ਸਾਡਾ ਨਾਮ ਸਾਡੀ ਪਹਿਚਾਣ ਬਣਦਾ ਹੈ। ਸਾਡੇ ਵਿਅਕਤਿਤਵ ਦਾ ਕੁੱਝ ਕੁ ਅੰਦਾਜ਼ਾ ਸਾਡੇ ਨਾਮ ਤੋਂ ਵੀ ਲੱਗ ਜਾਂਦਾ ਹੈ। ਇਸ ਲਈ ਹਰ ਮਾਂ ਬਾਪ ਚਾਹੁੰਦਾ ਹੈ ਕਿ ਉਸਦੇ ਬੱਚੇ ਦਾ ਨਾਮ ਬਹੁਤ ਹੀ ਪਿਆਰਾ ਤੇ ਦਿਲ ਖਿੱਚਵਾਂ ਹੋਵੇ। ਇਹੀ ਨਹੀਂ ਜੋਤਿਸ਼ ਸ਼ਾਸਤਰ ਵਿਚ ਵੀ ਨਾਮ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਇਸ ਅਨੁਸਾਰ ਨਾਮ ਦੇ ਨਾਲ ਸਾਡੇ ਗ੍ਰਹਿ ਨਕਸ਼ੱਤਰਾਂ ਦੀ ਸਥਿਤੀ ਪ੍ਰਭਾਵਿਤ ਹੁੰਦੀ ਹੈ ਅਤੇ ਮਨੁੱਖ ਦੇ ਜੀਵਨ ਵਿਚ ਸ਼ੁੱਭ ਜਾਂ ਅਸ਼ੁੱਭ ਕਾਰਜ ਵਾਪਰਦੇ ਹਨ। ਇਸੇ ਕਾਰਨ ਲੋਕ ਧਾਰਮਿਕ ਗ੍ਰੰਥਾਂ ਵਿਚੋਂ ਜਾਂ ਕਿਸੇ ਦੇਵੀ ਦੇਵਤੇ ਦੇ ਨਾਮ ਉੱਤੇ ਆਪਣੇ ਬੱਚਿਆਂ ਦਾ ਨਾਮ ਰੱਖਣਾ ਪਸੰਦ ਕਰਦੇ ਹਨ। ਇਸ ਪਿੱਛੇ ਮਾਨਤਾ ਹੈ ਕਿ ਇਸ ਨਾਲ ਦੇਵਤਿਆਂ ਦੀ ਕ੍ਰਿਪਾ ਬੱਚੇ ਉੱਤੇ ਬਣੀ ਰਹਿੰਦੀ ਹੈ। ਇਸੇ ਕਾਰਨ ਅੱਜ ਅਸੀਂ ਵੀ ਤੁਹਾਡੇ ਲਈ ਕੁਝ ਨਾਮ ਲੈ ਕੇ ਆਏ ਹਾਂ। ਇਹ ਨਾਮ ਹਿੰਦੂ ਧਰਮ ਦੇ ਮਹੱਤਵਪੂਰਨ ਦੇਵਤਾ ਭਗਵਾਨ ਸ਼ਿਵ ਦੇ ਨਾਮ ਹਨ। ਇਹ ਨਾਮ ਅੱਜ ਦੇ ਮਾਡਰਨ ਜ਼ਮਾਨੇ ਵਿਚ ਵੀ ਯੂਨੀਕ ਹਨ, ਸੋ ਤੁਹਾਡਾ ਆਪਣੇ ਬੱਚੇ ਦਾ ਮਹਾਨ ਦੇਵਤੇ ਸ਼ਿਵ ਦੇ ਨਾਮ ਉੱਤੇ ਨਾਮ ਵੀ ਰੱਖਿਆ ਜਾਵੇਗਾ ਅਤੇ ਕੱਲ੍ਹ ਨੂੰ ਬੱਚੇ ਵੱਡੇ ਹੋ ਕੇ ਕੋਈ ਗਿਲਾ ਵੀ ਨਹੀਂ ਕਰਨਗੇ। ਸੋ ਆਓ ਤੁਹਾਨੂੰ ਦੱਸੀਏ ਇਹ ਨਾਮ –
ਅਨੀਕੇਤ– ਅਨੀਕੇਤ ਦਾ ਸ਼ਾਬਦਿਕ ਅਰਥ ਹੈ ਸਭ ਦਾ ਸੁਆਮੀ। ਬਿਨਾਂ ਸ਼ੱਕ ਭਗਵਾਨ ਸ਼ਿਵ ਸਾਡੇ ਸੁਆਮੀ ਹਨ। ਇਸੇ ਲਈ ਉਹਨਾਂ ਦਾ ਇਹ ਨਾਮ ਬਹੁਤ ਮਕਬੂਲ ਹੈ। ਇਸਦੇ ਨਾਲ ਹੀ ਇਹ ਨਾਮ ਕਦੇ ਨਾ ਪੁਰਾਣਾ ਹੋਣ ਵਾਲਾ ਹੈ। ਤੁਸੀਂ ਖੁਸ਼ੀ ਖੁਸ਼ੀ ਆਪਣੇ ਬੱਚੇ ਦਾ ਇਹ ਨਾਮ ਰੱਖ ਸਕਦੇ ਹੋ।
