Home /News /lifestyle /

Narzo 50i Prime 13 ਸਤੰਬਰ ਨੂੰ ਹੋਵੇਗਾ ਲਾਂਚ, ਜਾਣੋ ਇਸਦੇ ਫੀਚਰਸ ਤੇ ਕੀਮਤ

Narzo 50i Prime 13 ਸਤੰਬਰ ਨੂੰ ਹੋਵੇਗਾ ਲਾਂਚ, ਜਾਣੋ ਇਸਦੇ ਫੀਚਰਸ ਤੇ ਕੀਮਤ

Narzo 50i Prime 13 ਸਤੰਬਰ ਨੂੰ ਹੋਵੇਗਾ ਲਾਂਚ, ਜਾਣੋ ਇਸਦੇ ਫੀਚਰਸ ਤੇ ਕੀਮਤ ਬਾਰੇ

Narzo 50i Prime 13 ਸਤੰਬਰ ਨੂੰ ਹੋਵੇਗਾ ਲਾਂਚ, ਜਾਣੋ ਇਸਦੇ ਫੀਚਰਸ ਤੇ ਕੀਮਤ ਬਾਰੇ

ਰੀਅਲਮੀ (Realme) ਭਾਰਤ 'ਚ Narzo 50i Prime ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। Narzo 50 ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾਣ ਵਾਲਾ ਸੱਤਵਾਂ ਸਮਾਰਟਫੋਨ ਹੋਵੇਗਾ। Narzo 50 ਸੀਰੀਜ਼ ਦੇ ਪਹਿਲੇਂ ਛੇ ਸਮਾਰਟਫੋਨਾਂ ਵਿੱਚ Narzo 50i ਅਤੇ Narzo 50A Prime ਸਮਾਰਟਫੋਨ ਸ਼ਾਮਿਲ ਹਨ। Narzo 50i ਪ੍ਰਾਈਮ ਫੋਨ 13 ਸਤੰਬਰ 2022 ਨੂੰ ਰੀਅਲਮੀ ਦੇ ਇੱਕ ਈਵੈਂਟ ਵਿੱਚ ਲਾਂਚ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਰੀਅਲਮੀ (Realme) ਭਾਰਤ 'ਚ Narzo 50i Prime ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। Narzo 50 ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾਣ ਵਾਲਾ ਸੱਤਵਾਂ ਸਮਾਰਟਫੋਨ ਹੋਵੇਗਾ। Narzo 50 ਸੀਰੀਜ਼ ਦੇ ਪਹਿਲੇਂ ਛੇ ਸਮਾਰਟਫੋਨਾਂ ਵਿੱਚ Narzo 50i ਅਤੇ Narzo 50A Prime ਸਮਾਰਟਫੋਨ ਸ਼ਾਮਿਲ ਹਨ। Narzo 50i ਪ੍ਰਾਈਮ ਫੋਨ 13 ਸਤੰਬਰ 2022 ਨੂੰ ਰੀਅਲਮੀ ਦੇ ਇੱਕ ਈਵੈਂਟ ਵਿੱਚ ਲਾਂਚ ਕੀਤਾ ਜਾਵੇਗਾ। Narzo 50i ਪ੍ਰਾਈਮ ਇੱਕ ਐਂਟਰੀ-ਲੈਵਲ ਫੋਨ ਹੋਵੇਗਾ। ਇਹ MediaTek 4G ਚਿੱਪਸੈੱਟ ਦੇ ਨਾਲ ਆ ਸਕਦਾ ਹੈ। ਆਓ ਜਾਣਦੇ ਹਾਂ ਰੀਅਲਮੀ Narzo 50i Prime ਸਮਾਰਟਫੋਨ ਸੰਬੰਧੀ-

