Home /News /lifestyle /

ਨਰਾਤੇ 2022: ਜਾਣੋ ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਦਾ ਮਹੱਤਵ ਤੇ ਕਥਾ ਬਾਰੇ 

ਨਰਾਤੇ 2022: ਜਾਣੋ ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਦਾ ਮਹੱਤਵ ਤੇ ਕਥਾ ਬਾਰੇ 

ਜਾਣੋ ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਦਾ ਮਹੱਤਵ ਤੇ ਕਥਾ ਬਾਰੇ 

ਜਾਣੋ ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਦਾ ਮਹੱਤਵ ਤੇ ਕਥਾ ਬਾਰੇ 

ਪਹਿਲੇ ਨਰਾਤੇ ਮੌਕੇ ਮਾਂ ਦੁਰਗਾ ਦੇ ਰੂਪ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। 26 ਸਤੰਬਰ ਤੋਂ ਸ਼ੁਰੂ ਹੋਏ ਨਰਾਤੇ 5 ਅਕਤੂਬਰ ਤੱਕ ਜਾਰੀ ਰਹਿਣਗੇ। ਮਾਂ ਸ਼ੈਲਪੁੱਤਰੀ ਦੀ ਪੂਜਾ ਨਾਲ ਨਰਾਤਿਆਂ ਦੀ ਸ਼ੁਰੂਆਤ ਕਰਨ ਦੀ ਵੀ ਇੱਕ ਵਿਧੀ ਹੁੰਦੀ ਹੈ।

  • Share this:

ਨਰਾਤੇ 2022:  ਨਰਾਤੇ 9 ਦਿਨ ਤੱਕ ਚੱਲਦੇ ਹਨ ਤੇ 9 ਦਿਨ ਮਾਤਾ ਵੱਖਰੇ-ਵੱਖਰੇ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਲੋਕ ਸ਼ਰਧਾ ਅਨੁਸਾਰ ਵਰਤ ਰੱਖਦੇ ਹਨ। ਪਹਿਲੇ ਨਰਾਤੇ ਮੌਕੇ ਮਾਂ ਦੁਰਗਾ ਦੇ ਰੂਪ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। 26 ਸਤੰਬਰ ਤੋਂ ਸ਼ੁਰੂ ਹੋਏ ਨਰਾਤੇ 5 ਅਕਤੂਬਰ ਤੱਕ ਜਾਰੀ ਰਹਿਣਗੇ। ਮਾਂ ਸ਼ੈਲਪੁੱਤਰੀ ਦੀ ਪੂਜਾ ਨਾਲ ਨਰਾਤਿਆਂ ਦੀ ਸ਼ੁਰੂਆਤ ਕਰਨ ਦੀ ਵੀ ਇੱਕ ਵਿਧੀ ਹੁੰਦੀ ਹੈ।

ਜਿਸ ਦੌਰਾਨ ਸਭ ਤੋਂ ਪਹਿਲਾਂ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ। ਬਾਅਦ ਵਿੱਚ ਪੂਜਾ ਦੀ ਤਿਆਰੀ ਹੁੰਦੀ ਹੈ। ਨਰਾਤਿਆਂ ਦੌਰਾਨ ਮਾਂ ਦੇ ਵੱਖ-ਵੱਖ ਰੂਪਾਂ ਦਾ ਆਪਣਾ ਮਹੱਤਵ ਹੈ। ਇਸੇ ਤਰ੍ਹਾਂ ਮਾਂ ਸ਼ੈਲਪੁੱਤਰੀ ਦੀ ਪੂਜਾ ਪਹਿਲੇ ਨਰਾਤੇ ਦੌਰਾਨ ਕਰਨ ਦਾ ਵੀ ਇੱਕ ਖਾਸ ਮਹੱਤਵ ਹੈ। ਇਸ ਦਿਨ ਮੰਦਰਾਂ ਵਿੱਚ ਰੌਣਕਾਂ ਤਾਂ ਹੁੰਦੀਆਂ ਹਨ ਨਾਲ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ। ਆਓ ਜਾਣਦੇ ਹਾਂ ਪਹਿਲੇ ਨਰਾਤੇ ਮੌਕੇ ਮਾਂ ਸ਼ੈਲਪੁੱਤਰੀ ਦੀ ਪੂਜਾ ਵਿਧੀ, ਕਥਾ ਤੇ ਮਹੱਤਵ ਬਾਰੇ। ਸ਼੍ਰੀ ਕਾਲਾਜੀ ਵੈਦਿਕ ਯੂਨੀਵਰਸਿਟੀ ਦੇ ਜੋਤਿਸ਼ ਵਿਭਾਗ ਦੇ ਮੁਖੀ, ਮ੍ਰਿਤੁੰਜੇ ਤਿਵਾਰੀ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਨ।

