HOME » NEWS » Life

National Doctors' Day 2021: ਇਹ ਸਮਾਂ ਸਾਡੇ ਡਾਕਟਰਾਂ ਨੂੰ ਧੰਨਵਾਦ ਕਹਿਣ ਦਾ ਹੈ

News18 Punjabi | News18 Punjab
Updated: July 1, 2021, 9:24 PM IST
share image
National Doctors' Day 2021: ਇਹ ਸਮਾਂ ਸਾਡੇ ਡਾਕਟਰਾਂ ਨੂੰ ਧੰਨਵਾਦ ਕਹਿਣ ਦਾ ਹੈ
National Doctors' Day 2021: ਇਹ ਸਮਾਂ ਸਾਡੇ ਡਾਕਟਰਾਂ ਨੂੰ ਧੰਨਵਾਦ ਕਹਿਣ ਦਾ ਹੈ

National Doctors' Day 2021: ਡਾਕਟਰਾਂ ਨੇ ਆਪਣੇ ਫਰਜ਼ ਵਜੋਂ, ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਅਤੇ ਲੋੜਵੰਦਾਂ ਦੀ ਸੇਵਾ ਕਰਕੇ, ਬਹੁਤ ਜਿਆਦਾ ਸਤਿਕਾਰ ਅਤੇ ਵਡਿਆਈ ਪ੍ਰਾਪਤ ਕੀਤੀ ਹੈ। ਕੋਵਿਡ-19 (COVID-19) ਸੰਕਟ ਦੇ ਸਮੇਂ, ਦੇਸ਼ ਭਰ ਵਿੱਚ ਡਾਕਟਰਾਂ ਦੀ ਨਿਰਸਵਾਰਥ, ਅਣਥੱਕ ਸੇਵਾ ਦੀਆਂ ਗੂੰਜਾਂ ਸੁਣਾਈ ਦਿੱਤੀਆਂ, ਜਿਨ੍ਹਾਂ ਨੇ ਖੁਦ ਸੰਕਰਮਣ ਦਾ ਸਾਹਮਣਾ ਕੀਤਾ ਅਤੇ ਆਪਣੀ ਜਾਨ ਤੱਕ ਦੇ ਦਿੱਤੀ।

  • Share this:
  • Facebook share img
  • Twitter share img
  • Linkedin share img
1 ਜੁਲਾਈ ਨੂੰ, ਭਾਰਤ ਰਾਸ਼ਟਰੀ ਡਾਕਟਰ ਦਿਵਸ ਉਨ੍ਹਾਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਸਨਮਾਨਿਤ ਕਰਨ ਲਈ ਮਨਾਉਂਦਾ ਹੈ, ਜੋ ਲੋਕਾਂ ਨੂੰ ਬਚਾਉਣ ਅਤੇ ਬਰਾਦਰੀਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ। ਇਹ ਦਿਨ, ਮਹਾਨ ਡਾਕਟਰ ਅਤੇ ਸੁਤੰਤਰਤਾ ਸੰਗਰਾਮੀ, ਡਾ: ਬਿਧਾਨ ਚੰਦਰ ਰਾਏ ਦੀ ਜਨਮਦਿਨ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ ਅਤੇ ਇਸ ਸਾਲ, ਇਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ, ਕਿਉਂਕਿ ਇਸਨੇ ਕੋਵਿਡ-19 (COVID-19) ਮਹਾਂਮਾਰੀ ਦੇ ਸੰਕਟ ਕਰਕੇ ਦੇਸ਼ ਦੇ ਮੈਡੀਕਲ ਸਰੋਤਾਂ ਦੀ ਉਪਲਬਧਤਾ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ। ਭਾਰਤ ਦੇ ਡਾਕਟਰੀ ਭਾਈਚਾਰੇ ਦੀ ਦਲੇਰੀ ਅਤੇ ਦ੍ਰਿੜਤਾ ਕਰਕੇ ਸਾਡੀ ਪ੍ਰਤਿਕਿਰਿਆ ਵੀ ਤੇਜ਼ ਹੋ ਗਈ ਹੈ। ਭਾਰਤੀ ਮੈਡੀਕਲ ਕੌਂਸਲ ਦੇ ਮੁਤਾਬਕ, 1492 ਡਾਕਟਰ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਨੇ ਸਾਡੇ ਲਈ ਪਰਉਪਕਾਰ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ, ਜੋ ਸਾਨੂੰ ਇਸ ਸਕੰਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਪ੍ਰੇਰਿਤ ਕਰਦੀ ਹੈ।

ਕੁਝ ਲੋਕ, ਜਿਨ੍ਹਾਂ ਨੇ ਬਹੁਤ ਲੋਕਾਂ ਨੂੰ ਬਚਾਇਆ

ਮਹਾਂਮਾਰੀ ਫੈਲਣ ਤੋਂ ਪਹਿਲਾਂ ਵੀ, ਭਾਰਤੀ ਡਾਕਟਰ ਸਰੋਤਾਂ ਦੀ ਵੱਡੀ ਕਮੀ ਜਿਹੇ ਹਾਲਤਾਂ ਵਿੱਚ ਆਪ੍ਰੇਸ਼ਨ ਕਰ ਚੁੱਕੇ ਸਨ। ਹਾਲਾਂਕਿ ਭਾਰਤ ਨੇ ਕੁਝ ਸਾਲ ਪਹਿਲਾਂ WHO ਵੱਲੋਂ ਆਬਾਦੀ ਲਈ ਡਾਕਟਰਾਂ ਦਾ ਅਨੁਪਾਤ 1:1000 ਸੁਝਾਇਆ ਗਿਆ ਸੀ, ਪਰ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਦੁਬਾਰਾ ਘੱਟ ਗਿਆ ਹੈ। ਹੁਣ ਤੱਕ, ਭਾਰਤ ਦੇ 28 ਰਾਜਾਂ ਵਿੱਚੋਂ ਸਿਰਫ ਗਿਆਰਾਂ ਹੀ WHO ਵੱਲੋਂ ਸੁਝਾਏ ਡਾਕਟਰ ਅਨੁਪਾਤ ਨੂੰ ਪੂਰਾ ਕਰਦੇ ਹਨ। ਜਨਤਕ ਸਿਹਤ ਖੇਤਰ ਵਿੱਚ ਇਹ ਸਥਿਤੀ ਹੋਰ ਵੀ ਖਰਾਬ ਹੈ, ਜਿੱਥੇ ਪ੍ਰਤੀ 1000 ਲੋਕਾਂ ਵਿੱਚ ਡਾਕਟਰ ਅਨੁਪਾਤ ਸਿਰਫ 0.08 ਹੈ, ਜਿਸਦਾ ਅਰਥ ਹੈ ਕਿ ਭਾਰਤੀ ਆਬਾਦੀ ਦੇ ਵੱਡੇ ਹਿੱਸੇ ਦੀਆਂ ਸਿਹਤ ਸੰਬੰਧਿਤ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾ ਰਹੀਆਂ।
ਡਾਕਟਰਾਂ ਨੇ ਆਪਣੇ ਫਰਜ਼ ਵਜੋਂ, ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਅਤੇ ਲੋੜਵੰਦਾਂ ਦੀ ਸੇਵਾ ਕਰਕੇ, ਬਹੁਤ ਜਿਆਦਾ ਸਤਿਕਾਰ ਅਤੇ ਵਡਿਆਈ ਪ੍ਰਾਪਤ ਕੀਤੀ ਹੈ। ਕੋਵਿਡ-19 (COVID-19) ਸੰਕਟ ਦੇ ਸਮੇਂ, ਦੇਸ਼ ਭਰ ਵਿੱਚ ਡਾਕਟਰਾਂ ਦੀ ਨਿਰਸਵਾਰਥ, ਅਣਥੱਕ ਸੇਵਾ ਦੀਆਂ ਗੂੰਜਾਂ ਸੁਣਾਈ ਦਿੱਤੀਆਂ, ਜਿਨ੍ਹਾਂ ਨੇ ਖੁਦ ਸੰਕਰਮਣ ਦਾ ਸਾਹਮਣਾ ਕੀਤਾ ਅਤੇ ਆਪਣੀ ਜਾਨ ਤੱਕ ਦੇ ਦਿੱਤੀ। ਉਹ ਲੋਕਾਂ ਨੂੰ ਕੋਵਿਡ-19 (COVID-19) ਦੇ ਖਤਰਿਆਂ ਅਤੇ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ। ਕਈ ਵਾਰ ਭਾਵਨਾਵਾਂ ‘ਤੇ ਕਾਬੂ ਨਹੀਂ ਰਹਿੰਦਾ, ਜਿਵੇਂ ਕਿ ਮੁੰਬਈ ਦੀ ਡਾ: ਤ੍ਰਿਪਤੀ ਗਿਲਾਡੀ ਨੇ, ਪਿਛਲੇ ਸਾਲ ਵਾਇਰਲ ਹੋਈ ਇੱਕ ਵੀਡੀਓ ਵਿੱਚ, ਰੋਂਦੇ ਹੋਇਆ, ਸਾਰਿਆਂ ਨੂੰ ਸਾਵਧਾਨ ਰਹਿਣ ਲਈ ਅਪੀਲ ਕੀਤੀ ਸੀ।

ਕੀ ਅਸੀਂ ਸ਼ੁਕਰਗੁਜ਼ਾਰ ਹਾਂ?