ਮ੍ਰਿਤੁਨਜੇ– ਮ੍ਰਿਤੁਨਜੇ ਦਾ ਮਤਲਬ ਹੁੰਦਾ ਹੈ ਮੌਤ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ। ਭਗਵਾਨ ਸ਼ਿਵ ਨੇ ਸਮੁੰਦਰ ਮੰਥਨ ਤੋਂ ਬਾਅਦ ਨਿਕਲਣ ਵਾਲੇ ਜਹਿਰ ਨੂੰ ਪੀ ਲਿਆ ਸੀ ਤੇ ਮੌਤ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਲਈ ਇਹ ਨਾਮ ਬਹੁਤ ਹੀ ਵਿਸ਼ੇਸ਼ ਹੈ। ਤੁਸੀਂ ਆਪਣੇ ਬੱਚੇ ਦਾ ਇਹ ਨਾਮ ਰੱਖ ਸਕਦੇ ਹੋ, ਜੋ ਕਿ ਬਹੁਤ ਹੀ ਅਰਥ ਭਰਪੂਰ ਹੈ।
ਪਰਨਵ– ਪਰਨਵ ਨਾਮ ਤਾਂ ਸਭ ਤੋਂ ਖਾਸ ਹੈ ਕਿਉਂਕਿ ਇਸ ਵਿਚ ਭਗਵਾਨ ਸ਼ਿਵ ਦੇ ਨਾਲ ਨਾਲ ਬ੍ਰਹਮਾ ਤੇ ਵਿਸ਼ਨੂੰ ਵੀ ਸਮਾਏ ਹੋਏ ਹਨ। ਇਸ ਲਈ ਜੇਕਰ ਤੁਸੀਂ ਆਪਣੇ ਬੱਚੇ ਦਾ ਨਾਮ ਪਰਨਵ ਰੱਖਦੇ ਹੋ ਤਾਂ ਇਹ ਬੇਹੱਦ ਖਾਸ ਹੋਵੇਗਾ।
ਪੁਸ਼ਕਰ– ਪੁਸ਼ਕਰ ਦਾ ਮਤਲਬ ਹੁੰਦਾ ਹੈ ਪੋਸ਼ਣ ਕਰਨੇ ਵਾਲਾ ਯਾਨੀ ਪਾਲਣ ਵਾਲਾ। ਬਿਨਾਂ ਸ਼ੱਕ ਬੱਚੇ ਪਿਛਲੀ ਉਮਰੇ ਮਾਪਿਆਂ ਨੂੰ ਪਾਲਦੇ ਹਨ। ਇਸਦੇ ਨਾਲ ਹੀ ਇਸ ਨਾਮ ਦਾ ਧਾਰਮਿਕ ਮਹੱਤਵ ਹੈ। ਇਸ ਨਾਮ ਦਾ ਇਕ ਤੀਰਥ ਸਥਾਨ ਵੀ ਹੈ।
ਅਭੀਰਾਮ– ਭਗਵਾਨ ਸ਼ਿਵ ਹਿੰਦੂ ਧਰਮ ਦੇ ਇਕ ਜੋਗੀ ਦੇਵਤਾ ਹਨ। ਉਹਨਾਂ ਨੂੰ ਸੰਸਾਰਕ ਤੇ ਭੌਤਿਕ ਸੁੱਖਾਂ ਦਾ ਕੋਈ ਲੋਭ ਨਹੀਂ ਹੈ। ਇਸ ਕਾਰਨ ਉਹ ਆਤਮਾ ਦੇ ਪੱਧਰ ਤੇ ਸੁੱਖੀ ਹਨ। ਇਹੀ ਅਰਥ ਇਸ ਨਾਮ ਦਾ ਹੈ। ਜੋ ਇਨਸਾਨ ਆਤਮਾ ਤੋਂ ਸੁੱਖੀ ਹੋਵੇ ਉਸਨੂੰ ਅਭੀਰਾਮ ਕਿਹਾ ਜਾਂਦਾ ਹੈ।
ਅਭੀਵਾਦ– ਅਭੀਵਾਦ ਇਕ ਯੂਨੀਕ ਨਾਮ ਹੈ। ਇਹ ਨਾਮ ਸ਼ਾਇਦ ਹੀ ਕਿਸੇ ਦਾ ਹੋਵੇ। ਇਸ ਲਈ ਤੁਸੀਂ ਆਪਣੇ ਬੱਚੇ ਦਾ ਇਹ ਨਾਮ ਰੱਖ ਸਕਦੇ ਹੋ। ਦੱਸ ਦੇਈਏ ਕਿ ਜੋ ਇਨਸਾਨ ਸਨਮਾਨ ਯੋਗ ਅਤੇ ਪੂਜਣ ਯੋਗ ਹੋਵੇ, ਉਸਨੂੰ ਅਭੀਵਾਦ ਕਹਿੰਦੇ ਹਨ।
ਰੁਦਰ– ਰੁਦਰ ਇਕ ਪਿਆਰਾ ਤੇ ਛੋਟਾ ਨਾਮ ਹੈ। ਲੋਕਾਂ ਨੂੰ ਇਹ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਬੋਲਣ ਵਿਚ ਬਹੁਤ ਹੀ ਆਸਾਨ ਹੈ। ਇਸਦੇ ਮਾਅਨੇ ਵੀ ਗਹਿਰੇ ਹਨ। ਜੋ ਇਨਸਾਨ ਹਿੰਮਤੀ ਅਤੇ ਨਿਡਰ ਹੋਵੇ ਉਸਨੂੰ ਰੁਦਰ ਕਹਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Hinduism, Lord Shiva, Religion