ਮਾਂ ਸ਼ੈਲਪੁਤਰੀ ਦੀ ਕਥਾ

ਮਾਂ ਦੁਰਗਾ ਦੇ ਪਹਿਲੇ ਰੂਪ ਯਾਨੀ ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਨਾਲ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ। ਦਰਅਸਲ ਮਾਂ ਸ਼ੈਲਪੁੱਤਰੀ ਜੀ ਯਾਨੀ ਮਾਂ ਪਾਰਵਤੀ ਜੀ ਨੂੰ ਹੀ ਕਿਹਾ ਜਾਂਦਾ ਹੈ। ਮਾਂ ਪਾਰਵਤੀ ਪਹਾੜੀ ਰਾਜੇ ਹਿਮਾਲਿਆ ਦੀ ਧੀ ਸਨ ਤੇ ਇਸੇ ਲਈ ਉਨ੍ਹਾਂ ਨੂੰ ਸ਼ੈਲਪੁੱਤਰੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਵਿਧੀਪੂਰਕ ਕਲਸ਼ ਸਥਾਪਿਤ ਕੀਤਾ ਜਾਂਦਾ ਹੈ ਤੇ ਯੋਗੀ 'ਮੂਲਾਧਾਰ' ਚੱਕਰ ਵਿੱਚ ਆਪਣਾ ਮਨ ਸਥਾਪਿਤ ਕਰਦੇ ਹਨ ਤੇ ਆਪਣੇ ਯੋਗ ਦੇ ਅਭਿਆਸ ਦੀ ਸ਼ੁਰੂਆਤ ਕਰਦੇ ਹਨ।

