾ ਮਹੱਤਵਪੂਰਨ ਬਣ ਗਿਆ ਹੈ ਅਤੇ ਪ੍ਰੋਜੈਕਟ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸਰਲ ਅਤੇ ਸੁਵਿਧਾਜਨਕ ਤਕਨੀਕ ਦੀ ਮਦਦ ਨਾਲ ਦੋਸਤਾਂ ਅਤੇ ਪਰਿਵਾਰ ਨਾਲ ਸਰਗਰਮ ਰਹਿਣ ਲਈ ਉਤਸ਼ਾਹਿਤ ਕਰਨਾ ਸੀ।"
ਸਕੂਲ ਦੀ ਰੋਬੋਟਿਕਸ ਟੀਮ - ਬਾਇਨਰੀ ਬੋਲਟਸ ਨੇ ਘੜੀ ਦੇ ਪ੍ਰੋਟੋਟਾਈਪਾਂ ਨੂੰ ਵਿਕਸਤ ਕਰ ਕੇ ਇਸ ਵਿਚਾਰ ਨੂੰ ਹੋਰ ਅੱਗੇ ਵਧਾਇਆ। ਵਿਦਿਆਰਥੀਆਂ ਨੇ ਆਪਣੀ ਖੋਜ ਦੇ ਅਧਾਰ 'ਤੇ ਇੱਕ ਵ੍ਹਾਈਟ ਪੇਪਰ ਲਿਖਿਆ ਅਤੇ ਇਸ ਨੂੰ ਇੰਟਰਨੈਸ਼ਨਲ ਜਰਨਲ ਆਫ ਸਾਫਟਵੇਅਰ ਐਂਡ ਹਾਰਡਵੇਅਰ ਰਿਸਰਚ ਇਨ ਇੰਜੀਨੀਅਰਿੰਗ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਡਿਵਾਈਸ ਬਾਰੇ ਦਸਦੇ ਹੋਏ ਹੋਏ ਗ੍ਰੇਡ 11 ਦੇ ਵਿਦਿਆਰਥੀ ਤੇ ਬਾਇਨਰੀ ਬੋਲਟਸ ਲਈ ਟੀਮ ਲੀਡਰ ਵਿਭਵ ਸਿੰਘ ਨੇ ਕਿਹਾ, “ਪੈਦਲ ਚੱਲਣਾ, ਜੋ ਬਜ਼ੁਰਗਾਂ ਲਈ ਕਸਰਤ ਦਾ ਮੁੱਖ ਸਰੋਤ ਸੀ, ਮਹਾਂਮਾਰੀ ਦੇ ਕਾਰਨ ਰੋਕ ਦਿੱਤਾ ਗਿਆ। ਅਸੀਂ ਇਸ ਚੁਣੌਤੀ ਨਾਲ ਨਜਿੱਠਣ ਲਈ, ਨਵੀਨਤਾ ਲਿਆਉਣ ਦੇ ਇੱਕ ਮੌਕੇ ਨੂੰ ਪਛਾਣਿਆ, ਅਤੇ "ਸਾਥੀ" ਕਾਂਸੈਪਟ ਬਾਰੇ ਸੋਚਿਆ, ਜਿਸ ਦਾ ਹਿੰਦੀ ਵਿੱਚ ਅਰਥ ਹੈ ਸਾਥੀ।
ਸਾਡਾ ਮੰਨਣਾ ਹੈ ਕਿ ਲੋਕਾਂ ਨੂੰ ਸਰਗਰਮ ਰਹਿਣ ਲਈ ਪ੍ਰੇਰਿਤ ਕਰ ਕੇ, ਅਸੀਂ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਬਜ਼ੁਰਗਾਂ ਦਾ ਸਮਰਥਨ ਕਰਨ ਦੇ ਯੋਗ ਹੋਵਾਂਗੇ ਜੋ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਿਆ ਹੈ। ਇਸ ਲਈ, ਅਸੀਂ ਵਿਅਕਤੀਗਤ ਫਿਟਨੈਸ ਐਕਟੀਵਿਟੀ ਦੀ ਰਿਕਾਰਡਿੰਗ, ਛੋਟੇ ਫਿਟਨੈਸ ਸਮੂਹਾਂ ਵਿੱਚ ਸ਼ਾਮਲ ਹੋਣ ਦੀ ਪਹੁੰਚ, ਵਿਅਕਤੀਗਤ ਫਿਟਨੈਸ ਟੀਚਿਆਂ ਆਦਿ ਵਰਗੀਆਂ ਵਿਸ਼ੇਸ਼ਤਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਸੀਨੀਅਰ ਨਾਗਰਿਕਾਂ ਦੇ ਤੰਦਰੁਸਤੀ ਦੇ ਪੱਧਰਾਂ ਵਿੱਚ ਕ੍ਰਾਂਤੀ ਲਿਆਏਗਾ ਅਤੇ ਉਨ੍ਹਾਂ ਦੀ ਸਰੀਰਕ ਅਤੇ ਭਾਵਨਾਤਮਕ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।