HOME » NEWS » Life

ਰੋਜ਼ਾਨਾ 33 ਰੁਪਏ ਨਿਵੇਸ਼ ਕਰਕੇ ਇਸ ਤਰ੍ਹਾਂ ਬਣੋ ਕਰੋੜਪਤੀ, ਜਾਣੋ ਕਿੱਥੇ ਮਿਲੇਗਾ ਮੋਟਾ ਮੁਨਾਫਾ...

News18 Punjabi | News18 Punjab
Updated: August 26, 2020, 10:23 AM IST
share image
ਰੋਜ਼ਾਨਾ 33 ਰੁਪਏ ਨਿਵੇਸ਼ ਕਰਕੇ ਇਸ ਤਰ੍ਹਾਂ ਬਣੋ ਕਰੋੜਪਤੀ, ਜਾਣੋ ਕਿੱਥੇ ਮਿਲੇਗਾ ਮੋਟਾ ਮੁਨਾਫਾ...
ਰੋਜ਼ੋਨਾ 33 ਰੁਪਏ ਨਿਵੇਸ਼ ਕਰਕੇ ਇਸ ਤਰ੍ਹਾਂ ਬਣੋ ਕਰੋੜਪਤੀ, ਜਾਣੋ ਕਿੱਥੇ ਮਿਲੇਗਾ ਮੋਟਾ ਮੁਨਾਫਾ...

  • Share this:
  • Facebook share img
  • Twitter share img
  • Linkedin share img
ਜ਼ਿਆਦਾਤਰ ਲੋਕ ਆਮ ਤੌਰ 'ਤੇ ਇਹੀ ਮਹਿਸੂਸ ਕਰਦੇ ਹਨ ਕਿ ਉਹ ਜ਼ਿੰਦਗੀ ਵਿਚ ਕਦੇ ਕਰੋੜਪਤੀ ਨਹੀਂ ਬਣ ਸਕਦੇ, ਪਰ ਇਹ ਸੱਚ ਨਹੀਂ ਹੈ। ਕਰੋੜਪਤੀ ਬਣਨ ਲਈ, ਇਕ ਨਿਸ਼ਚਤ ਯੋਜਨਾ ਦੀ ਲੋੜ ਹੈ।

ਇਕ ਕਰੋੜਪਤੀ ਬਣਨ ਲਈ ਤੁਹਾਨੂੰ ਸਹੀ ਯੋਜਨਾਵਾਂ ਦੀ ਚੋਣ ਕਰਨੀ ਪਵੇਗੀ ਅਤੇ ਸਮੇਂ-ਸਮੇਂ ਉਤੇ ਆਪਣੇ ਪੋਰਟਫੋਲੀਓ ਨੂੰ ਸੰਤੁਲਿਤ ਕਰਨਾ ਪਏਗਾ। ਲਾਂਗ ਟਰਮ ਵਿਚ ਇਕੁਇਟੀ ਮਿਊਚੁਅਲ ਫੰਡ (Equity Mutual Fund) ਵਿਚ ਪੈਸਾ ਲਗਾ ਕੇ ਕਰੋੜਪਤੀ ਬਣਨ ਦਾ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਦਿਨ ਵਿਚ 33 ਰੁਪਏ ਬਚਾ ਕੇ ਤੁਸੀਂ ਕਰੋੜਪਤੀ ਬਣ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ?

ਇਕੁਇਟੀ ਮਿਊਚੁਅਲ ਫੰਡ ਵੀ ਲੰਬੇ ਸਮੇਂ ਵਿਚ ਚੰਗੀ ਰਿਟਰਨ ਦਿੰਦੇ ਹਨ। ਮਿਊਚੁਅਲ ਫੰਡਾਂ ਦੀ ਸਿਸਟੇਮੈਟਿਕ ਇਨਵੈਸਮੈਂਟ ਪਲਾਨ (SIP) ਨਿਵੇਸ਼ ਦਾ ਇੱਕ ਉੱਤਮ ਢੰਗ ਹੈ। ਤੁਸੀਂ ਐਸਆਈਪੀ ਦੇ ਜ਼ਰੀਏ ਮਿਊਚੁਅਲ ਫੰਡਾਂ ਵਿਚ ਹਰ ਮਹੀਨੇ ਇਕ ਨਿਸ਼ਚਤ ਰਕਮ ਦਾ ਨਿਵੇਸ਼ ਕਰ ਸਕਦੇ ਹੋ ਅਤੇ ਇਸ 'ਤੇ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ, ਹਾਲਾਂਕਿ, ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ, ਨਿਵੇਸ਼ਕਾਂ ਨੂੰ ਉਨ੍ਹਾਂ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਜੋਖਮ ਉਠਾਉਣ ਦੇ ਦਾਇਰੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਨਿਵੇਸ਼ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਰੋਜ਼ਾਨਾ 33 ਰੁਪਏ ਦਾ ਨਿਵੇਸ਼ ਕਰਕੇ ਕਰੋੜਪਤੀ ਬਣੋ...

