HOME » NEWS » Life

ਮਸੂਰੀ ਵਿੱਚ ਸੈਲਾਨੀਆਂ ਦੀ ਭੀੜ ਵਾਲੀ ਵੀਡੀਓ ਵਾਇਰਲ, ਲੋਕਾਂ ਨੇ ਕਿਹਾ- ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ?

News18 Punjabi | Trending Desk
Updated: July 9, 2021, 6:28 PM IST
share image
ਮਸੂਰੀ ਵਿੱਚ ਸੈਲਾਨੀਆਂ ਦੀ ਭੀੜ ਵਾਲੀ ਵੀਡੀਓ ਵਾਇਰਲ, ਲੋਕਾਂ ਨੇ ਕਿਹਾ- ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ?
ਮਸੂਰੀ ਵਿੱਚ ਸੈਲਾਨੀਆਂ ਦੀ ਭੀੜ ਵਾਲੀ ਵੀਡੀਓ ਵਾਇਰਲ, ਲੋਕਾਂ ਨੇ ਕਿਹਾ- ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ?

  • Share this:
  • Facebook share img
  • Twitter share img
  • Linkedin share img
ਕੋਰੋਨਾ ਦੀ ਦੂਜੀ ਲਹਿਰ ਘਟਣ ਦੇ ਨਾਲ ਹੀ ਭਾਰਤ ਦੇ ਕਈ ਸੈਰ-ਸਪਾਟੇ ਵਾਲੇ ਰਾਜ ਇਕ-ਇਕ ਕਰਕੇ ਯਾਤਰਾ ਦੀਆਂ ਪਾਬੰਦੀਆਂ ਚ ਢਿੱਲ ਦੇ ਰਹੇ ਹਨ। ਉਥੇ ਹੀ ਲੋਕਡਾਊਨ ਤੇ ਕਰਫਿਊ ਤੋਂ ਬਾਅਦ ਹੁਣ ਅਜਿਹੇ ਸੈਰ-ਸਪਾਟੇ ਵਾਲੇ ਸੂਬਿਆਂ ਵੱਲ ਲੋਕਾਂ ਦਾ ਵੱਡੀ ਗਿਣਤੀ ਵਿੱਚ ਆਮਦ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਤੋਂ ਬਾਅਦ, ਹੁਣ ਜਦੋਂ ਉਤਰਾਖੰਡ ਨੇ ਆਪਣੇ ਕੋਵਿਡ -19 ਪ੍ਰੋਟੋਕੋਲ ਵਿੱਚ ਢਿੱਲ ਦਿੱਤੀ ਹੈ, ਮਸੂਰੀ ਤੇ ਨੈਨੀਤਾਲ ਦੀਆਂ ਛੁੱਟੀਆਂ ਦੇ ਸਥਾਨਾਂ 'ਤੇ ਭੀੜ ਲਗਾਤਾਰ ਵਧਦੀ ਵੇਖੀ ਗਈ ਹੈ। ਨਿੱਜੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਤੇ ਹੋਟਲ ਬੁੱਕ ਕੀਤੇ ਜਾਣ ਤੋਂ ਹੀ ਲੋਕਾਂ ਦੀ ਭੀੜ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਭੀੜ ਦਿਖਾਉਂਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮਸੂਰੀ ਦੇ ਪ੍ਰਸਿੱਧ ਕੇਂਪਟੀ ਵਾਟਰਫਾਲ ਦੀ ਹੈ ਜਿੱਥੇ ਲੋਕਾਂ ਦੀ ਭੀੜ ਲੋਕਡਾਊਨ ਖੁੱਲ੍ਹਣ ਦਾ ਮਜ਼ਾ ਲੈ ਰਹੇ ਹਨ। ਇਹ ਵੀਡੀਓ ਜਲਦੀ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਆਪਣਾ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ। ਵੀਡੀਓ ਵਿੱਚ ਲੋਕ ਬਿਨਾਂ ਮਾਸਕ ਦੇ ਹਨ ਤੇ ਸਮਾਜਕ ਦੂਰ ਦਾ ਤਾਂ ਦੂਰ ਦੂਰ ਤੱਕ ਪਾਲਨ ਨਹੀਂ ਹੋ ਰਿਹਾ। ਇਸ ਨੂੰ ਦੇਖਦੇ ਹੋਏ ਲੋਕ ਕਹਿ ਰਹੇ ਹਨ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਸੰਕੇਤ ਦੇ ਰਹੀ ਹੈ ਜੋ ਅੱਝ ਨਹੀਂ ਤਾਂ ਕੱਲ ਸਾਡੇ ਤੇ ਹਮਲਾ ਜ਼ਰੂਰ ਕਰੇਗੀ।

ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਸੀ ਤੇ ਬਾਅਦ ਵਿਚ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਵਾਇਰਲ ਹੋਈ, ਜਿਸ ਨਾਲ ਛੁੱਟੀਆਂ ਮਨਾਉਣ ਵਾਲਿਆਂ ਦੇ ਗੈਰ ਜ਼ਿੰਮੇਦਾਰੀ ਭਰੇ ਰਵੱਈਏ 'ਤੇ ਲੋਕਾਂ ਨੇ ਚਿੰਤਾ ਜਤਾਈ। ਇਕ ਯੂਜ਼ਕ ਨੇ ਲਿੱਖਿਆ, "ਐਂਪਟੀ ਬ੍ਰੇਨ ਐਟ ਕੇਂਪਟੀ" (ਭਾਵ ਕਿ ਬਿਨਾਂ ਦਿਮਾਗ ਵਾਲੇ ਲੋਕ ਕੈਂਪਟੀ 'ਚ ਹਨ)।
View this post on Instagram


A post shared by So Delhi (@sodelhi)


ਇਕ ਹੋਰ ਯੂਜ਼ਰ ਨੇ ਕਿਹਾ, “ਕੀ ਉਹ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਚ ਜੋ ਦੇਸ਼ ਨੇ ਹਾਲਾਤ ਦੇਖੇ ਉਹ ਭੁੱਲ ਗਏ ਹਨ? ਸ਼ਾਇਦ ਇਹ ਉਹ ਲੋਕ ਹਨ ਜਿਨ੍ਹਾਂ ਨੇ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕੀਤਾ, ਉਹ ਕਿਸੇ ਤਰ੍ਹਾਂ ਖੁਸ਼ਕਿਸਮਤ ਸਨ ਪਰ ਇਹ ਵਿਨਾਸ਼ਕਾਰੀ ਹੈ।”

ਹਾਲ ਹੀ ਵਿਚ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਅਜਿਹੀ ਹੀ ਇਕ ਵੀਡੀਓ ਵਿਚ ਇਕ ਛੋਟਾ ਬੱਚਾ ਭੀੜ ਵਾਲੀ ਸੜਕ 'ਤੇ ਚੱਲ ਰਿਹਾ ਹੈ ਅਤੇ ਧਰਮਸ਼ਾਲਾ ਵਿਚ ਮਾਸਕ ਬਗੈਰ ਤੁਰ ਰਹੇ ਹਰ ਕਿਸੇ ਨੂੰ ਚਿਤਾਵਨੀ ਦਿੰਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਇੰਸਟਾਗ੍ਰਾਮ ਤੇ ਬਾਅਦ ਵਿਚ ਟਵਿੱਟਰ 'ਤੇ ਵੀ ਸਾਂਝੀ ਕੀਤੀ ਗਈ ਸੀ।

ਵੀਡੀਓ ਵਿਚ, ਇਕ ਛੋਟਾ ਬੱਚਾ, ਜਿਸ ਦੇ ਪੈਰੀਂ ਚੱਪਲਾਂ ਤਾਂ ਨਹੀਂ ਪਰ ਉਸ ਨੇ ਮਾਸਕ ਪਾਇਆ ਹੋਇਆ ਹੈ ਨਾਲ ਹੀ ਹੱਥ ਚ ਪਲਾਸਟਿਕ ਦੀ ਸੋਟੀ ਫੜੀ ਹੋਈ ਹੈ ਤੇ ਇਹ ਤੁਰਦੇ ਜਾਂਦੇ ਹਰ ਇੱਕ ਨੂੰ ਪੁੱਛ ਰਿਹਾ ਹੈ ਕਿ “ਤੁਮਹਾਰਾ ਮਾਸਕ ਕਹਾ ਹੈ?” ਇਸ ਛੋਟੇ ਜਿਹੇ ਬੱਚੇ ਦਾ ਇੰਝ ਲੋਕਾਂ ਨੂੰ ਬੋਲਨਾ ਇਹੀ ਦਰਸਾਉਂਦਾ ਹੈ ਕਿ ਲੋਕ ਕੋਰੋਨਾ ਨੂੰ ਲੈ ਕੇ ਅਜੇ ਵੀ ਗੰਭੀਰ ਨਹੀਂ ਹਨ। ਅਮਿਤ ਨਾਮ ਦੇ ਪੰਜ ਸਾਲਾ ਬੱਚੇ ਨੂੰ ਹੁਣ ਕੋਰੋਨਾਵਾਇਰਸ ਪ੍ਰੋਟੋਕੋਲ ਲਈ ਸਥਾਨਕ ਪੁਲਿਸ ਦਾ ਮੈਸਕਾਟ ਬਣਾਇਆ ਗਿਆ ਹੈ।
Published by: Ramanpreet Kaur
First published: July 9, 2021, 6:28 PM IST
ਹੋਰ ਪੜ੍ਹੋ
ਅਗਲੀ ਖ਼ਬਰ