ਰੀਅਲਮੀ (Realme) ਦਾ ਕਹਿਣਾ ਹੈ ਕਿ Realme narzo 50i ਪ੍ਰਾਈਮ ਅਤਿ-ਆਧੁਨਿਕ ਤਕਨੀਕ ਦੇ ਨਾਲ ਲੈਸ ਹੈ। Realme Narzo 50i ਪ੍ਰਾਈਮ, Realme C30 ਵਰਗਾ ਦਿਖਾਈ ਦਿੰਦਾ ਹੈ। ਪਰ ਇਸ ਵਿੱਚ ਦੋ ਦੀ ਬਜਾਏ ਸਿਰਫ ਇੱਕ ਕੈਮਰਾ ਹੋਵੇਗਾ ਅਤੇ ਇਸਦਾ ਕੈਮਰਾ ਇੱਕ LED ਫਲੈਸ਼ ਮਾਡਿਊਲ ਦੇ ਨਾਲ ਆਵੇਗਾ। ਫੋਨ ਦੇ ਫਰੰਟ ਕੈਮਰਾ ਰੈਜ਼ੋਲਿਊਸ਼ਨ ਬਾਰੇ ਵੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ, ਪਰ ਫੋਨ ਨੂੰ ਵਾਟਰਡ੍ਰੌਪ ਸਟਾਈਲ ਨੌਚ ਮਿਲ ਸਕਦਾ ਹੈ। ਇਹ ਸਮਾਰਟਫੋਨ ਦੋ ਕਲਰ ਵੈਂਰੀਐਂਟਸ ਡਾਰਕ ਬਲੂ ਅਤੇ ਮਿੰਟ ਗ੍ਰੀਨ ਕਲਰ ਵਿੱਚ ਉਪਲੱਬਧ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ Realme Narzo 50i Prime ਨੂੰ ਦੋ ਕਾਰਡਾਂ ਲਈ ਇੱਕ ਸਿਮ ਟ੍ਰੇ ਮਿਲੇਗੀ। ਇਸ ਤੋਂ ਇਲਾਵਾ ਫੋਨ 'ਚ ਮਾਈਕ੍ਰੋਐੱਸਡੀ ਕਾਰਡ ਸਲਾਟ ਵੀ ਹੋਵੇਗਾ। ਇਸ ਸਮਾਰਟਫੋਨ ਦੇ MediaTek 4G ਚਿੱਪਸੈੱਟ ਦੇ ਨਾਲ ਆਉਂਣ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ। ਰੀਅਲਮੀ (Realme) ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਆਉਣ ਵਾਲਾ Narzo 50i ਪ੍ਰਾਈਮ 5000mAh ਬੈਟਰੀ ਅਤੇ 1TB ਮਾਈਕ੍ਰੋਐੱਸਡੀ ਕਾਰਡ ਲਈ ਸਪੋਰਟ ਦੇ ਨਾਲ ਆਵੇਗਾ। ਫਾਸਟ ਚਾਰਜਿੰਗ ਸਪੋਰਟ ਵੀ ਫੋਨ ਦੀ ਬੈਟਰੀ 'ਤੇ ਉਪਲਬਧ ਹੋਣ ਦੀ ਸੰਭਾਵਨਾ ਨਹੀਂ ਹੈ।

ਜ਼ਿਕਰਯੋਗ ਹੈ ਕਿ Realme Narzo 50i Prime ਦੀ ਕੀਮਤ ਬਾਰੇ ਅਜੇ ਤੱਕ ਕੰਪਨੀ ਨੇ ਕੋਈ ਵੇਰਵਾ ਨਹੀਂ ਦਿੱਤਾ। ਕੰਪਨੀ Realme Narzo 50i Prime ਦੇ ਲਾਂਚ ਕਰਨ ਦੇ ਸਮਾਗਮ ‘ਤੇ ਇਸਦੀ ਕੀਮਤ ਅਤੇ ਇਸ ਦੇ ਹੋਰ ਫੀਚਰਾਂ ਦਾ ਐਲਾਨ ਕਰ ਸਕਦੀ ਹੈ। ਫੋਨ ਇੱਕ ਵੱਡੀ ਡਿਸਪਲੇਅ ਦੇ ਨਾਲ ਆਵੇਗਾ, ਪਰ ਇਸਦੀ ਡਿਸਪਲੇਅ FullHD ਰੈਜ਼ੋਲਿਊਸ਼ਨ ਨੂੰ ਸਪੋਰਟ ਨਹੀਂ ਕਰੇਗੀ।

Published by:Drishti Gupta
First published:

Tags: Mobile phone, Realme, Smartphone, Tech News, Tech updates, Technology