ਦੱਸਿਆ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਇੱਕ ਯੱਗ ਤੋਂ ਹੋਈ ਸੀ ਜੋ ਕਿ ਰਾਜਾ ਪ੍ਰਜਾਪਤੀ ਦਕਸ਼ ਵੱਲੋਂ ਕੀਤਾ ਗਿਆ ਸੀ ਤੇ ਇਸ ਯੱਗ ਲਈ ਭਗਵਾਨ ਸ਼ੰਕਰ ਜੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਇਸ ਦਾ ਪਤਾ ਲੱਗਣ ਤੇ ਮਾਤਾ ਸਤੀ ਨੇ ਭਗਵਾਨ ਸ਼ੰਕਰ ਨੂੰ ਦੱਸ ਦਿੱਤਾ। ਜਿਸ ਦਾ ਕਾਰਨ ਭਗਵਾਨ ਸ਼ੰਕਰ ਨੇ ਪ੍ਰਜਾਪਤੀ ਦਕਸ਼ ਦੀ ਨਾਰਾਜ਼ਗੀ ਦੱਸਿਆ। ਉਨ੍ਹਾਂ ਕਿਹਾ ਕਿ ਬਿਨਾ ਕਿਸੇ ਸੱਦੇ ਉਹ ਯੱਗ ਵਿੱਚ ਨਹੀਂ ਜਾ ਸਕਦੇ। ਪਰ ਮਾਤਾ ਸਤੀ ਨਹੀਂ ਮੰਨੇ ਤੇ ਉਹ ਯੱਗ ਵਿੱਚ ਚਲੇ ਗਏ। ਜਿੱਥੇ ਉਨ੍ਹਾਂ ਨੂੰ ਕਿਸੇ ਦਾ ਵਿਵਹਾਰ ਸਹੀ ਨਹੀਂ ਲੱਗਾ। ਕਿਸੇ ਵੱਲੋਂ ਵੀ ਮਾਤਾ ਸਤੀ ਵੱਲ ਧਿਆਨ ਨਹੀਂ ਦਿੱਤਾ ਗਿਆ। ਸਿਰਫ ਮਾਤਾ ਸਤੀ ਦੀ ਮਾਂ ਨੇ ਹੀ ਉਨ੍ਹਾਂ ਨੂੰ ਪਿਆਰ ਨਾਲ ਬੁਲਾਇਆ ਤੇ ਗਲੇ ਲਗਾਇਆ ਜਦਕਿ ਯੱਗ ਵਿੱਚ ਮੌਜੂਦ ਬਾਕੀਆਂ ਨੇ ਮਾਤਾ ਸਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਇਨ੍ਹਾਂ ਹੀ ਨਹੀਂ ਇਸ ਮੌਕੇ ਉਨ੍ਹਾਂ ਨੂੰ ਤੇ ਭਗਵਾਨ ਸ਼ੰਕਰ ਜੀ ਪ੍ਰਤੀ ਅਪਸ਼ਬਦ ਵੀ ਬੋਲੇ ਗਏ। ਜਿਸ ਕਾਰਨ ਮਾਤਾ ਸਤੀ ਜੀ ਨਾਰਾਜ਼ ਹੋ ਕੇ ਯੱਗ ਦੌਰਾਨ ਚੱਲ ਰਹੇ ਹਵਨਕੁੰਢ ਵਿੱਚ ਬੈਠ ਗਏ ਤੇ ਅੱਗ ਵਿੱਚ ਸੜ ਕੇ ਸੁਆਹ ਹੋ ਗਏ। ਇਸੇ ਤੋਂ ਨਾਰਾਜ਼ ਹੋਏ ਭਗਵਾਨ ਸ਼ੰਕਰ ਨੇ ਵੀ ਯੱਗ ਨੂੰ ਰੋਕ ਦਿੱਤਾ ਤੇ ਯੱਗ ਦਾ ਵਿਨਾਸ਼ ਕਰ ਦਿੱਤਾ। ਇਸ ਤੋਂ ਬਾਅਦ ਮਾਤਾ ਸਤੀ ਨੇ ਅਗਲੇ ਜਨਮ ਵਿੱਚ ਸ਼ੈਲਰਾਜ ਹਿਮਾਲਿਆ ਦੀ ਧੀ ਦੇ ਰੂਪ ਵਿੱਚ ਜਨਮ ਲਿਆ। ਜਿਨ੍ਹਾਂ ਸ਼ੈਲਪੁੱਤਰੀ ਦੇ ਨਾਮ ਨਾਲ ਜਾਣਿਆ ਗਿਆ। ਨਾਲ ਹੀ ਉਨ੍ਹਾਂ ਨੂੰ ਮਾਂ ਪਾਰਵਤੀ ਤੇ ਹੇਮਾਵਤੀ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ।

ਪਹਿਲੇ ਨਰਾਤੇ ਦੀ ਪੂਜਾ ਦਾ ਮਹੱਤਵ

ਪਹਿਲੇ ਨਰਾਤੇ 'ਤੇ ਮਾਂ ਸ਼ੈਲਪੁੱਤਰੀ ਦੀ ਪੂਜਾ ਦਾ ਬਹੁਤ ਖਾਸ ਮਹੱਤਵ ਹੈ। ਸਾਰਾ ਦਿਨ ਮਾਂ ਸ਼ੈਲਪੁੱਤਰੀ ਦਾ ਜਾਪ ਕੀਤਾ ਜਾਂਦਾ ਹੈ। ਸ਼ਰਧਾਲੂ ਵਰਤ ਰੱਖਦੇ ਹਨ ਤੇ ਮਾਂ ਸ਼ੈਲਪੁੱਤਰੀ ਦੀ ਪੂਜਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਨਾਲ ਮਨ ਦੀ ਇੱਛਾ ਪੂਰੀ ਹੁੰਦੀ ਹੈ ਤੇ ਪੂਜਾ ਦਾ ਫਲ ਮਿਲਦਾ ਹੈ। ਮਾਂ ਸ਼ੈਲਪੁੱਤਰੀ ਜੀ ਦੇ ਆਸ਼ੀਰਵਾਦ ਨਾਲ ਡਰ ਦੂਰ ਹੁੰਦਾ ਹੈ ਤੇ ਘਰ ਵਿੱਚ ਸੁੱਖ-ਸ਼ਾਂਤੀ ਤੇ ਖੁਸ਼ੀ ਆਉਂਦੀ ਹੈ। ਮਾਂ ਦੇ ਸ਼ਰਧਾਲੂਆਂ ਨੂੰ ਪ੍ਰਸਿੱਧੀ, ਗਿਆਨ, ਮੁਕਤੀ, ਖੁਸ਼ਹਾਲੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਪੂਜਾ ਦੌਰਾਨ ਮਾਂ ਸ਼ੈਲਪੁੱਤਰੀ ਦੇ ਇਸ ਮੰਤਰ ਦਾ ਜਾਪ ਕੀਤਾ ਜਾਂਦਾ ਹੈ-

ਮਾਂ ਸ਼ੈਤਰਪੁਤਰੀ ਪੂਜਾ ਮੰਤਰ

ਵਨ੍ਦੇ ਵਂਚਿਤਲਾਭਯ ਚੰਦ੍ਰਧਾਕ੍ਰਿਤਸ਼ੇਖਰਾਮ ॥

ਵ੍ਰਿਸ਼ਾਰੁਢਾਂ ਸ਼ੂਲਧਰਾਂ ਸ਼ੈਲਪੁਤ੍ਰੀਂ ਯਸ਼ਸ੍ਵਿਨੀਮ੍

ਜਾਂ

ਸ਼ਿਵਰੂਪਾ ਵਰਕਸ਼ ਵਾਹਿਨੀ ਹਿਮਕਨਿਆ ਸ਼ੁਭੰਗਿਨੀ।

ਪਦ੍ਮਾ ਤ੍ਰਿਸ਼ੂਲ ਹਸ੍ਤਾ ਧਾਰਿਣੀ ਰਤ੍ਨਾਯੁਕ ਕਲਿਆਣਕਾਰਿਣੀ ।

ਮਾਂ ਸ਼ੈਲਪੁੱਤਰੀ ਦੀ ਪੂਜਾ ਦੀ ਵਿਧੀ ਬਾਰੇ ਜਾਣਨਾ ਵੀ ਜ਼ਰੂਰੀ ਹੈ। ਮਾਂ ਸ਼ੈਲਪੁੱਤਰੀ ਜੀ ਦੀ ਪੂਜਾ ਦੌਰਾਨ ਮੰਤਰਾਂ ਦਾ ਜਾਪ ਕਰਦੇ ਹੋਏ ਉਨ੍ਹਾਂ ਨੂੰ ਅਕਸ਼ਤ, ਚਿੱਟੇ ਫੁੱਲ, ਧੂਪ, ਸਿੰਦੂਰ, ਦੀਵਾ, ਫਲ ਤੇ ਮਠਿਆਈਆਂ ਦਾ ਚੜ੍ਹਾਵਾ ਚੜ੍ਹਾਓ। ਮਾਂ ਸ਼ੈਲਪੁੱਤਰੀ ਜੀ ਦੀ ਕਥਾ ਪੜ੍ਹੋ ਤੇ ਦੁੱਧ ਤੋਂ ਬਣੀ ਮਠਿਆਈ ਜਾਂ ਗਾਂ ਦਾ ਦੇਸੀ ਘਿਓ ਚੜ੍ਹਾਓ। ਘਿਓ ਦਾ ਦੀਵਾ ਜਗਾ ਕੇ ਮਾਂ ਸ਼ੈਲਪੁੱਤਰੀ ਜੀ ਦੀ ਆਰਤੀ ਕਰਨ ਉਪਰੰਤ ਪ੍ਰਾਰਥਨਾ ਕਰੋ ਤੇ ਭੁੱਲ਼ਾਂ ਦੀ ਮੁਆਫੀ ਮੰਗੋ। ਇਸ ਬਾਅਦ ਮਨੋਕਾਮਨਾ ਲਈ ਅਰਦਾਸ ਕਰੋ ਤੇ ਮੱਥਾ ਟੇਕੋ।

Published by:Tanya Chaudhary
First published:

Tags: Navratra, Religion, Shardiya Navratra 2022