HOME » NEWS » Life

National Doctors' Day 2021: ਸਰੀਰਕ ਹਮਲੇ ਤੋਂ ਲੈ ਕੇ ਤਨਖਾਹ ਤੱਕ,ਇਹ ਰਹੀ ਕੋਵਿਡ ਦੌਰਾਨ ਡਾੱਕਟਰਾਂ ਨੂੰ ਆਈਆ ਸਮੱਸਿਆਂਵਾ ਦੀ ਲਿਸਟ

News18 Punjabi | Trending Desk
Updated: July 1, 2021, 11:23 AM IST
share image
National Doctors' Day 2021: ਸਰੀਰਕ ਹਮਲੇ ਤੋਂ ਲੈ ਕੇ ਤਨਖਾਹ  ਤੱਕ,ਇਹ ਰਹੀ ਕੋਵਿਡ ਦੌਰਾਨ ਡਾੱਕਟਰਾਂ ਨੂੰ ਆਈਆ ਸਮੱਸਿਆਂਵਾ ਦੀ ਲਿਸਟ
National Doctors' Day 2021: ਸਰੀਰਕ ਹਮਲੇ ਤੋਂ ਲੈ ਕੇ ਤਨਖਾਹ ਤੱਕ,ਇਹ ਰਹੀ ਕੋਵਿਡ ਦੌਰਾਨ ਡਾੱਕਟਰਾਂ ਨੂੰ ਆਈਆ ਸਮੱਸਿਆਂਵਾ ਦੀ ਲਿਸਟ

  • Share this:
  • Facebook share img
  • Twitter share img
  • Linkedin share img
ਇੰਡਾਅਨ ਮੈਡੀਕਲ਼ ਐਸ਼ੋਸ਼ੀਏਸ਼ਨ ਦੁਆਰਾ ਹਰ ਸਾਲ਼ 01 ਜੁਲਾਈ ਨੂੰ ਰਾਸ਼ਟਰੀ ਤੌਰ ਤੇ ਡਾੱਕਟਰ ਦਿਵਸ ਮਨਾਇਆ ਜਾਦਾਂ ਹੈ । ਪਿਛਲੇ ਇੱਕ ਸਾਲ ਤੋਂ ਡਾੱਕਟਰ ਕੋਰੋਨਾ ਮਰੀਜਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ, ਇਸ ਦੌਰਾਨ ਇਹ ਦਿਨ ਸਾਨੂੰ ਯਾਦ ਦਿਲਾਉਦਾ ਹੈ ਕਿ ਕਿਵੇਂ ਹੈਲਥ ਕੇਅਰ ਇੰਡੰਸਟਰੀ (healthcare industry) ਕਿਵੇਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਬਹੁਤ ਸਾਰੇ ਡਾੱਕਟਰਾਂ ਨੇ ਮੈਡੀਕਲ ਸਹੂਲਤਾਂ ਤੇ ਉਪਕਰਨਾ ਦੀ ਘਾਟ ਹੋਣ ਦੇ ਨਾਲ਼ ਵੀ ਦਿਲੋਂ-ਜਾਨ ਨਾਲ਼ ਕੰਮ ਕੀਤਾ ਹੈ । ਇਸਦੇ ਨਾਲ਼ ਹੀ ਇਸ ਮਹਾਂਮਾਰੀ ਦੇ ਦੌਰ ਤੇ ਤਣਾਅ ਪੂਰਨ ਮਾਹੌਲ ਵਿੱਚ ਬਹੁਤ ਸਾਰੇ ਮਰੀਜਾਂ ਦੇ ਪਰਿਵਾਰਾਂ ਦੁਆਰਾ ਡਾੱਕਟਰਾਂ ਨਾਲ਼ ਹਿੰਸਾ ਕਰਨ ਦੇ ਕੇਸ ਵੀ ਦੇਖਣ ਨੂੰ ਮਿਲੇ । ਆਓ ਕੋਰੋਨਾ ਵਾਇਰਸ ਦੌਰਾਨ ਮੈਡੀਕਲ ਕਮਿਊਨਿਟੀ ਤੇ ਆਈਆਂ ਮੁਸ਼ਕਿਲਾਂ ਤੇ ਇੱਕ ਝਾਤ ਪਾਉਦੇ ਹਾਂ –

ਟੁੱਟੇ ਹੋਏ ਮੈਡੀਕਲ਼ ਉਪਕਰਨ
ਕੋਵਿਡ-19 ਦੀ ਦੂਜੀ ਲਹਿਰ ਦੇ ਦੌਰਾਨ ਬਹੁਤ ਸਾਰੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਵਿੱਚ ਲੋੜੀਦੀਂ ਮਾਤਰਾ ਵਿੱਚ ਆਕਸੀਜਨ ਹੋਣ ਦੇ ਕਾਰਨ ਉਹ ਮਰੀਜਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਨਹੀਂ ਬਚਾ ਸਕੇ ।ਇਸ ਦੌਰਾਨ ਦਿੱਲੀ ਦੇ ਕਈ ਹਸਪਤਾਲਾਂ ਨੇ ਸਰਕਾਰ ਤੋਂ ਆਕਸੀਜਨ ਮੁਹੱਈਆ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਸੀ ਕਿਉਕਿ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਸਨ ।

ਸਰੀਰਕ ਹਮਲੇ

ਇਸ ਮਹੀਨੇ ਦੀ ਸ਼ੁਰੂਆਤ ਵਿੱਚ IMA ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖ਼ਲ ਅੰਦਾਜੀ ਕਰਨ ਦੀ ਅਪੀਲ ਕੀਤੀ ਹੈ ਕਿ ਉਹ ਡਾਕਟਰਾਂ ਨੂੰ (optimum milieu’) ਸਰਬੋਤਮ ਸੁਰੱਖਿਆ ਪ੍ਰਦਾਨ ਕਰਵਾਉਣ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਕਰ ਸਕਣ । ਪ੍ਰਧਾਨ ਮੰਤਰੀ ਦੀ ਦਖਲ ਅੰਦਾਜੀ ਦੀ ਮੰਗ ਉਦੋ ਕੀਤੀ ਗਈ ਜਦੋਂ ਕੋਵਿਡ-19 ਮਰੀਜ ਦੀ ਮੌਤ ਤੇ ਉਸਦੇ ਪਰਿਵਾਰ ਵੱਲੋਂ ਅਸਾਮ ਦੇ ਹੌਜਾਈ ਵਿੱਚ ਇੱਕ ਡਾੱਕਟਰ ਦੀ ਮਾਰ-ਕੁੱਟ ਕੀਤੀ ਗਈ ਸੀ ।

ਗਲ਼ਤ ਜਾਣਕਾਰੀ

ਕੋਰੋਨਾ ਦੇ ਇਸ ਦੌਰਾਨ ਵਿੱਚ ਕੁਝ ਲੋਕ ਗਲ਼ਤ ਜਾਣਕਾਰੀ ਦੇ ਕਾਰਨ ਟੀਕਾ ਲੈਣ ਤੋਂ ਇਨਕਾਰ ਕਰ ਰਹੇ ਹਨ ਤੇ ਡਾੱਕਟਰਾਂ ਨੂੰ ਅਜਿਹੇ ਵਿਅਕਤੀਆਂ ਨਾਲ਼ ਵੀ ਨਜਿੱਠਣਾ ਪੈ ਰਿਹਾ ਹੈ । IMA ਦੁਆਰਾ ਪ੍ਰਦਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਟੀਕੇ ਸੰਬੰਧੀ ਜੋ ਲੋਕ ਗਲ਼ਤ ਜਾਣਕਾਰੀ ਫੈਲਾ ਰਹੇ ਹਨ ਉਹਨਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ( Epidemic Diseases Act, 1897, the Indian Penal Code (IPC)Disaster Management Act, 2005) ਮਹਾਂਮਰੀ ਡਿਜਾਸਟਰ ਐਕਟ 1897, ਇੰਡੀਅਨ ਪੈਨਲ ਕੋਡ ਦੇ ਤਹਿਤ ਕੇਸ ਦਾਇਰ ਕਰਨਾ ਚਾਹੀਦਾ ਹੈ ।

ਤਨਖਾਹ

ਕੋਵਿਡ ਦੀ ਇਸ ਅਣਸੁਖਾਵੀ ਸਥਿਤੀ ਦੇ ਦੌਰਾਨ ਜਿੱਥੇ ਡਾੱਕਟਰ ਲੋਕਾਂ ਦੀ ਜਾਨ ਬਚਾ ਰਹੇ ਹਨ ਉੱਥੇ ਹੀ ਉਹ ਇਸ ਲਈ ਬਹੁਤ ਘੱਟ ਤਨਖਾਹ ਪਾ ਰਹੇ ਹਨ । ਮਈ ਦੇ ਦੌਰਾਨ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਅਨਾਊਸ ਕੀਤਾ ਸੀ ਕਿ ਉਹ MBBS ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਨਰਸਿੰਗ ਤੇ ਠੇਕੇ ਤੇ ਕੋਵਿਡ ਲਈ ਹਸਪਤਾਲਾਂ ਵਿੱਚ ਰੱਖਿਆ ਜਾਵੇਗਾ ।ਇਸਦੇ ਨਾਲ਼ ਹੀ ਨਰਸਿੰਗ ਵਿਦਿਆਰਥੀਆਂ, ਠੇਕੇ ਦੀ ਪ੍ਰਯੋਗਸ਼ਾਲਾ ਤੇ ਮੈਡੀਕਲ ਸਟਾਫ ਲਈ 1500 ਰੁਪਏ ਮਹੀਨੇ ਦੇ ਭੁਗਤਾਨ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ ਬਹੁਤ ਘੱਟ ਸੀ ।

ਇਸ ਤੋਂ ਬਾਅਦ ਚੌਥੇ ਤੇ ਪੰਜਵੇਂ ਸਾਲ ਦੇ MBBS ਦੇ ਵਿਦਿਆਰਥੀਆਂ ਦੁਆਰਾ ਆਲੋਚਨਾਂ ਤੋਂ ਬਾਅਦ ਇਹ ਭੁਗਤਾਨ ਦੀ ਰਕਮ ਵਧਾ ਕੇ 10,000 ਕੀਤੀ ਗਈ ਹੈ ਜਦੋਂ ਕਿ ਤੀਜੇ ਸਾਲ ਦੇ BSC ਤੇ MSC ਨਰਸਿੰਗ ਦੇ ਵਿਦਿਆਰਥੀਆਂ ਲਈ ਇਹ ਰਕਮ 6000 ਹੈ ਤੇ ਲੈਬ ਸਟਾੱਫ ਤੇ GNM ਵਿਦਿਆਰਥੀਆਂ ਲਈ ਇਹ 5000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ ।
Published by: Ramanpreet Kaur
First published: July 1, 2021, 11:23 AM IST
ਹੋਰ ਪੜ੍ਹੋ
ਅਗਲੀ ਖ਼ਬਰ