ਲਖੀਮਪੁਰ ਖੇੜੀ (ਉੱਤਰ ਪ੍ਰਦੇਸ਼) - ਦੁਧਵਾ ਟਾਈਗਰ ਰਿਜ਼ਰਵ ਵਿੱਚ ਇੱਕ ਹਾਥੀ ਦੇ ਬੱਚੇ ਦੇ ਜਨਮ ਲੈਣ 'ਤੇ ਉਸ ਦਾ ਸਵਾਗਤ ਬੜੇ ਵਧੀਆ ਢੰਗ ਨਾਲ ਕੀਤਾ ਗਿਆ ਅਤੇ ਡੀ.ਟੀ.ਆਰ. ਅਧਿਕਾਰੀਆਂ ਨੇ ਲੋਕਾਂ ਨੂੰ ਉਸ ਬੇਬੀ ਐਲੀਫ਼ੈਂਟ ਦੇ ਨਾਂ ਵਾਸਤੇ ਸੁਝਾਅ ਦੇਣ ਲਈ ਵੀ ਕਿਹਾ।
10 ਹਾਥੀਆਂ ਨੂੰ ਕਰਨਾਟਕ ਤੋਂ ਦੁਧਵਾ ਟਾਈਗਰ ਰਿਜ਼ਰਵ ਦੀ ਦੱਖਣੀ ਸੋਨਾਰੀਪੁਰ ਰੇਂਜ ਵਿੱਚ ਲਿਜਾਣ ਤੋਂ ਦੋ ਸਾਲ ਬਾਅਦ 3 ਫਰਵਰੀ ਨੂੰ ਇਸ ਬੱਚੇ ਦਾ ਜਨਮ ਹੋਇਆ ਸੀ। ਦੁਧਵਾ ਜੰਗਲਾਤ ਸਟਾਫ ਇਸ ਬੱਚੇ ਦੇ ਆਉਣ ਨਾਲ ਬਹੁਤ ਖੁਸ਼ ਹੈ ਅਤੇ 'ਟੇਰੇਸਾ' ਤੋਂ ਪੈਦਾ ਹੋਏ ਇਸ ਬੱਚੇ ਨੂੰ ਨਾਂ ਦੇਣ ਲਈ ਬਹੁਤ ਉਤਸ਼ਾਹਿਤ ਹਨ।
ਇਸ ਬੱਚੇ ਦਾ ਜਨਮ ਇਸ ਗੱਲ ਦਾ ਸੰਕੇਤ ਹੈ ਕਿ ਇਹ ਮੋਟੀ ਚਮੜੀ ਵਾਲੇ ਜਾਨਵਰ (ਹਾਥੀ) ਆਖ਼ਿਰਕਾਰ ਆਪਣੇ ਨਵੇਂ ਵਾਤਾਵਰਣ 'ਚ ਵਸਣ ਕਾਰਨ ਖੁਸ਼ ਹਨ।
ਦੁਧਵਾ ਸਟਾਫ ਨੇ ਕਿਹਾ ਕਿ ਹਾਥੀ ਵੱਖ-ਵੱਖ ਮੌਸਮ, ਖਾਣ-ਪੀਣ ਦੀਆਂ ਸਥਿਤੀਆਂ ਦੇ ਅਨੁਕੂਲ ਹੋਣ ਨਾਲ ਖੁਸ਼ ਹਨ ਅਤੇ ਉਨ੍ਹਾਂ ਨੇ ਕੰਨੜ ਦੀ ਬਜਾਏ ਹਿੰਦੀ 'ਚ ਆਦੇਸ਼ਾਂ ਦਾ ਜਵਾਬ ਦੇਣਾ ਵੀ ਸਿੱਖਿਆ ਹੈ।
ਅਧਿਕਾਰੀਆਂ ਨੇ ਸੈਲਾਨੀਆਂ ਅਤੇ ਜੰਗਲੀ ਜੀਵ ਦੇ ਉਤਸ਼ਾਹੀਆਂ ਤੋਂ ਨਵੇਂ ਜੰਮੇ ਇਸ ਬੱਚੇ ਦੇ ਨਾਂ ਲਈ ਸੁਝਾਅ ਮੰਗੇ ਹਨ। ਸੁਝਾਏ ਗਏ ਸੱਭ ਤੋਂ ਵਧੀਆ ਨਾਂ ਲਈ ਉਸ ਵਿਅਕਤੀ ਨੂੰ ਇੱਕ ਸਰਪ੍ਰਾਈਜ਼ ਗਿਫ਼ਟ ਵੀ ਦਿੱਤਾ ਜਾਵੇਗਾ।
ਡੀ.ਟੀ.ਆਰ. ਦੇ ਫੀਲਡ ਡਾਇਰੈਕਟਰ ਸੰਜੇ ਪਾਠਕ ਨੇ ਕਿਹਾ, "ਕੋਈ ਵੀ ਇਸ ਬੱਚੇ ਦਾ ਨਾਂ ਸੁਝਾ ਸਕਦਾ ਹੈ। ਸਾਡੇ ਵੈਟਰਨਰੀਅਨ ਨਵੇਂ ਜੰਮੇ ਬੱਚੇ ਅਤੇ ਉਸ ਦੀ ਮਾਂ ਦੀ ਸਥਿਤੀ 'ਤੇ ਨਿਰੰਤਰ ਨਜ਼ਰ ਰੱਖ ਰਹੇ ਹਨ। ਲੋੜੀਂਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ," ਟੇਰੇਸਾ ਅਜਿਹੀ ਪਹਿਲੀ ਮਾਦਾ ਹਾਥੀ ਹੈ ਜਿਸ ਨੇ ਮਈ 2018 ਵਿੱਚ ਸਥਾਨ ਪਰਿਵਰਤਨ ਤੋਂ ਬਾਅਦ ਗਰਭ ਧਾਰਨ ਕੀਤਾ ਸੀ।
ਪਿਛਲੇ ਸਾਲ ਇੱਕ ਜੰਗਲੀ ਨਰ ਹਾਥੀ ਸਾਥੀ ਦੀ ਭਾਲ ਕਰਦਾ ਹੋਇਆ ਕੈਂਪ ਦੇ ਕੋਲ ਆਇਆ। ਟੇਰੇਸਾ ਨੂੰ ਰਿਹਾ ਕੀਤਾ ਗਿਆ ਅਤੇ ਉਹ ਚਾਰ ਦਿਨਾਂ ਬਾਅਦ ਕੈਂਪ ਵਿੱਚ ਵਾਪਸ ਪਰਤੀ।
ਅਧਿਕਾਰੀ ਨੇ ਦੱਸਿਆ ਕਿ, ਗਰਭ ਅਵਸਥਾ ਦੇ ਦੌਰਾਨ ਟੇਰੇਸਾ ਨੂੰ ਸੱਭ ਤੋਂ ਵਧੀਆ ਦੇਖਭਾਲ ਦਿੱਤੀ ਗਈ ਸੀ ਕਿਉਂਕਿ ਹਾਥੀ ਦੇ ਗਰਭ ਅਵਸਥਾ ਦੀ ਮਿਆਦ 18-22 ਮਹੀਨਿਆਂ ਦੀ ਹੁੰਦੀ ਹੈ ਜੋ ਕਿ ਸੱਭ ਥਣਧਾਰੀ ਜੀਵਾਂ ਵਿੱਚ ਸਭ ਤੋਂ ਲੰਬੀ ਮਿਆਦ ਹੈ। ਆਈਏਐਨਐਸ (IANS)
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby, Elephant, Names