ਲਾਂਗ ਟਰਮ ਵਿਚ ਸਾਲਾਨਾ ਔਸਤਨ 12% ਦੀ ਦਰ ਉਤੇ ਦੀ ਦਰ ਨਾਲ ਰਿਟਰਨ ਨੂੰ ਮੰਨ ਕੇ ਚੱਲੀਏ ਤਾਂ ਕਰੋੜਪਤੀ ਬਣਿਆ ਜਾ ਸਕਦਾ ਹੈ। ਜੇ ਤੁਸੀਂ 20 ਸਾਲ ਦੇ ਹੋ, ਤਾਂ ਤੁਹਾਨੂੰ ਸਿਰਫ 33 ਰੁਪਏ ਪ੍ਰਤੀ ਦਿਨ ਅਰਥਾਤ ਹਰ ਮਹੀਨੇ ਕਰੀਬ 1000 ਰੁਪਏ ਦੀ ਬਚਤ ਕਰਨੀ ਪਵੇਗੀ। 40 ਸਾਲਾਂ ਬਾਅਦ, ਤੁਹਾਡੇ ਕੋਲ 1.18 ਕਰੋੜ ਰੁਪਏ ਹੋਣਗੇ। 40 ਸਾਲਾਂ ਵਿਚ ਤੁਹਾਡਾ ਕੁੱਲ ਨਿਵੇਸ਼ ਸਿਰਫ 4.8 ਲੱਖ ਰੁਪਏ ਹੋਵੇਗਾ।

ਇਨ੍ਹਾਂ ਫੰਡਾਂ ਨੇ 12% ਤੋਂ ਵੱਧ ਰਿਟਰਨ ਦਿੱਤੀ...

20 ਸਾਲਾਂ ਵਿੱਚ, ਕੁਝ ਮਿਊਚੁਅਲ ਫੰਡਾਂ ਨੇ ਨਿਵੇਸ਼ਕਾਂ ਨੂੰ 12% ਤੋਂ ਵੱਧ ਰਿਟਰਨ ਦਿੱਤੀ ਹੈ। ABSL ਡਿਜੀਟਲ ਇੰਡੀਆ ਫੰਡ ਵਿਚ 14.91%, ABSL ਇਕਇਟੀ ਨੂੰ 17.19% ਰਿਟਰਨ ਮਿਲਿਆ ਹੈ।

ਨਿਵੇਸ਼ 'ਤੇ ਨਜ਼ਰ ਰੱਖੋ

ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਨਿਵੇਸ਼ 'ਤੇ ਨਜ਼ਰ ਰੱਖੋ। ਇਸ ਨੂੰ ਹਰ ਛੇ ਮਹੀਨਿਆਂ ਜਾਂ ਪੂਰੇ ਸਾਲ ਦੀ ਜਾਂਚ ਕਰਦੇ ਰਹੋ। ਜੇ ਤੁਹਾਡੇ ਨਿਵੇਸ਼ ਦੀ ਕੀਮਤ ਵੱਧ ਰਹੀ ਹੈ ਤਾਂ ਜਾਰੀ ਰਹੋ। ਜੇ ਤੁਸੀਂ ਇਸ ਕਾਰਨ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਆਪਣੇ ਨਿਵੇਸ਼ ਨੂੰ ਇਸ ਸ਼੍ਰੇਣੀ ਵਿਚ ਕਿਤੇ ਹੋਰ ਬਦਲ ਸਕਦੇ ਹੋ।
Published by: Gurwinder Singh
First published: August 26, 2020, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading