• Home
 • »
 • News
 • »
 • lifestyle
 • »
 • NATURAL BREWERY THIS WOMAN IS URINATING ALCOHOL BUT SHE DOESNT DRINK AT ALL

ਮਹਿਲਾ ਨੇ ਨਹੀਂ ਪੀਤੀ ਇਕ ਬੂੰਦ ਵੀ ਸ਼ਰਾਬ, ਫਿਰ ਵੀ ਪੇਸ਼ਾਬ ਤੋਂ ਨਿਕਲ ਰਿਹਾ Alcohol

ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਨੂੰ ‘ਯੂਰੀਨਰੀ ਆਟੋ-ਬਰੇਵਰੀ ਸਿੰਡਰੋਮ’ (Urinary Auto-Brewery Syndrome) ਦੀ ਸ਼ਿਕਾਇਤ ਹੈ। ਉਸ ਦਾ ਪਾਚਨਤੰਤਰ ਖਾਸ ਤਰੀਕੇ ਦਾ ਯੀਸਟ ਜਾਂ ਬੈਕਟੀਰੀਆ ਕੱਢ ਰਿਹਾ ਹੈ।

ਮਹਿਲਾ ਨੇ ਨਹੀਂ ਪੀਤੀ ਇਕ ਬੂੰਦ ਵੀ ਸ਼ਰਾਬ, ਫਿਰ ਵੀ ਪੇਸ਼ਾਬ ਤੋਂ ਨਿਕਲ ਰਿਹਾ Alcohol ( IPTC Photo)

ਮਹਿਲਾ ਨੇ ਨਹੀਂ ਪੀਤੀ ਇਕ ਬੂੰਦ ਵੀ ਸ਼ਰਾਬ, ਫਿਰ ਵੀ ਪੇਸ਼ਾਬ ਤੋਂ ਨਿਕਲ ਰਿਹਾ Alcohol ( IPTC Photo)

 • Share this:
  -ਅਮਰੀਕਾ (US) ਦੇ ਪੈਨਸਿਲਵੇਨੀਆ ਵਿਚ ਪਿਟਸਬਰਸ (Pittsburgh) ਦੀ ਇਕ ਮਹਿਲਾ ਅਜੀਬੋ-ਗਰੀਬ ਬਿਮਾਰੀ ਨਾਲ ਪਰੇਸ਼ਾਨ ਹੈ। ਉਸ ਨੇ ਹੁਣ ਤੱਕ ਆਪਣੀ ਜਿੰਦਗੀ ਵਿਚ ਇਕ ਬੂੰਦ ਸ਼ਰਾਬ ਵੀ ਨਹੀਂ ਪੀਤੀ ਹੈ। ਇਸ ਦੇ ਬਾਵਜੂਦ ਵੀ ਮੈਡੀਕਲ ਜਾਂਚ ਵਿਚ ਉਸ ਦੇ ਪੇਸ਼ਾਬ ਵਿਚ ਐਲਕੋਹਲ (Urinating Alcohol) ਦੀ ਭਾਰੀ ਮਾਤਰਾ ਮਿਲੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਨੂੰ ‘ਯੂਰੀਨਰੀ ਆਟੋ-ਬਰੇਵਰੀ ਸਿੰਡਰੋਮ’ (Urinary Auto-Brewery Syndrome) ਦੀ ਸ਼ਿਕਾਇਤ ਹੈ। ਡਾਕਟਰਾਂ ਮੁਤਾਬਿਕ ਇਹ ਅਨੋਖਾ ਮਾਮਲਾ ਹੈ। ਹਰ ਬਾਰ ਮੈਡੀਕਲ ਜਾਂਚ ਵਿਚ ਉਸ ਦੇ ਯੂਰੀਨ ਵਿਚ ਕਾਫੀ ਮਾਤਰਾ ਵਿਚ ਐਥੋਨਾਲ ਨਿਕਲ ਰਿਹਾ ਹੈ। ਉਸ ਦਾ ਪਾਚਨਤੰਤਰ ਖਾਸ ਤਰੀਕੇ ਦਾ ਯੀਸਟ ਜਾਂ ਬੈਕਟੀਰੀਆ ਕੱਢ ਰਿਹਾ ਹੈ।

  ਪਾਚਨਤੰਤਰ ਕਰ ਰਿਹਾ ਐਥੋਨਾਲ ਦਾ ਭਾਰੀ ਮਾਤਰਾ ਵਿਚ ਉਤਪਾਦਨ

  ਪੀਟਸਬਰਗ ਵਿਚ ਇਹ ਪਹਿਲਾ ਮਾਮਲਾ ਹੈ ਕਿ ਕਿਸੇ ਮਹਿਲਾ ਦੇ ਯੂਰੀਨ ਵਿਚ ਐਲਕੋਹਲ ਨਿਕਲ ਰਿਹਾ ਹੈ, ਜਦੋਂ ਕਿ ਉਹ ਸ਼ਰਾਬ ਨਹੀਂ ਪੀਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਮਹਿਲਾ ਦਾ ਪਾਚਨਤੰਤਰ (Digestive System) ਕੁਝ ਖਾਸ ਤਰਾਂ ਦੇ ਯੀਸਟ (Yeast) ਬੈਕਟੀਰੀਆ (Bacteria) ਦੇ ਫਾਰਮੈਨਟੇਸ਼ਨ ਦੇ ਜਰੀਏ ਐਥੋਨਾਲ (Ethanol) ਦਾ ਉਤਪਾਦਨ ਕਰ ਰਿਹਾ ਹੈ। ਇਸ 61 ਸਾਲ ਦੀ ਮਹਿਲਾ ਦੇ ਬਲੈਡਰ (Bladder) ਵਿਚ ਯੀਸਟ ਫਾਰਮੈਟਿੰਗ ਸ਼ੂਗਰ ਮੌਜੂਦ ਹੋਣ ਨਾਲ ਅਜਿਹਾ ਹੋ ਰਿਹਾ ਹੈ। ਪਿਟਸਬਰਗ ਯੂਨੀਵਰਸਿਟੀ ਦੇ ਪ੍ਰੈਸਬੀਟੀਰੀਅਨ ਹਸਪਤਾਲ ਦੇ ਮੈਡੀਕਲ ਸੈਂਟਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਲੀਵਰ ਸਿਰੋਸਿਸ (Cirrhosis) ਅਤੇ ਡਾਇਬੀਟੀਜ (Diabetes) ਨਾਲ ਪੀੜਤ ਹੈ।