ਜਿੱਥੇ ਅਸੀਂ ਰਾਸ਼ਟਰੀ ਡਾਕਟਰ ਦਿਵਸ 'ਤੇ, ਡਾਕਟਰਾਂ ਦੇ ਵੱਡੇ ਯੋਗਦਾਨ ਨੂੰ ਪਛਾਣ ਰਹੇ ਹਾਂ, ਉੱਥੇ ਉਨ੍ਹਾਂ ਦੇ ਰਹਿਣ-ਸਹਿਣ ਅਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਵੀ ਲੋੜੀਂਦੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕਿ ਜ਼ਰੂਰੀ ਉਪਕਰਣਾਂ ਦੀ ਘਾਟ ਨੂੰ ਦੂਰ ਕਰਨ ਲਈ, ਸਿਰਫ ਉਨ੍ਹਾਂ ਦਾ ਸੰਘਰਸ਼ ਵੀ ਕਾਫੀ ਨਹੀਂ, ਡਾਕਟਰਾਂ ਦੇ ਵਿਰੁੱਧ ਹਿੰਸਾ ਦੀਆਂ ਵੀ ਕਈ ਵਾਰਦਾਤਾਂ ਹੋਈਆਂ, ਇਸ ਵਿੱਚ ਅਸਾਮ ਦਾ ਇੱਕ ਤਾਜ਼ਾ ਮਾਮਲਾ ਵੀ ਸ਼ਾਮਲ ਹੈ, ਜਿੱਥੇ ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰਾਂ ਨੇ ਇੱਕ ਕੋਵਿਡ-19 (COVID-19) ਦੇ ਇੱਕ ਡਿਊਟੀ ਕਰ ਰਹੇ ਡਾਕਟਰ ‘ਤੇ ਹਮਲਾ ਕੀਤਾ। ਅਜਿਹੀਆਂ ਹਰਕਤਾਂ ਸਿਰਫ ਡਾਕਟਰਾਂ ਨੂੰ ਨਿਰਾਸ਼ ਹੀ ਕਰਦੀਆਂ ਹਨ ਅਤੇ ਹੋਣਹਾਰ ਨੌਜਵਾਨਾਂ ਨੂੰ ਮੈਡੀਕਲ ਪੇਸ਼ੇ ਦੀ ਚੋਣ ਕਰਨ ਬਾਰੇ ਸੋਚਣ ‘ਤੇ ਵੀ ਮਜ਼ਬੂਰ ਕਰਦੀਆਂ ਹਨ।

ਇਸ ਸਥਿਤੀ 'ਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾ ਕਦਮ, ਇਸ ਰਾਸ਼ਟਰੀ ਡਾਕਟਰ ਦਿਵਸ ਦੀ ਸ਼ੁਰੂਆਤ ਕਰਦਿਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਪ੍ਰਤੀ ਧੰਨਵਾਦ ਦਾ ਸਭਿਆਚਾਰ ਪੈਦਾ ਕਰਨਾ ਹੈ। ਇਹ ਨਾ ਸਿਰਫ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨੂੰ ਘੱਟ ਕਰੇਗਾ, ਸਗੋਂ ਡਾਕਟਰੀ ਸਲਾਹ ਦੀ ਮਹੱਤਤਾ ਅਤੇ ਪਾਲਣਾ ਵਿੱਚ ਵੀ ਸੁਧਾਰ ਕਰੇਗਾ। ਡਾਕਟਰਾਂ ਦਾ ਬਿਹਤਰ ਇਲਾਜ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਦਾ ਗਿਆਨ - ਉਮੀਦ ਹੈ - ਡਾਕਟਰਾਂ ਦੀ ਸਥਿਤੀ ਅਤੇ ਭਾਰਤੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ‘ਤੇ ਚਾਨਣਾ ਪਾਉਣ ਵਾਲੀ ਨੀਤੀ ਬਣਾਉਣ ਦਾ ਰਾਹ ਸੌਖਾ ਹੋਵੇਗਾ।ਭਾਰਤ ਦੀ ਕੋਵਿਡ-19 (COVID-19) ਦੇ ਖਿਲਾਫ ਸਭ ਤੋਂ ਵੱਡੀ ਟੀਕਾਕਰਣ ਅਤੇ ਜਾਗਰੂਕਤਾ ਮੁਹਿੰਮ. Network18 'ਸੰਜੀਵਨੀ - ਏ ਸ਼ਾਟ ਆਫ ਲਾਈਫ', Federal ਬੈਂਕ ਦੀ ਇੱਕ ਵਿਸ਼ੇਸ਼ ਸੀਐਸਆਰ (CSR) ਪਹਿਲਕਦਮੀ, ਦਾ ਹਿੱਸਾ ਬਣ ਕੇ, ਅਸੀਂ ਵੀ ਆਪਣਾ ਫਰਜ਼ ਨਿਭਾ ਰਹੇ ਹਾਂ। ਸਿਹਤ ਅਤੇ ਇਮਿਊਨਿਟੀ ਦੀ ਇਸ ਲੜਾਈ ਵਿੱਚ ਸ਼ਾਮਲ ਹੋਣ ਲਈ, Sanjeevani ‘ਤੇ ਜਾਓ।
Published by: Ashish Sharma
First published: July 1, 2021, 9:24 PM IST
ਹੋਰ ਪੜ੍ਹੋ
ਅਗਲੀ ਖ਼ਬਰ