HOME » NEWS » Life

ਟੀ ਵੀ ਉੱਤੇ ਇਸ਼ਤਿਹਾਰ ਦੇਖ ਕੇ ਮੇਰੀ 8 ਸਾਲ ਦੀ ਬੇਟੀ ਨੇ ਪੁੱਛਿਆ ਕਿ pregnancy kit ਕੀ ਹੈ ਤੇ ਮੈਂਨੂੰ ਕੁਝ ਸੁਝਿਆ ਹੀ ਨਹੀਂ ਕਿ ਕੀ ਜਵਾਬ ਦੇਵਾਂ"

News18 Punjabi | News18 Punjab
Updated: January 20, 2021, 10:06 AM IST
share image
ਟੀ ਵੀ ਉੱਤੇ ਇਸ਼ਤਿਹਾਰ ਦੇਖ ਕੇ ਮੇਰੀ 8 ਸਾਲ ਦੀ ਬੇਟੀ ਨੇ ਪੁੱਛਿਆ ਕਿ pregnancy kit ਕੀ ਹੈ ਤੇ ਮੈਂਨੂੰ ਕੁਝ ਸੁਝਿਆ ਹੀ ਨਹੀਂ ਕਿ ਕੀ ਜਵਾਬ ਦੇਵਾਂ

  • Share this:
  • Facebook share img
  • Twitter share img
  • Linkedin share img
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ pregnancy ਦੀ ਜਾਂਚ ਕਰਨ ਤੋਂ ਇਸੇ ਵੀ ਮਹਿਲਾ ਨੂੰ ਇਹ ਜਾਨਣ ਵਿੱਚ ਮਦੱਦ ਮਿਲਦੀ ਹੈ ਕਿ ਉਹ ਗਰਭਵਤੀ ਹੈ ਕਿ ਨਹੀਂ। ਇਸ ਗੱਲ ਨੂੰ ਆਪਣੇ ਬੱਚੇ ਨੂੰ ਸਮਝਾਉਣ ਲਈ ਤੁਸੀਂ ਉਸਦੇ ਫਾਈਨਲ ਪੇਪਰਾਂ ਦਾ ਉਦਾਹਰਣ ਦੇ ਸਕਦੇ ਹੋ। ਜਿਵੇਂ ਉਸਨੂੰ ਸਕੂਲ ਟੈਸਟ ਦਿੱਤਾ ਜਾਂਦਾ ਹੈ ਇਹ ਜਾਨਣ ਲਈ ਕਿ ਉਹ ਤੀਸਰੀ ਤੋਂ ਚੌਥੀ ਕਲਾਸ ਵਿੱਚ ਜਾਂ ਦੇ ਕਾਬਲ ਹੈ ਕਿ ਨਹੀਂ ਉਸੇ ਤਰਾਂ pregnancy test ਇਹ ਜਾਨਣ ਲਈ ਹੁੰਦਾ ਹੈ ਕਿ ਕੀ ਮਹਿਲਾ ਦੇ ਸਰੀਰ ਵਿੱਚ ਅਜਿਹੇ ਕੈਮੀਕਲ ਬਣ ਰਹੇ ਹਨ ਕਿ ਨਹੀਂ ਜੋ ਉਸਦੇ ਪੇਟ ਵਿੱਚ ਪੱਲ ਰਹੇ ਬੇਬੀ ਦੇ ਵੱਡੇ ਹੋਣ ਲਈ ਜ਼ਰੂਰੀ ਹਨ।

ਮਾਪੇ ਹੋਣ ਦੇ ਨਾਤੇ ਅਸੀਂ ਜਿਹੀਆਂ ਗੱਲਾਂ ਬੱਚਿਆਂ ਨਾਲ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹਾਂ ਜਿਨ੍ਹਾਂ ਉੱਤੇ ਗੱਲ ਕਰਨੀ ਸਾਡੇ ਸਮਾਜ ਵਿੱਚ ਠੀਕ ਨਹੀਂ ਮੰਨੀ ਜਾਂਦੀ। ਯਾਦ ਰੱਖੋ ਤੁਹਾਡੇ ਬੱਚਿਆਂ ਨੂੰ ਇਸ ਮੁੱਦੇ ਉੱਤੇ ਤੁਹਾਡੇ ਤੋਂ ਸਹੀ, ਸਿਹਤਮੰਦ ਅਤੇ ਸਾਕਾਰਾਤਮਿਕ ਜਾਣਕਾਰੀ ਮਿਲਣਾ ਬਹੁਤ ਜ਼ਰੂਰੀ ਹੈ ਨਾ ਕਿ ਕਿਸੇ ਹੋਰ ਕੋਲੋਂ ਜੋ ਉਸਨੂੰ ਬਰਗਲਾ ਸਕਦਾ ਹੈ ਅਤੇ ਗ਼ਲਤ ਜਾਣਕਾਰੀ ਦੇ ਸਕਦਾ ਹੈ।

ਮਾਪੇ ਹੋਣ ਦੇ ਨਾਤੇ ਅਸੀਂ ਜਿਹੀਆਂ ਗੱਲਾਂ ਬੱਚਿਆਂ ਨਾਲ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹਾਂ ਜਿਨ੍ਹਾਂ ਉੱਤੇ ਗੱਲ ਕਰਨੀ ਸਾਡੇ ਸਮਾਜ ਵਿੱਚ ਠੀਕ ਨਹੀਂ ਮੰਨੀ ਜਾਂਦੀ। ਯਾਦ ਰੱਖੋ ਤੁਹਾਡੇ ਬੱਚਿਆਂ ਨੂੰ ਇਸ ਮੁੱਦੇ ਉੱਤੇ ਤੁਹਾਡੇ ਤੋਂ ਸਹੀ, ਸਿਹਤਮੰਦ ਅਤੇ ਸਾਕਾਰਾਤਮਿਕ ਜਾਣਕਾਰੀ ਮਿਲਣਾ ਬਹੁਤ ਜ਼ਰੂਰੀ ਹੈ ਨਾ ਕਿ ਕਿਸੇ ਹੋਰ ਕੋਲੋਂ ਜੋ ਉਸਨੂੰ ਬਰਗਲਾ ਸਕਦਾ ਹੈ ਅਤੇ ਗ਼ਲਤ ਜਾਣਕਾਰੀ ਦੇ ਸਕਦਾ ਹੈ।
ਜੇ ਤੁਹਾਂਨੂੰ ਪਤਾ ਨਹੀਂ ਹੈ ਕਿ ਬੱਚਿਆਂ ਦੇ ਇਸ ਤਰਾਂ ਦੇ ਸਵਾਲਾਂ ਦਾ ਜਵਾਬ ਕਿੱਦਾਂ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਪੁਛੋ ਕਿ ਉਨ੍ਹਾਂ ਨੂੰ ਇਸ ਬਾਰੇ ਕੀ ਪਤਾ ਹੈ। ਤੁਸੀਂ ਉਨ੍ਹਾਂ ਨੂੰ ਪੁਛੋ "ਤੁਸੀਂ ਦੱਸੋ ਤੁਹਾਂਨੂੰ ਕੀ ਲੱਗਦਾ ਹੈ ਕਿ ਇਹ ਕਿਸ ਤਰਾਂ ਹੁੰਦਾ ਹੈ? ਜਾਂ ਇਸ ਬਾਰੇ ਤੁਹਾਂਨੂੰ ਕਿੰਨਾ ਪਤਾ ਹੈ?’ ਇਸ ਤਰਾਂ ਤੁਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਜਾਂ ਸਕਦੇ ਹੋ ਅਤੇ ਉਨ੍ਹਾਂ ਨਾਲ ਖੁੱਲ ਕੇ ਇਸ ਬਾਰੇ ਗੱਲ ਕਰਨ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਬੱਚੇ ਅਜਿਹੇ ਸਵਾਲ ਪੁੱਛਣ ਤੁਸੀਂ ਆਪਣੀ ਆਪ ਹੀ ਇਨ੍ਹਾਂ ਮੁੱਦਿਆਂ ਉੱਤੇ ਉਨ੍ਹਾਂ ਨਾਲ ਗੱਲ ਕਰੋ।

ਤੁਹਾਂਨੂੰ ਆਪਣੇ ਬੱਚਿਆਂ ਨੂੰ ਸੈਕਸ ਸਬੰਧੀ ਸਹੀ ਜਾਣਕਾਰੀ ਦੇਣ ਲਈ ਵਧਾਈ!
Published by: Anuradha Shukla
First published: January 20, 2021, 10:06 AM IST
ਹੋਰ ਪੜ੍ਹੋ
ਅਗਲੀ ਖ਼ਬਰ