  ਡਾਕਟਰਾਂ ਨੂੰ ਲੱਗਿਆ ਸ਼ਰਾਬ ਪੀਣ ਦੀ ਗੱਲ ਲੁਕਾ ਰਹੀ ਮਹਿਲਾ

  ਯੂਰੀਨ ਵਿਚ ਐਲਕੋਹਲ ਦੀ ਜਿਆਦਾ ਮਾਤਰਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਮਹਿਲਾ ਨੂੰ ਸ਼ਰਾਬ ਛੱਡਣ ਵਾਲਾ ਇਲਾਜ ਕਰਾਉਣ ਦੀ ਸਲਾਹ ਦਿੱਤੀ। ਉੱਥੇ ਮਹਿਲਾ ਬਾਰ-ਬਾਰ ਉਨ੍ਹਾਂ ਨੂੰ ਇਹ ਕਹਿੰਦੀ ਰਹੀ ਕਿ ਉਸ ਨੇ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਗਾਇਆ । ਡਾਕਟਰਾਂ ਮੁਤਾਬਿਕ, ਸ਼ੁਰੂਆਤ ਵਿਚ ਉਹ ਇਹ ਸੋਚਦੇ ਰਹੇ ਕਿ ਮਹਿਲਾ ਦੂਜੇ ਮਰੀਜਾਂ ਦੀ ਤਰਾਂ ਸ਼ਰਾਬ ਪੀਣ ਦੀ ਗੱਲ ਲੁਕਾ ਰਹੀ ਹੈ। ਮਹਿਲਾ ਦੀ ਕਈ ਬਾਰ ਮੈਡੀਕਲ ਜਾਂਚ (Medical Test) ਕਰਵਾਈ ਗਈ ਅਤੇ ਹਰ ਬਾਰ ਉਸ ਦੇ ਯੂਰੀਨ ਵਿਚ ਐਲਕੋਹਲ ਮਿਲਿਆ।

  ਐਂਟੀਫੰਗਲ ਟਰੀਟਮੈਂਟ ਨਾਲ ਨਹੀਂ ਠੀਕ ਹੋਈ ਮਹਿਲਾ ਦੀ ਬਿਮਾਰੀ

  ਡਾਕਟਰਾਂ ਨੇ ਦੱਸਿਆ, ‘ਮੈਡੀਕਲ ਜਾਂਚ ਰਿਪੋਰਟ ਵਿਚ ਸਾਨੂੰ ਇਹ ਪਤਾ ਚੱਲਿਆ ਕਿ ਉਸ ਦੇ ਬਲੈਡਰ ਵਿਚ ਯੀਸਟ ਬਣ ਰਿਹਾ ਹੈ, ਜੋ ਸ਼ੂਗਰ ਦੇ ਫਾਰਮੈਨਟੇਸ਼ਨ ਤੋਂ ਐਥੋਨਾਲ ਬਣਾ ਰਿਹਾ ਹੈ’। ਇਸ ਤੋਂ ਬਾਅਦ ਕੀਤੀ ਗਈ ਕੁਝ ਹੋਰ ਮੈਡੀਕਲ ਜਾਂਚ ਤੋਂ ਇਹ ਸਾਫ ਹੋ ਗਿਆ ਕਿ ਉਸ ਦਾ ਪਾਚਨਤੰਤਰ ਭਾਰੀ ਮਾਤਰਾ ਵਿਚ ਐਥੋਨਾਲ ਦਾ ਉਤਪਾਦਨ ਕਰ ਰਿਹਾ ਹੈ। ਬਰਮਿੰਘਮ ਦੀ ਅਲਬਾਮਾ ਯੂਨੀਵਰਸਿਟੀ ਦੇ ਫਹਾਦ ਮਲਿਕ ਨੇ ਕਿਹਾ, ‘ਇਹ ਜਾਣਨਾ ਹੈਰਾਨੀਜਨਕ ਸੀ ਕਿ ਕਿਸੀ ਵਿਅਕਤੀ ਦੇ ਬਲੈਡਰ ਵਿਚ ਯੀਸਟ ਦੇ ਫਾਰਮੈਨਟੇਸ਼ਨ ਤੋਂ ਸ਼ੂਗਰ ਬਣ ਸਕਦਾ ਹੈ’। ਡਾਕਟਰਾਂ ਦੀ ਰਿਪੋਰਟ ਮੁਤਾਬਿਕ, ਐਂਟੀਫੰਗਲ ਟਰੀਟਮੈਂਟ (Anti-fungal Treatments) ਨਾਲ ਵੀ ਯੀਸਟ ਬਣਨ ਤੋਂ ਨਹੀਂ ਰੋਕਿਆ ਜਾ ਸਕਿਆ।
  First published: